ਨਵੀਂ ਦਿੱਲੀ- ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਇੰਡਸਟਰੀ ਦੀਆਂ ਸਭ ਤੋਂ ਪ੍ਰਸਿੱਧ ਅਤੇ ਸਫਲ ਅਭਿਨੇਤਰੀਆਂ ਵਿੱਚੋਂ ਇੱਕ ਹੈ। ਸਾਲ 2000 ਵਿੱਚ ਆਪਣਾ ਫਿਲਮੀ ਸਫ਼ਰ ਸ਼ੁਰੂ ਕਰਨ ਵਾਲੀ ਕਰੀਨਾ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਕਰਕੇ ਵੀ ਹਮੇਸ਼ਾ ਸੁਰਖੀਆਂ ਵਿੱਚ ਰਹੀ ਹੈ। ਕਰੀਨਾ ਕਪੂਰ ਅਤੇ ਅਦਾਕਾਰ ਸ਼ਾਹਿਦ ਕਪੂਰ ਦਾ ਅਫੇਅਰ ਕਾਫੀ ਚਰਚਾ ਵਿੱਚ ਰਿਹਾ ਸੀ। ਇਨ੍ਹਾਂ ਦੋਹਾਂ ਦੇ ਰਿਸ਼ਤੇ ਦੌਰਾਨ, ਸਾਲ 2004 ਵਿੱਚ ਉਨ੍ਹਾਂ ਦੇ ਲਿਪ-ਲੌਕ ਦਾ ਇੱਕ ਐਮਐਮਐਸ ਵੀਡੀਓ ਵਾਇਰਲ ਹੋਇਆ ਸੀ। ਇਸ ਘਟਨਾ ਨੂੰ ਬਾਲੀਵੁੱਡ ਦਾ ਪਹਿਲਾ ਐਮਐਮਐਸ ਕਾਂਡ ਕਿਹਾ ਜਾਂਦਾ ਹੈ। ਇਸ ਲੀਕ ਹੋਏ ਵੀਡੀਓ ਕਾਰਨ ਪੂਰੀ ਇੰਡਸਟਰੀ ਵਿੱਚ ਹੜਕੰਪ ਮਚ ਗਿਆ ਸੀ।
ਵੀਡੀਓ ਲੀਕ ਦਾ ਸ਼ਾਹਿਦ 'ਤੇ ਡੂੰਘਾ ਅਸਰ
ਇਸ ਘਟਨਾ ਦੇ ਲੰਬੇ ਸਮੇਂ ਬਾਅਦ ਸਾਲ 2023 ਵਿੱਚ ਸ਼ਾਹਿਦ ਕਪੂਰ ਨੇ ਇੱਕ ਇੰਟਰਵਿਊ ਦੌਰਾਨ ਇਹ ਗੱਲ ਸਵੀਕਾਰ ਕੀਤੀ ਸੀ ਕਿ ਇਸ ਘਟਨਾ ਦਾ ਉਨ੍ਹਾਂ ਦੀ ਨਿੱਜੀ ਜ਼ਿੰਦਗੀ 'ਤੇ ਬਹੁਤ ਗਹਿਰਾ ਅਸਰ ਪਿਆ ਸੀ। ਸ਼ਾਹਿਦ ਕਪੂਰ ਨੇ ਦੱਸਿਆ ਕਿ ਲੀਕ ਵੀਡੀਓ ਕਾਰਨ ਉਹ ਮਾਨਸਿਕ ਤੌਰ 'ਤੇ ਕਾਫ਼ੀ ਪਰੇਸ਼ਾਨ ਰਹੇ ਸਨ। ਉਨ੍ਹਾਂ ਦੇ ਅਤੇ ਕਰੀਨਾ ਦੀ ਪ੍ਰਾਈਵੇਸੀ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋਈ ਸੀ। ਇਸ ਐਮਐਮਐਸ ਕਾਂਡ ਤੋਂ ਬਾਅਦ ਸਿਰਫ਼ ਸ਼ਾਹਿਦ ਅਤੇ ਕਰੀਨਾ ਹੀ ਨਹੀਂ, ਸਗੋਂ ਦੋਵਾਂ ਪਰਿਵਾਰਾਂ ਦੇ ਮੈਂਬਰ ਵੀ ਕਾਫ਼ੀ ਪਰੇਸ਼ਾਨ ਹੋਏ ਸਨ।
ਕਿਵੇਂ ਹੋਇਆ ਸੀ ਐਮਐਮਐਸ ਕਾਂਡ?
ਕਰੀਨਾ ਕਪੂਰ ਅਤੇ ਸ਼ਾਹਿਦ ਕਪੂਰ ਦੀ ਪਹਿਲੀ ਮੁਲਾਕਾਤ 2004 ਵਿੱਚ ਰਿਲੀਜ਼ ਹੋਈ ਫਿਲਮ 'ਫਿਦਾ' ਦੇ ਸੈੱਟ 'ਤੇ ਹੋਈ ਸੀ। ਦੱਸਿਆ ਜਾਂਦਾ ਹੈ ਕਿ ਸ਼ਾਹਿਦ ਦੇ ਚਾਰਮ ਅਤੇ ਪ੍ਰੋਫੈਸ਼ਨਲਿਜ਼ਮ ਤੋਂ ਕਰੀਨਾ ਬਹੁਤ ਪ੍ਰਭਾਵਿਤ ਹੋਈ ਸੀ ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਕਰੀਨਾ ਨੇ ਹੀ ਉਨ੍ਹਾਂ ਨੂੰ ਪਹਿਲਾਂ ਪ੍ਰਪੋਜ਼ ਕੀਤਾ ਸੀ। ਦੋਵੇਂ ਕਈ ਸਾਲਾਂ ਤੱਕ ਰਿਲੇਸ਼ਨਸ਼ਿਪ ਵਿੱਚ ਰਹੇ ਅਤੇ ਸਾਲ 2007 ਵਿੱਚ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ।
ਰਿਪੋਰਟਾਂ ਮੁਤਾਬਕ ਜਦੋਂ ਦੋਵੇਂ ਮੁੰਬਈ ਦੇ ਇੱਕ ਰੈਸਟੋਰੈਂਟ ਵਿੱਚ ਡਿਨਰ ਲਈ ਗਏ ਸਨ, ਤਾਂ ਉਸੇ ਦੌਰਾਨ ਕੁਝ ਨੌਜਵਾਨਾਂ ਨੇ ਉਨ੍ਹਾਂ ਦੇ ਨਿੱਜੀ ਪਲਾਂ ਦਾ ਐਮਐਮਐਸ ਬਣਾ ਲਿਆ ਸੀ। ਇੱਕ ਰਿਪੋਰਟ ਦੇ ਅਨੁਸਾਰ ਵੀਡੀਓ ਲੀਕ ਹੋਣ ਪਿੱਛੇ ਕੁਝ ਨਾਬਾਲਗ ਲੜਕਿਆਂ ਦੀ ਭੂਮਿਕਾ ਦੱਸੀ ਗਈ ਸੀ, ਜਿਨ੍ਹਾਂ ਨੇ ਕਥਿਤ ਤੌਰ 'ਤੇ ਇਸ ਨੂੰ ਇੱਕ ਮੀਡੀਆ ਹਾਊਸ ਨੂੰ ਸੌਂਪ ਦਿੱਤਾ ਸੀ।
8 ਦਸੰਬਰ ਨੂੰ ਕੋਰੀਆ 'ਚ ਰਿਲੀਜ਼ ਹੋਵੇਗੀ ਸ਼ਾਂਤਨੂ ਤੇ ਅਵਨੀਤ ਦੀ ਫਿਲਮ 'ਲਵ ਇਨ ਵੀਅਤਨਾਮ'
NEXT STORY