ਮੁੰਬਈ : ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ ਨੇ ਕਿਹਾ ਕਿ ਉਹ ਕੰਗਨਾ ਰਾਣਾਵਤ ਦੀ ਇਸ ਗੱਲ ਲਈ ਬਹੁਤ ਪ੍ਰਸ਼ੰਸਾ ਕਰਦੀ ਹੈ ਕਿ ਅਦਾਕਾਰ ਰਿਤਿਕ ਰੌਸ਼ਨ ਨਾਲ ਜਾਰੀ ਵਿਵਾਦ ਵਿਚ ਉਹ ਆਪਣੇ ਹੱਕ ਵਿਚ ਮਜ਼ਬੂਤੀ ਨਾਲ ਖੜ੍ਹੀ ਰਹੀ। 'ਕੁਈਨ' ਦੀ ਅਦਾਕਾਰਾ ਵੱਲੋਂ ਰਿਤਿਕ ਨੂੰ 'ਸਿਲੀ ਐਕਸ' ਕਹੇ ਜਾਣ ਤੋਂ ਬਾਅਦ ਦੋਵੇਂ ਆਪਸ ਵਿਚ ਭਿੜ ਗਏ।
ਵਿਦਿਆ ਨੇ ਇਥੇ ਦੱਸਿਆ, ''ਮੈਨੂੰ ਅਸਲ ਵਿਚ ਅਜਿਹਾ ਲੱਗਦਾ ਹੈ ਕਿ ਕਿਸੇ ਬਾਰੇ ਫੈਸਲਾ ਦੇਣਾ ਮੇਰਾ ਕੰਮ ਨਹੀਂ ਹੈ ਪਰ ਮੈਂ ਇਸ ਗੱਲ ਲਈ ਕੰਗਨਾ ਦੀ ਬਹੁਤ ਪ੍ਰਸ਼ੰਸਾ ਕਰਦੀ ਹਾਂ ਕਿ ਉਹ ਖੁਦ ਲਈ ਮਜ਼ਬੂਤੀ ਨਾਲ ਖੜ੍ਹੀ ਹੋਈ ਹੈ। ਮੈਨੂੰ ਇਹ ਲੱਗਦਾ ਹੈ ਕਿ ਇਹ ਬਹੁਤ ਹੀ ਪ੍ਰਸ਼ੰਸਾਯੋਗ ਹੈ, ਕਿਉਂਕਿ ਮਹਿਲਾ ਦੇ ਤੌਰ 'ਤੇ ਅਸੀਂ ਦੂਜੇ ਲੋਕਾਂ, ਆਪਣੇ ਪਰਿਵਾਰ ਦੇ ਮੈਂਬਰਾਂ, ਬੱਚਿਆਂ, ਪਤੀ, ਮਾਤਾ-ਪਿਤਾ ਲਈ ਬਹੁਤ ਹੀ ਆਸਾਨੀ ਨਾਲ ਖੜ੍ਹੇ ਹੁੰਦੇ ਹਾਂ ਪਰ ਆਪਣੇ ਲਈ ਸ਼ਾਇਦ ਹੀ ਅਜਿਹਾ ਕਰਦੇ ਹੋਈਏ। ਕੰਗਨਾ ਖੁਦ ਲਈ ਖੜ੍ਹੀ ਹੋਈ ਹੈ, ਅਜਿਹੇ ਵਿਚ ਮੈਂ ਆਸ ਕਰਦੀ ਹਾਂ ਕਿ ਉਸ ਨੂੰ ਹੋਰ ਤਾਕਤ ਮਿਲੇ।''
SHOCKING : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੇ ਆਪਣੇ ਨਾਂ ਤੋਂ ਹਟਾ ਦਿੱਤਾ ਹੈ 'ਖਾਨ'
NEXT STORY