ਮੁੰਬਈ (ਬਿਊਰੋ) - ਅਭਿਨੇਤਰੀ ਅਦਿਤੀ ਰਾਓ ਹੈਦਰੀ ਨੇ ਗੋਆ ’ਚ 54ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਆਈ. ਐੱਫ. ਐੱਫ. ਆਈ.) ’ਚ ਇਕ ਬਹੁਤ ਹੀ ਵੱਕਾਰੀ ਪੈਨਲ ਚਰਚਾ ’ਚ ਹਿੱਸਾ ਲਿਆ। ਫੋਰਮ ਨੂੰ ਯੂ. ਕੇ. ਤੇ ਭਾਰਤ ਵਿਚਾਲੇ ਸਹਿਯੋਗੀ ਪਹਿਲਕਦਮੀਆਂ ’ਤੇ ਚਰਚਾ ਕਰਨ ਲਈ ਆਯੋਜਿਤ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਮਹਾਠੱਗ ਸੁਕੇਸ਼ ਚੰਦਰਸ਼ੇਖਰ ਦੀਆਂ 11 ਮਹਿੰਗੀਆਂ ਕਾਰਾਂ ਹੋਣਗੀਆਂ ਨਿਲਾਮ, ਲੱਖਾਂ-ਕਰੋੜਾਂ 'ਚ ਕੀਮਤ
ਇਸ ਦਾ ਵਿਸ਼ਾ ‘ਫਿਲਮ ਫੈਲੀਸੀਟੇਸ਼ਨ : ਯੂ.ਕੇ. ਐਂਡ ਇੰਡੀਆ 2023 ਕੋ-ਪ੍ਰੋਡਕਸ਼ਨ ਜਰਨੀ’ ਸੀ। ਇਸ ਸਹਿਯੋਗ ਦੇ ਤਹਿਤ ਬਣੀ ਪਹਿਲੀ ਫੀਚਰ ਫਿਲਮ ‘ਲਾਇਨਸ’ ’ਚ ਅਦਿਤੀ ਮੁੱਖ ਭੂਮਿਕਾ ਨਿਭਾਅ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਰਣਬੀਰ ਕਪੂਰ ਤੇ ਬੌਬੀ ਦਿਓਲ ਟੀਮ ਨਾਲ ਪਹੁੰਚੇ ਗੁਰਦੁਆਰਾ ਬੰਗਲਾ ਸਾਹਿਬ
54ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ ’ਚ ਪਹਿਲੇ ਅਧਿਕਾਰਤ ਇੰਡੋ-ਬ੍ਰਿਟਿਸ਼ ਕੋ-ਪ੍ਰੋਡਕਸ਼ਨ ‘ਲਾਇਨੇਸ’ ਦਾ ਐਲਾਨ ਕੀਤਾ ਗਿਆ, ਜਿਸ ਨੂੰ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਤੇ ਬ੍ਰਿਟਿਸ਼ ਫਿਲਮ ਇੰਸਟੀਚਿਊਟ ਸਾਂਝੇ ਤੌਰ ’ਤੇ ਪੇਸ਼ ਕਰ ਰਹੇ ਹਨ। ਫਿਲਮ ਦਾ ਨਿਰਦੇਸ਼ਨ ਅਦਿਤੀ ਰਾਓ ਹੈਦਰੀ ਤੇ ਪੇਜ ਸੰਧੂ ਨੇ ਕੀਤਾ ਹੈ। ਅਦਿਤੀ ਰਾਓ ਹੈਦਰੀ ਗਲੋਬਲ ਸਿਨੇਮਾ ’ਤੇ ਸਹਿਯੋਗ ਤੇ ਇਸਦੇ ਪ੍ਰਭਾਵ ਬਾਰੇ ਚਰਚਾ ਕਰਨ ਲਈ ਇਕ ਪੈਨਲ ਚਰਚਾ ਦਾ ਹਿੱਸਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪਾਪਾ ਖ਼ਾਤਰ ਖੂਨੀ ਖੇਡ ’ਚ ਉਤਰਣਗੇ ਰਣਬੀਰ ਕਪੂਰ, ਬਚਪਨ ਤੋਂ ਜਵਾਨੀ ਤੱਕ 6 ਲੁੱਕਸ ਦੇ ਨੇ ਰੋਲ
NEXT STORY