ਮੁੰਬਈ- IIFA AWARD 2022 ਆਬੂ ਧਾਬੀ 'ਚ ਹੋ ਰਿਹਾ ਹੈ। ਆਈਫਾ ਲਈ ਆਬੂ ਧਾਬੀ ਪਹੁੰਚੀਆਂ ਮਸ਼ਹੂਰ ਹਸਤੀਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਐਵਾਰਡ ਸ਼ੋਅ 2 ਜੂਨ ਤੋਂ ਸ਼ੁਰੂ ਹੋਇਆ ਹੈ ਅਤੇ 4 ਜੂਨ ਤੱਕ ਯਸ ਆਈਲੈਂਡ 'ਚ ਚੱਲੇਗਾ। ਬੀਤੀ ਰਾਤ ਆਈਫਾ ਦੇ ਗ੍ਰੀਨ ਕਾਰਪੇਟ 'ਤੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।
ਨੇਹਾ ਕੱਕੜ, ਸਾਰਾ ਅਲੀ ਖਾਨ, ਅਨਨਿਆ ਪਾਂਡੇ ਤੋਂ ਲੈ ਕੇ ਕਈ ਹਸੀਨਾਵਾਂ ਨੇ ਆਪਣੇ ਹੁਸਨ ਦਾ ਜਲਵਾ ਦਿਖਾਇਆ। ਇਸ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਆਈਫਾ ਦੇ ਗ੍ਰੀਨ ਕਾਰਪੇਟ 'ਤੇ ਪਟੌਦੀ ਪਰਿਵਾਰ ਦੀ ਧੀ ਅਤੇ ਅਦਾਕਾਰਾ ਸਾਰਾ ਅਲੀ ਖਾਨ ਦੇ ਸਭ ਤੋਂ ਜ਼ਿਆਦਾ ਚਰਚੇ ਹੋਏ।
ਉਂਝ ਤਾਂ ਸਾਰਾ ਹਮੇਸ਼ਾ ਹੀ ਫੈਸ਼ਨ ਸੈਂਸ ਨਾਲ ਸਭ ਦਾ ਧਿਆਨ ਖਿੱਚ ਲੈਂਦੀ ਹੈ। ਇਸ ਵਾਰ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ। ਸਾਰਾ ਜਿਵੇਂ ਹੀ ਆਈਫਾ ਦੇ ਗ੍ਰੀਨ ਕਾਰਪੇਟ 'ਤੇ ਪਹੁੰਚੀ ਹਰ ਕੋਈ ਉਨ੍ਹਾਂ ਨੂੰ ਸਿਰਫ ਦੇਖਦਾ ਹੀ ਰਹਿ ਗਿਆ।
ਸਾਰਾ ਅਲੀ ਖਾਨ ਨੇ ਕਾਰਪੇਟ 'ਤੇ ਪਹੁੰਚਦੇ ਹੀ ਸਭ ਨੂੰ ਹੱਥ ਜੋੜ ਕੇ ਨਮਸਤੇ ਕੀਤੀ। ਸਾਰਾ ਨੇ ਨਮਸਤੇ ਕਰਕੇ ਸਭ ਦਾ ਦਿਲ ਜਿੱਤ ਲਿਆ। ਲੁਕ ਦੀ ਗੱਲ ਕਰੀਏ ਤਾਂ ਸਾਰਾ ਬਲੈਕ ਰੰਗ ਦੀ ਆਫ ਸ਼ੋਲਡਰ ਡਰੈੱਸ 'ਚ ਬਹੁਤ ਸਟਨਿੰਗ ਦਿਖੀ।
ਉਨ੍ਹਾਂ ਦੀ ਇਹ ਡਰੈੱਸ ਅੱਗੇ ਤੋਂ ਛੋਟੀ ਸੀ ਉਧਰ ਬੈਕ ਤੋਂ ਲੰਬੀ ਸੀ। ਸਾਰਾ ਨੇ ਆਪਣੇ ਵਾਲਾਂ ਦੀ ਮੈਸੀ ਪੋਨੀ ਬਣਾਈ ਸੀ। ਮੇਕਅਪ ਲਈ ਅਦਾਕਾਰਾ ਨੇ ਗਲੋਸੀ ਬੁੱਲ੍ਹਾਂ ਦੇ ਨਾਲ ਕਲੀਨ ਅਤੇ ਡੇਵੀ ਲੁੱਕ ਚੁਣੀ। ਆਊਟਫਿੱਟ ਦੇ ਨਾਲ ਹੀ ਸਾਰਾ ਨੇ ਸਟਾਈਲਿਸ਼ ਹੀਲ ਕੈਰੀ ਕੀਤੀ ਸੀ। ਗ੍ਰੀਨ ਕਾਰਪੇਟ 'ਤੇ ਸਾਰਾ ਨੇ ਮੁਸਕੁਰਾਉਂਦੇ ਹੋਏ ਪੋਜ਼ ਦਿੱਤੇ। ਪ੍ਰਸ਼ੰਸਕ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
ਕੰਮਕਾਰ ਦੀ ਗੱਲ ਕਰੀਏ ਤਾਂ ਸਾਰਾ ਨੇ ਹਾਲ ਹੀ 'ਚ ਵਿਕਰਾਂਤ ਮੈਸੀ ਦੇ ਨਾਲ ਫਿਲਮ 'ਗੈਸਲਾਈਟ' ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਸਾਰਾ ਅਤੇ ਵਿਕਰਾਂਤ ਪਹਿਲੀ ਵਾਰ ਫਿਲਮ 'ਚ ਇਕੱਠੇ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਲਕਸ਼ਮਣ ਉਤੇਕਰ ਦੀ ਅਗਲੀ ਫਿਲਮ 'ਚ ਵਿੱਕੀ ਕੌਸ਼ਲ ਦੇ ਨਾਲ ਦਿਖੇਗੀ।
ਸਿੱਧੂ ਮੂਸੇ ਵਾਲਾ ਨੂੰ ਯਾਦ ਕਰ ਰੋਇਆ ਸ਼ੈਰੀ ਮਾਨ, ਭਾਵੁਕ ਪੋਸਟ ਸਾਂਝੀ ਕਰ ਮੰਗੀ ਮੁਆਫ਼ੀ
NEXT STORY