ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇ ਵਾਲਾ ਦੇ ਕਤਲ ਨੇ ਹਰ ਕਿਸੇ ਨੂੰ ਅੰਦਰੋਂ ਝੰਜੋੜ ਕੇ ਰੱਖ ਦਿੱਤਾ ਹੈ। ਇੰਝ ਮੰਨੋ ਜਿਵੇਂ ਸਾਰੀ ਮਿਊਜ਼ਿਕ ਇੰਡਸਟਰੀ ਇਕੱਠੀ ਹੋ ਕੇ ਸਿੱਧੂ ਮੂਸੇ ਵਾਲਾ ਦੇ ਹੱਕ ’ਚ ਖੜ੍ਹ ਗਈ ਹੈ। ਲਗਾਤਾਰ ਕਲਾਕਾਰਾਂ ਵਲੋਂ ਸੋਸ਼ਲ ਮੀਡੀਆ ’ਤੇ ਪੋਸਟਾਂ ਸਾਂਝੀਆਂ ਕਰਕੇ ਸਿੱਧੂ ਨੂੰ ਯਾਦ ਕੀਤਾ ਜਾ ਰਿਹਾ ਹੈ।
ਉਥੇ ਸ਼ੈਰੀ ਮਾਨ ਨੇ ਇੰਸਟਾਗ੍ਰਾਮ ਸਟੋਰੀਜ਼ ’ਚ ਕੁਝ ਪੋਸਟਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਉਹ ਰੋਂਦਾ ਨਜ਼ਰ ਆ ਰਿਹਾ ਹੈ। ਸ਼ੈਰੀ ਮਾਨ ਨੇ ਪਹਿਲੀ ਸਟੋਰੀ ’ਚ ਲਿਖਿਆ, ‘‘ਅੱਜ 4 ਦਿਨ ਹੋ ਗਏ, ਰੋਜ਼ ਸਵੇਰੇ ਉੱਠਦਾ ਤੇ ਸੋਚਦਾ ਹਾਂ ਕਿੰਨਾ ਬੁਰਾ ਸੁਪਨਾ ਆਇਆ ਯਾਰ, ਫਿਰ ਜਦੋਂ ਇੰਸਟਾ ਖੋਲ੍ਹਦਾਂ ਤਾਂ ਪਤਾ ਲੱਗਦਾ ਕਿ ਸੁਪਨਾ ਨਹੀਂ ਸੱਚ ਹੈ। ਅੱਜ ਤੇਰੇ ਗਾਣੇ ਸੁਣ ਸੁਣ ਗੱਡੀ ’ਚ ਬਹੁਤ ਰੋਇਆ ਯਾਰਾ। ਲਾਕਡਾਊਨ ’ਚ ਤੇਰੇ ਨਾਲ ਗੱਲ ਹੋਈ ਸੀ ਤੇ ਹੁਣ ਵੀ ਸਮਝ ਲੈ ਆਪਣੇ ’ਚ ਲਾਕਡਾਊਨ ਹੀ ਹੋ ਗਿਆ। ਕੁਝ ਕਰਨ ਨੂੰ ਦਿਲ ਨਹੀਂ ਕਰਦਾ।’’
ਪੋਸਟ ’ਚ ਸ਼ੈਰੀ ਮਾਨ ਨੇ ਅੱਗੇ ਲਿਖਿਆ, ‘‘ਓਸ਼ੋ ਬਾਬਾ ਸਹੀ ਕਹਿੰਦਾ, ਕੋਈ ਪਤਾ ਨਹੀਂ ਕਦੋਂ ਕਿਸ ਦਾ ਨੰਬਰ ਆ ਜਾਵੇ। ਤੇਰੇ ਕਰਕੇ ਡਰੇਕ ਵੀ ਚੰਗਾ ਲੱਗਣ ਲੱਗ ਗਿਆ ਜੱਟਾ। ਤੇਰੇ ਮੈਸਿਜ ਹੁਣ ਤੱਕ ਸੰਭਾਲੇ ਪਏ ਨੇ ਤੇ ਨਾਲੇ ਮੇਰੇ ਵਲੋਂ ਬੇਨਤੀ ਹੈ ਕਿ ਜਿਸ ਦਾ ਵੀ ਮੈਂ ਦਿਲ ਦੁਖਾਇਆ ਮੁਆਫ਼ ਕਰਿਓ। ਕੌਣ ਜਾਣਦਾ ਹੈ ਕਿਸ ਦੀ ਕਿੰਨੀ ਲੰਮੀ ਜ਼ਿੰਦਗੀ, ਓਏ ਮਾਨਾ ਰੋਵੇਂਗਾ। ਅੱਜ ਤੇਰਾ ਭਰਾ ਸੱਚੀ ਰੋ ਰਿਹਾ।’’
ਇਸ ਤੋਂ ਬਾਅਦ ਸ਼ੈਰੀ ਮਾਨ ਨੇ ਸਿੱਧੂ ਮੂਸੇ ਵਾਲਾ ਦੇ ਗੀਤ ‘ਮਾਂ’ ਦੀਆਂ ਕੁਝ ਸਟੋਰੀਜ਼ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਸ਼ੈਰੀ ਰੋ ਰਿਹਾ ਹੈ। ਅਖੀਰਲੀ ਸਟੋਰੀ ’ਚ ਸ਼ੈਰੀ ਲਿਖਦੇ ਹਨ, ‘‘ਅੱਜ ਸਾਰੀ ਰਾਤ ਤੇਰੇ ਨਾਲ ਹੀ ਰਹਿਣਾ ਮੈਂ।’’
ਨੋਟ- ਸ਼ੈਰੀ ਦੀ ਇਸ ਪੋਸਟ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਆਰ ਬਾਲਕੀ ਦੀ ਫ਼ਿਲਮ ਲਈ ਅਮਿਤਾਭ-ਅਭਿਸ਼ੇਕ ਨੇ ਮਿਲਾਇਆ ਹੱਥ
NEXT STORY