ਮੁੰਬਈ- ਰੋਜ਼ਮੱਰਾ ਦੀ ਜ਼ਿੰਦਗੀ ਦੀ ਭੱਜ ਦੌੜ ਤੋਂ ਦੂਰ ਅਦਾਕਾਰ ਇਮਰਾਨ ਹਾਸ਼ਮੀ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਪੈਰਿਸ 'ਚ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। ਉਥੋਂ ਹਾਲ ਹੀ 'ਚ ਅਦਾਕਾਰ ਨੇ ਪੁੱਤਰ ਆਯਾਨ ਨਾਲ ਖੂਬਸੂਰਤ ਨਜ਼ਾਰਿਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਇੰਟਰਨੈੱਟ 'ਤੇ ਆਉਂਦੇ ਹੀ ਵਾਇਰਲ ਹੋ ਗਈਆਂ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ।
ਇਨ੍ਹਾਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਇਮਰਾਨ ਹਾਸ਼ਮੀ ਪੁੱਤਰ ਆਯਾਨ ਨੂੰ ਆਪਣੀਆਂ ਬਾਹਾਂ 'ਚ ਲੈ ਕੇ ਪੈਰਿਸ ਦੀਆਂ ਸੜਕਾਂ 'ਤੇ ਮਸਤੀ ਕਰ ਰਹੇ ਹਨ। ਕਈ ਤਸਵੀਰਾਂ 'ਚ ਉਹ ਇਕੱਲੇ ਹੀ ਪੋਜ਼ ਦੇ ਰਹੇ ਹਨ, ਜਦੋਂਕਿ ਹੋਰ ਤਸਵੀਰਾਂ 'ਚ ਖੂਬਸੂਰਤ ਲੋਕੇਸ਼ਨ ਦਿਖ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਕੇ ਅਦਾਕਾਰ ਨੇ ਲਿਖਿਆ-'ਪੈਰਿਸ ਆਫਟਰਗਲੋ'।
ਪ੍ਰਸ਼ੰਸਕ ਅਦਾਕਾਰ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
ਉਧਰ ਕੰਮਕਾਰ ਦੀ ਗੱਲ ਕਰੀਏ ਤਾਂ ਇਮਰਾਨ ਅਗਲੀ ਫਿਲਮ 'ਟਾਈਗਰ 3' 'ਚ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੇ ਨਾਲ ਨਜ਼ਰ ਆਉਣਗੇ। ਮਨੀਸ਼ ਸ਼ਰਮਾ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ ਅਗਲੇ ਸਾਲ ਅਪ੍ਰੈਲ 'ਚ ਰਿਲੀਜ਼ ਹੋਵੇਗੀ। ਇਨ੍ਹੀਂ ਦਿਨੀਂ ਅਦਾਕਾਰ ਅਕਸ਼ੈ ਕੁਮਾਰ ਦੇ ਨਾਲ 'ਸੇਲਫੀ' ਦੀ ਸ਼ੂਟਿੰਗ ਕਰ ਰਹੇ ਹਨ।
ਕੁਲਵਿੰਦਰ ਬਿੱਲਾ ਦੀ ਫ਼ਿਲਮ ‘ਟੈਲੀਵਿਜ਼ਨ’ ਦਾ ਟ੍ਰੇਲਰ ਹੋਇਆ ਰਿਲੀਜ਼, ਮੈਂਡੀ ਤੱਖਰ ਨੇ ਨਿਭਾਈ ਅਹਿਮ ਭੂਮਿਕਾ
NEXT STORY