ਬਾਲੀਵੁੱਡ ਡੈਸਕ: ਪੰਜਾਬੀ ਗਾਇਕ ਤੇ ਅਦਾਕਾਰ ਕੁਲਵਿੰਦਰ ਬਿੱਲਾ ਤੇ ਮੈਂਡੀ ਤੱਖਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਟੈਲੀਵਿਜ਼ਨ’ ਨੂੰ ਲੈ ਕੇ ਕਾਫ਼ੀ ਚਰਚਾ ’ਚ ਹਨ। ਇਸ ਦਾ ਟ੍ਰੇਲਰ ਯੂਟਿਊਬ ’ਤੇ ਰਿਲੀਜ਼ ਕੀਤਾ ਜਾ ਚੁੱਕਾ ਹੈ।ਇਹ ਫ਼ਿਲਮ ਮਨੀ ਮਨਜਿੰਦਰ ਸਿੰਘ ਵੱਲੋਂ ਲਿਖੀ ਗਈ ਹੈ। ਇਸ ਫ਼ਿਲਮ ਦੀ ਕਹਾਣੀ ਪੁਰਾਣੇ ਯੁੱਗ ਨੂੰ ਦਰਸਾਉਂਦੀ ਹੈ ਜਦੋਂ ਟੈਲੀਵਿਜ਼ਨ ਦੀ ਖ਼ੋਜ ਹੋਈ ਸੀ ਅਤੇ ਬਹੁਤ ਘੱਟ ਲੋਕਾਂ ਕੋਲ ਹੀ ਟੈਲੀਵਿਜ਼ਨ ਹੁੰਦੇ ਸਨ। ਹਾਲ ਹੀ ’ਚ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ।
ਟੈਲੀਵਿਜ਼ਨ ਦੀ ਕਹਾਣੀ ਨਵੀਂ ਪੀੜ੍ਹੀਆਂ ਤੋਂ ਲੈ ਕੇ ਪੁਰਾਣੀ ਪੀੜ੍ਹੀ ਨਾਲ ਜੋੜਦੀ ਹੈ। ਇਸ ਫ਼ਿਲਮ ’ਚ ਕਾਫ਼ੀ ਉਤਰਾਅ-ਚੜ੍ਹਾਅ ਵੀ ਹਨ। ਇਹ ਇਕ ਪਰਿਵਾਰਕ ਫ਼ਿਲਮ ਹੈ। ਫ਼ਿਲਮ ‘ਟੈਲੀਵਿਜ਼ਨ’ ਜਲਦ ਹੀ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ। ਟ੍ਰੇਲਰ ਨੂੰ ਵੀ ਦਰਸ਼ਕਾਂ ਵੱਲੋਂ ਬੇਹੱਦ ਪਿਆਰ ਮਿਲ ਰਿਹਾ ਹੈ।
ਇਹ ਵੀ ਪੜ੍ਹੋ : 'ਸਹੁਰਿਆਂ ਦਾ ਪਿੰਡ ਆ ਗਿਆ' ਫ਼ਿਲਮ ’ਚ ਨਜ਼ਰ ਆਵੇਗੀ ਗੁਰਨਾਮ ਅਤੇ ਸਰਗੁਣ ਦੀ ਜੋੜੀ
ਫ਼ਿਲਮ ਦੀ ਰਿਲੀਜ਼ ਤਾਰੀਖ਼ ਦੀ ਜਾਣਕਾਰੀ ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰਕੇ ਦਿੱਤੀ ਹੈ ਜਿਸ ’ਚ ਲਿਖਿਆ ਹੈ ਕਿ ‘ਲਓ ਜੀ ਸਾਡੀ ਫ਼ਿਲਮ ‘ਟੈਲੀਵਿਜ਼ਨ’ ਦਾ ਧਮਾਕੇਦਾਰ ਟ੍ਰੇਲਰ ਆ ਗਿਆ ਹੈ। ਛੇਤੀ ਮਿਲਾਂਗੇ 24 ਜੂਨ 2022 ਨੂੰ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ’ਚ। ਹਸਾਉਣ ਦੀ ਗਾਰੰਟੀ ਸਾਡੀ।’
ਇਹ ਵੀ ਪੜ੍ਹੋ : ਰਣਜੀਤ ਬਾਵਾ ਅਤੇ ਤਰਸੇਮ ਜੱਸੜ ਦੀ ਫ਼ਿਲਮ ‘ਖਾਓ ਪੀਓ ਐਸ਼ ਕਰੋ’ ਤਾਰੀਖ਼ ਦਾ ਐਲਾਨ
ਤੁਹਾਨੂੰ ਦੱਸ ਦੇਈਏ ਕਿ ਇਸ ਫ਼ਿਲਮ ਤੋਂ ਇਲਾਵਾ ਕੁਲਵਿੰਦਰ ਬਿੱਲਾ ਅਦਾਕਾਰਾ ਨੀਰੂ ਬਾਜਵਾ ਨਾਲ ਫ਼ਿਲਮ ‘ਚੱਲ ਜਿੰਦੀਏ’ ’ਚ ਵੀ ਨਜ਼ਰ ਆਉਣਗੇ। ਪ੍ਰਸ਼ੰਸਕਾਂ ਨੂੰ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ।
ਸ਼ਾਰਟ ਡਰੈੱਸ ’ਚ ਨਜ਼ਰ ਆਈ ਤੇਜਸਵੀ, ਕਰਨ ਨਾਲ ਰੈੱਡ ਕਾਰਪੇਟ ’ਤੇ ਦਿੱਤੇ ਜ਼ਬਰਦਸਤ ਪੋਜ਼
NEXT STORY