ਨਵੀਂ ਦਿੱਲੀ- ਫਿਲਮ ਨਿਰਮਾਤਾ ਇਮਤਿਆਜ਼ ਅਲੀ ਪ੍ਰਾਜੈਕਟ 'ਸਪਾਟਲਾਈਟ' ਦੇ ਜਰੀਏ ਨਿਰਮਾਤਾ ਅਤੇ ਪਟਕਥਾ ਲੇਖਕ ਬਣਨ ਵਾਲਿਆਂ ਨੂੰ ਆਪਣੀ ਪ੍ਰਤੀਭਾ ਦਿਖਾਉਣ ਲਈ ਇੱਕ ਡਿਜੀਟਲ ਪਲੇਟਫਾਰਮ ਉਪਲੱਬਧ ਕਰਵਾਉਣ ਜਾ ਰਹੇ ਹਨ।
'ਤਮਾਸ਼ਾ' ਦੇ ਨਿਰਦੇਸ਼ਕ ਨੇ ਇਸ ਪਹਿਲ ਲਈ ਐਂਟਰਟੇਨਮੈਂਟ ਮੋਬਾਇਲ ਐੱਪ ਨੇਕਸ ਜੀ.ਟੀ.ਵੀ. ਦੇ ਨਾਲ ਹਿੱਸੇਦਾਰੀ ਕੀਤੀ ਹੈ, ਜਿਸ ਦੇ ਨਾਲ ਲੋਕਾਂ ਨੂੰ ਹਾਰਰ, ਵਿਅੰਗ, ਡਰਾਮਾ, ਸੋਸ਼ਲ, ਕਾਮੇਡੀ ਫਿਕਸ਼ਨ ਅਤੇ ਅਸਲੀਅਤ 'ਤੇ ਆਧਾਰਿਤ ਵੱਖ-ਵੱਖ ਤਰ੍ਹਾਂ ਦੇ ਛੋਟੇ ਵੀਡੀਓ ਤਿਆਰ ਕਰਨ ਦਾ ਮੌਕਾ ਮਿਲੇਗਾ।
ਚੁਣੇ ਗਏ ਵੀਡੀਓ ਨੂੰ 'ਸਪਾਟਲਾਈਟ' ਦੇ ਤਹਿਤ ਚਲਾਇਆ ਜਾਵੇਗਾ। ਹਰ ਮਹੀਨੇ ਇਮਤਿਆਜ਼ ਐੱਪ 'ਤੇ ਟਾਪ ਪੰਜ ਦੇਖੇ ਗਏ ਵੀਡੀਓ ਨੂੰ ਦੇਖਣਗੇ ਅਤੇ ਇੱਕ ਲੱਖ ਰੁਪਏ ਦੇ ਇਨਾਮ ਲਈ ਇੱਕ ਵੀਡੀਓ ਨੂੰ ਚੁਣਨਗੇ। ਉਨ੍ਹਾਂ ਨੇ ਕਿਹਾ, 'ਭਾਰਤ 'ਚ ਅੱਜ ਪ੍ਰਤਿਭਾਸ਼ੀਲ ਲੋਕਾਂ ਦੀ ਭਰਮਾਰ ਹੈ, ਜੋ ਆਪਣੀ ਕਲਾ ਦੇ ਜਰੀਏ ਆਪਣੇ ਨੂੰ ਪਰਗਟ ਕਰਨ ਦਾ ਰਸਤਾ ਤਲਾਸ਼ ਰਹੇ ਹਨ।'
ਫਿਲਮਾਂ ਤੋਂ ਵੱਡਾ ਹੋ ਗਿਆ ਹੈ ਟੈਲੀਵਿਜ਼ਨ : ਆਰਿਆ
NEXT STORY