ਪਾਣੀ ਜੀਵਨ ਹੈ ਅਤੇ ਮਿੱਟੀ ਸਾਡਾ ਵਜੂਦ, ਸਾਡੀ ਬੁਨਿਆਦ ਹੈ। ਪਾਣੀ ਅਤੇ ਮਿੱਟੀ ਤੋਂ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਅੱਜ ਜਦੋਂ ਵਾਤਾਵਰਣ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ, ਖੂਹ ਸੁੱਕ ਰਹੇ ਹਨ, ਨਦੀਆਂ ਦੀਆਂ ਧਾਰਾਵਾਂ ਕਮਜ਼ੋਰ ਹੋ ਰਹੀਆਂ ਹਨ ਅਤੇ ਜ਼ਮੀਨ ਹੇਠਲਾ ਪਾਣੀ ਪਾਤਾਲ ਵਿਚ ਸਮਾ ਰਿਹਾ ਹੈ, ਤਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪਾਣੀ ਅਤੇ ਮਿੱਟੀ ਦੀ ਸੰਭਾਲ ਕਰੀਏ। ਜਦੋਂ ਸਾਡੇ ਖੇਤ ਹਰੇ-ਭਰੇ ਹੋਣਗੇ ਅਤੇ ਕਿਸਾਨ ਖੁਸ਼ਹਾਲ ਹੋਣਗੇ, ਤਾਂ ਹੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਵਿਕਸਿਤ ਭਾਰਤ-2047 ਦਾ ਸੰਕਲਪ ਪੂਰਾ ਹੋਵੇਗਾ, ਕਿਉਂਕਿ ਇਸ ਸੰਕਲਪ ਦਾ ਰਸਤਾ ਸਾਡੇ ਪਿੰਡਾਂ ਦੀਆਂ ਡੰਡੀਆਂ, ਉਪਜਾਊ ਮਿੱਟੀ ਅਤੇ ਲਹਿਰਾਉਂਦੀਆਂ ਫਸਲਾਂ ਵਿਚੋਂ ਲੰਘਦਾ ਹੈ।
ਅੱਜ ਦੇ ਵਿਗੜਦੇ ਵਾਤਾਵਰਣ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਕਈ ਥਾਵਾਂ ’ਤੇ ਹਜ਼ਾਰ-ਡੇਢ ਹਜ਼ਾਰ ਫੁੱਟ ਹੇਠਾਂ ਚਲਾ ਗਿਆ ਹੈ। ਜੇਕਰ ਸਾਡੀ ਉਪਜਾਊ ਮਿੱਟੀ ਇਸੇ ਤਰ੍ਹਾਂ ਵਹਿੰਦੀ ਰਹੀ ਅਤੇ ਧਰਤੀ ਬੰਜਰ ਹੁੰਦੀ ਰਹੀ, ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਕੀ ਹੋਵੇਗਾ? ਇਸ ਦੂਰਅੰਦੇਸ਼ੀ ਸੋਚ ਅਤੇ ਭਵਿੱਖ ਦੀ ਚਿੰਤਾ ਨਾਲ, ਸਾਡੀ ਸਰਕਾਰ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਇਕ ਚੁਣੌਤੀ ਸਵੀਕਾਰ ਕੀਤੀ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਹਮੇਸ਼ਾ ਇਕ ਦ੍ਰਿਸ਼ਟੀਕੋਣ ਨਾਲ ਕੰਮ ਕੀਤਾ ਹੈ। ਉਹ ਸਿਰਫ਼ ਅੱਜ ਬਾਰੇ ਹੀ ਨਹੀਂ ਸਗੋਂ ਅਗਲੇ 50-100 ਸਾਲਾਂ ਬਾਰੇ ਵੀ ਸੋਚਦੇ ਹਨ। ਉਨ੍ਹਾਂ ਦੀ ਅਗਵਾਈ ਹੇਠ, ਭਾਰਤ ਸਰਕਾਰ ਦਾ ਭੂਮੀ ਸਰੋਤ ਵਿਭਾਗ ਦੇਸ਼ ਭਰ ਵਿਚ ‘ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ’ ਅਧੀਨ ‘ਵਾਟਰਸ਼ੈੱਡ ਵਿਕਾਸ ਘਟਕ’ (ਡਬਲਿਊ. ਡੀ. ਸੀ.-ਪੀ. ਐੱਮ. ਕੇ. ਐੱਸ. ਵਾਈ.) ਲਾਗੂ ਕਰ ਰਿਹਾ ਹੈ ਪਰ ਸਰਕਾਰ ਇਕੱਲੀ ਇਹ ਕੰਮ ਨਹੀਂ ਕਰ ਸਕਦੀ। ਸਮਾਜ ਨੂੰ ਵੀ ਇਸ ਮਹਾਨ ਮਿਸ਼ਨ ਵਿਚ ਸਰਕਾਰ ਨਾਲ ਖੜ੍ਹਾ ਹੋਣਾ ਪਵੇਗਾ। ਇਹ ਧਰਤੀ ਨੂੰ ਬਚਾਉਣ ਦੀ ਮੁਹਿੰਮ ਹੈ। ਜੇਕਰ ਪਾਣੀ, ਮਿੱਟੀ ਅਤੇ ਧਰਤੀ ਬਚੇਗੀ ਤਾਂ ਹੀ ਭਵਿੱਖ ਬਚੇਗਾ। ਇਹ ਯੋਜਨਾ ਖਾਸ ਤੌਰ ’ਤੇ ਉਨ੍ਹਾਂ ਖੇਤਰਾਂ ਵਿਚ ਲਾਗੂ ਕੀਤੀ ਜਾ ਰਹੀ ਹੈ ਜੋ ਸੋਕੇ ਅਤੇ ਮੀਂਹ ’ਤੇ ਨਿਰਭਰ ਹਨ ਅਤੇ ਇਨ੍ਹਾਂ ਖੇਤਰਾਂ ਵਿਚ ਰਹਿਣ ਵਾਲੇ ਸਾਡੇ ਕਿਸਾਨ ਭਰਾਵਾਂ ਅਤੇ ਭੈਣਾਂ ਦੇ ਜੀਵਨ ਵਿਚ ਖੁਸ਼ਹਾਲੀ ਲਿਆਉਣ ਲਈ ਇਕ ਮਹਾਨ ਮੁਹਿੰਮ ਹੈ, ਜਿੱਥੇ ਕਦੇ ਉਨ੍ਹਾਂ ਨੂੰ ਪਾਣੀ ਦੀ ਇਕ-ਇਕ ਬੂੰਦ ਲਈ ਸੰਘਰਸ਼ ਕਰਨਾ ਪੈਂਦਾ ਸੀ।
ਕਈ ਲੋਕ ਮੈਨੂੰ ਪੁੱਛਦੇ ਹਨ ਕਿ ਇਹ ਵਾਟਰਸ਼ੈੱਡ ਯੋਜਨਾ ਅਸਲ ਵਿਚ ਹੈ ਕੀ? ਮੈਂ ਉਨ੍ਹਾਂ ਨੂੰ ਸੌਖੀ ਭਾਸ਼ਾ ਵਿਚ ਦੱਸਦਾ ਹਾਂ ਕਿ ਇਹ ਸਿਰਫ਼ ਇਕ ਸਰਕਾਰੀ ਯੋਜਨਾ ਨਹੀਂ ਹੈ, ਸਗੋਂ ਲੋਕਾਂ ਦੀ ਆਪਣੀ ਅਤੇ ਲੁਕਣ ਲਈ ਚਲਾਈ ਜਾ ਰਹੀ ਇਕ ਕ੍ਰਾਂਤੀ ਹੈ। ਇਸ ਯੋਜਨਾ ਦਾ ਮੂਲ ਮੰਤਰ ਹੈ- “ਖੇਤ ਦਾ ਪਾਣੀ ਖੇਤ ਵਿਚ ਅਤੇ ਪਿੰਡ ਦਾ ਪਾਣੀ ਪਿੰਡ ਵਿਚ”। ਇਸ ਦੇ ਤਹਿਤ ਅਸੀਂ ਸਾਰੇ ਰਲ-ਮਿਲ ਕੇ ਖੇਤਾਂ ਦੀਆਂ ਹੱਦਾਂ ਨੂੰ ਮਜ਼ਬੂਤ ਕਰਦੇ ਹਾਂ, ਖੇਤ ਵਿਚ ਹੀ ਛੋਟੇ ਤਲਾਅ ਬਣਾਉਂਦੇ ਹਾਂ, ਅਤੇ ਛੋਟੇ-ਛੋਟੇ ਨਾਲਿਆਂ ’ਤੇ ਚੈੱਕ ਡੈਮ ਵਰਗੇ ਪਾਣੀ ਦੇ ਢਾਂਚੇ ਬਣਾਉਂਦੇ ਹਾਂ। ਇਸ ਕਾਰਨ ਮੀਂਹ ਦਾ ਪਾਣੀ ਵਹਿ ਕੇ ਬਰਬਾਦ ਨਹੀਂ ਹੁੰਦਾ, ਸਗੋਂ ਹੌਲੀ-ਹੌਲੀ ਧਰਤੀ ਦੀ ਪਿਆਸ ਬੁਝਾਉਂਦਾ ਹੈ, ਜਿਸ ਕਾਰਨ ਭੂਮੀਗਤ ਪਾਣੀ ਦਾ ਪੱਧਰ ਵਧਦਾ ਹੈ ਅਤੇ ਮਿੱਟੀ ਵਿਚ ਲੰਬੇ ਸਮੇਂ ਤੱਕ ਨਮੀ ਬਣੀ ਰਹਿੰਦੀ ਹੈ।
ਇਸ ਯੋਜਨਾ ਦੀ ਸਭ ਤੋਂ ਵੱਡੀ ਤਾਕਤ ਲੋਕ ਭਾਗੀਦਾਰੀ ਹੈ। ਪਿੰਡ ਦੇ ਲੋਕ ਖੁਦ ਬੈਠ ਕੇ ਫੈਸਲਾ ਕਰਦੇ ਹਨ ਕਿ ਤਲਾਅ ਕਿੱਥੇ ਪੁੱਟਣਾ ਹੈ, ਕਿੱਥੇ ਹੱਦ ਬਣਾਉਣੀ ਹੈ ਅਤੇ ਕਿੱਥੇ ਰੁੱਖ ਲਗਾਉਣੇ ਹਨ। ਬੇਜ਼ਮੀਨੇ ਪਰਿਵਾਰਾਂ ਅਤੇ ਔਰਤਾਂ ਦੇ ਸਵੈ-ਸਹਾਇਤਾ ਸਮੂਹਾਂ ਨੂੰ ਮੁਰਗੀਆਂ ਅਤੇ ਮਧੂ-ਮੱਖੀ ਪਾਲਣ ਵਰਗੇ ਕੰਮਾਂ ਨਾਲ ਜੋੜ ਕੇ ਉਨ੍ਹਾਂ ਦੀ ਆਮਦਨ ਵਧਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਇਹ ਯੋਜਨਾ ਬਹੁਤ ਹਾਂ-ਪੱਖੀ ਨਤੀਜੇ ਦੇ ਰਹੀ ਹੈ। ਇਸ ਦੇ ਸਭ ਤੋਂ ਵੱਡੇ ਲਾਭਪਾਤਰੀ ਸਾਡੇ ਕਿਸਾਨ ਭਰਾ ਅਤੇ ਭੈਣਾਂ ਹਨ, ਜਿਨ੍ਹਾਂ ਦੀ ਆਮਦਨ 8% ਤੋਂ 70% ਤੱਕ ਵਧੀ ਹੈ। ਇਹ ਇਸ ਲਈ ਸੰਭਵ ਹੋਇਆ ਹੈ ਕਿਉਂਕਿ 2015 ਤੋਂ ਸਰਕਾਰ ਨੇ 20,000 ਕਰੋੜ ਰੁਪਏ ਤੋਂ ਵੱਧ ਖਰਚ ਕੇ ਦੇਸ਼ ਭਰ ਵਿਚ 6,382 ਤੋਂ ਵੱਧ ਪ੍ਰਾਜੈਕਟ ਚਲਾਏ ਹਨ ਅਤੇ ਲਗਭਗ 3 ਕਰੋੜ ਹੈਕਟੇਅਰ ਜ਼ਮੀਨ ਨੂੰ ਮੁੜ ਉਪਜਾਊ ਬਣਾਉਣ ਦਾ ਕੰਮ ਕੀਤਾ ਹੈ।
ਮੱਧ ਪ੍ਰਦੇਸ਼ ਦੇ ਝਾਬੂਆ ਵਿਚ, ਜਿੱਥੇ ਕਦੇ ਸੋਕਾ ਇਕ ਵੱਡੀ ਸਮੱਸਿਆ ਸੀ, ਅੱਜ ਆਦਿਵਾਸੀ ਪਿੰਡਾਂ ਵਿਚ ਪਾਣੀ ਭਰਪੂਰ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵੀ ਵਧੀ ਹੈ। ਪ੍ਰਾਜੈਕਟ ਖੇਤਰ ਦੇ 22 ਪਿੰਡਾਂ ਵਿਚ ਭੂਮੀਗਤ ਪਾਣੀ ਦਾ ਪੱਧਰ ਇਕ ਮੀਟਰ ਵਧਿਆ ਹੈ। ਇਸ ਨਾਲ ਖੇਤੀ ਵਿਚ ਵੀ ਬਦਲਾਅ ਆਇਆ ਹੈ। ਇੱਥੋਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਪਿੰਡ ਵਿਚ ਚੈੱਕ ਡੈਮ ਬਣਨ ਤੋਂ ਬਾਅਦ, ਉਹ ਹੁਣ ਮੱਕੀ ਦੇ ਨਾਲ-ਨਾਲ ਛੋਲਿਆਂ ਦੀ ਫ਼ਸਲ ਬੀਜ ਰਹੇ ਹਨ, ਜਿਸ ਨਾਲ ਉਨ੍ਹਾਂ ਦੀ ਆਮਦਨ 50,000 ਤੋਂ 60,000 ਰੁਪੲੇ ਹੋ ਗਈ ਹੈ। ਇਸ ਤੋਂ ਇਲਾਵਾ, ਝਾਬੂਆ ਦੀ ਪਰਵਲਿਆ ਪੰਚਾਇਤ ਵਿਚ, 12 ਖੇਤਾਂ ਵਿਚ ਬਣੇ ਖੇਤ ਤਲਾਬਾਂ ਸਦਕਾ ਕਿਸਾਨਾਂ ਦੀ ਆਮਦਨ 1 ਲੱਖ ਤੋਂ ਵਧ ਕੇ 1.5 ਲੱਖ ਰੁਪਏ ਪ੍ਰਤੀ ਹੈਕਟੇਅਰ ਹੋ ਗਈ ਹੈ।
ਇਸ ਯੋਜਨਾ ਤਹਿਤ ਚੈੱਕ ਡੈਮ, ਰਿਸਾਅ ਤਲਾਅ, ਖੇਤ ਤਲਾਅ ਵਰਗੇ 9 ਲੱਖ ਤੋਂ ਵੱਧ ਵਾਟਰਸ਼ੈੱਡ ਢਾਂਚੇ ਬਣਾਏ ਗਏ ਹਨ। 5.6 ਕਰੋੜ ਤੋਂ ਵੱਧ ਦਿਹਾੜੀਆਂ ਦਿੱਤੀਆਂ ਗਈਆਂ ਹਨ, ਜਿਸ ਨਾਲ ਪੇਂਡੂ ਰੋਜ਼ਗਾਰ ਵਿਚ ਵਾਧਾ ਹੋਇਆ ਹੈ। ਵਾਟਰਸ਼ੈੱਡ ਵਿਕਾਸ ਪ੍ਰਾਜੈਕਟਾਂ ਦੇ ਅਮਲ ਨਾਲ ਪਿੰਡਾਂ ਵਿਚ ਇਕ ਸ਼ਾਨਦਾਰ ਬਦਲਾਅ ਆਇਆ ਹੈ। ਪ੍ਰਾਜੈਕਟ ਖੇਤਰ ਵਿਚ ਜਿੱਥੇ ਪਹਿਲਾਂ ਪਾਣੀ ਦੀ ਕਮੀ ਸੀ, ਹੁਣ ਪਾਣੀ ਦੇ ਸਰੋਤ 1.5 ਲੱਖ ਹੈਕਟੇਅਰ ਤੋਂ ਵੱਧ ਨਵੇਂ ਖੇਤਰ ਵਿਚ ਫੈਲ ਗਏ ਹਨ, ਭਾਵ ਕਿ 16ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ, ਹੁਣ ਕਿਸਾਨਾਂ ਨੇ ਰਵਾਇਤੀ ਫਸਲਾਂ ਦੇ ਨਾਲ-ਨਾਲ ਫਲਾਂ ਅਤੇ ਹੋਰ ਰੁੱਖਾਂ-ਪੌਦਿਆਂ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਬਾਗਬਾਨੀ ਅਤੇ ਰੁੱਖਾਂ ਦੀ ਕਾਸ਼ਤ ਦਾ ਦਾਇਰਾ 12ਫੀਸਦੀ ਵਧ ਕੇ 1.9 ਲੱਖ ਹੈਕਟੇਅਰ ਹੋ ਗਿਆ ਹੈ।
ਰਾਜਸਥਾਨ ਦੇ ਬਾੜਮੇਰ ਵਰਗੇ ਮਾਰੂਥਲ ਖੇਤਰਾਂ ਵਿਚ, ਜਿੱਥੇ ਪਾਣੀ ਦੀ ਕਮੀ ਕਿਸਾਨਾਂ ਨੂੰ ਪ੍ਰਵਾਸ ਕਰਨ ਲਈ ਮਜਬੂਰ ਕਰ ਰਹੀ ਸੀ, ਅੱਜ ਅਨਾਰ ਦੀ ਕਾਸ਼ਤ ਨਾਲ ਹਰਿਆਲੀ ਵਾਪਸ ਆ ਗਈ ਹੈ। ਇਸ ਯੋਜਨਾ ਤਹਿਤ, 120 ਤੋਂ ਵੱਧ ਕਿਸਾਨਾਂ ਨੂੰ ਅਨਾਰ ਦੇ ਪੌਦੇ ਦਿੱਤੇ ਗਏ ਸਨ, ਜੋ ਰੇਤਲੀ ਮਿੱਟੀ ਅਤੇ ਸੀਮਤ ਪਾਣੀ ਵਰਗੀਆਂ ਮੁਸ਼ਕਲ ਸਥਿਤੀਆਂ ਵਿਚ ਵੀ ਆਸਾਨੀ ਨਾਲ ਉੱਗ ਸਕਦੇ ਹਨ। ਅਨਾਰ ਦੀ ਕਾਸ਼ਤ ਨੇ ਨਾ ਸਿਰਫ਼ ਆਮਦਨ ਵਿਚ ਵਾਧਾ ਕੀਤਾ, ਸਗੋਂ ਬੂੜੀਵਾੜਾ ਪਿੰਡ ਦੇ ਮੰਗੀਲਾਲ ਪਰਾਂਗੀ ਦਾ ਕਹਿਣਾ ਹੈ ਕਿ ਉਨ੍ਹਾਂ ਵਰਗੇ ਕਿਸਾਨ ਹੁਣ ਅਰਿੰਡ ਛੱਡ ਕੇ ਬਾਗਬਾਨੀ ਵੱਲ ਵਧ ਰਹੇ ਹਨ। ਤ੍ਰਿਪੁਰਾ ਦੇ ਦਾਸ਼ੀ ਰਿਆਂਗ ਅਤੇ ਬਿਮਨ ਰਿਆਂਗ ਵਰਗੇ ਕਿਸਾਨ ਆਪਣੀ ਬੰਜਰ ਜ਼ਮੀਨ ਨੂੰ ਮੁੜ ਉਪਜਾਊ ਬਣਾ ਰਹੇ ਹਨ ਅਤੇ ਯੋਜਨਾ ਦੀ ਮਦਦ ਨਾਲ ਅਨਾਨਾਸ ਦੀ ਬਾਗਬਾਨੀ ਕਰਕੇ ਚੰਗੀ ਆਮਦਨ ਕਮਾ ਰਹੇ ਹਨ।
ਇਸ ਸਮੁੱਚੀ ਕ੍ਰਾਂਤੀ ਨੂੰ ਜਨਤਾ ਤੱਕ ਪਹੁੰਚਾਉਣ ਅਤੇ ਇਸ ਨੂੰ ਇਕ ਜਨ ਅੰਦੋਲਨ ਬਣਾਉਣ ਲਈ, ਅਸੀਂ ‘ਵਾਟਰਸ਼ੈੱਡ ਯਾਤਰਾ’ ਵੀ ਕੱਢੀ। ਇਸ ਯਾਤਰਾ ਰਾਹੀਂ ਅਸੀਂ ਦੇਸ਼ ਭਰ ਵਿਚ ਪਾਣੀ ਦੀ ਸੰਭਾਲ ਅਤੇ ਭੂਮੀ ਸੰਭਾਲ ਲਈ ਇਕ ਲੋਕ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ। ਅਸੀਂ ਇਸ ਯੋਜਨਾ ਵਿਚ ਤਕਨਾਲੋਜੀ ਦੀ ਪੂਰੀ ਵਰਤੋਂ ਵੀ ਕੀਤੀ ਹੈ। ‘ਭੁਵਨ ਜੀਓਪੋਰਟਲ (ਸ੍ਰਿਸ਼ਟੀ)’ ਅਤੇ ‘ਦ੍ਰਿਸ਼ਟੀ’ ਮੋਬਾਈਲ ਐਪ ਵਰਗੇ ਡਿਜੀਟਲ ਸਾਧਨਾਂ ਨਾਲ ਯੋਜਨਾਵਾਂ ਦੀ ਪ੍ਰਗਤੀ ਦੀ ਸਟੀਕ ਨਿਗਰਾਨੀ ਕੀਤੀ ਜਾ ਰਹੀ ਹੈ। ਕਿਸਾਨਾਂ ਦੀ ਕਰੜੀ ਮਿਹਨਤ ਅਤੇ ਸਾਡੀਆਂ ਯੋਜਨਾਵਾਂ ਸਦਕਾ ਦੇਸ਼ ਭਰ ਵਿਚ ਫਸਲੀ ਰਕਬਾ ਵਧਿਆ ਹੈ। ਸੈਟੇਲਾਈਟ ਡੇਟਾ ਦਰਸਾਉਂਦਾ ਹੈ ਕਿ ਫਸਲੀ ਰਕਬੇ ਵਿਚ ਲਗਭਗ 10 ਲੱਖ ਹੈਕਟੇਅਰ (5ਫੀਸਦੀ ਵਾਧਾ) ਦਾ ਵਾਧਾ ਹੋਇਆ ਹੈ ਅਤੇ ਪਾਣੀ ਦੇ ਸਰੋਤਾਂ ਦੇ ਰਕਬੇ ਵਿਚ 1.5 ਲੱਖ ਹੈਕਟੇਅਰ (16ਫੀਸਦੀ ਵਾਧਾ) ਦਾ ਵਾਧਾ ਹੋਇਆ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ 8.4 ਲੱਖ ਹੈਕਟੇਅਰ ਤੋਂ ਵੱਧ ਬੰਜਰ ਜ਼ਮੀਨ ਮੁੜ ਖੇਤੀਯੋਗ ਬਣ ਗਈ ਹੈ।
ਅੱਜ, ਪ੍ਰਧਾਨ ਮੰਤਰੀ ਮੋਦੀ ਦੀ ਯੋਗ ਅਗਵਾਈ ਹੇਠ ਅੰਮ੍ਰਿਤਕਾਲ ਵਿਚ ਅਸੀਂ ਸਾਰੇ ਭੂਮੀ ਸੰਭਾਲ ਦੀ ਇਕ ਨਵੀਂ ਗਾਥਾ ਲਿਖ ਰਹੇ ਹਾਂ। ਇਹ ਸਿਰਫ਼ ਅੰਕੜੇ ਨਹੀਂ ਹਨ, ਇਹ ਸਾਡੇ ਕਿਸਾਨਾਂ ਦੀ ਸਖਤ ਮਿਹਨਤ ਅਤੇ ਉਨ੍ਹਾਂ ਦੇ ਬਿਹਤਰ ਭਵਿੱਖ ਦੀ ਇਕ ਜਿਊਂਦੀ-ਜਾਗਦੀ ਕਹਾਣੀ ਹੈ। ਜਦੋਂ ਅਸੀਂ ਪਾਣੀ ਅਤੇ ਮਿੱਟੀ ਬਚਾਵਾਂਗੇ, ਤਾਂ ਹੀ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਕਰ ਸਕਾਂਗੇ। ਆਓ ਆਪਾਂ ਮਿਲ ਕੇ ਇਸ ਸੰਕਲਪ ਨੂੰ ਪੂਰਾ ਕਰੀਏ ਅਤੇ ਕਿਸਾਨਾਂ ਨੂੰ ਖੁਸ਼ਹਾਲ ਅਤੇ ਭਾਰਤ ਨੂੰ ਵਿਕਸਿਤ ਬਣਾਈਏ।
ਪ੍ਰਧਾਨ ਮੰਤਰੀ ਮੋਦੀ ਦਾ ਮੰਨਣਾ ਹੈ ਕਿ ਇਹ ਮੁਹਿੰਮ ਸਿਰਫ਼ ਸਰਕਾਰ ਦੀ ਨਹੀਂ, ਸਗੋਂ ਸਮਾਜ ਦੀ ਭਾਗੀਦਾਰੀ ਨਾਲ ਹੀ ਸਫਲ ਹੋਵੇਗੀ। ਇਸੇ ਸੋਚ ਤਹਿਤ, ਇਸ ਯੋਜਨਾ ਨੂੰ ‘ਵਾਟਰਸ਼ੈੱਡ ਯਾਤਰਾ’ ਵਰਗੀਆਂ ਪਹਿਲਕਦਮੀਆਂ ਰਾਹੀਂ ਲੋਕਾਂ ਤੱਕ ਪਹੁੰਚਾਇਆ ਗਿਆ ਹੈ ਅਤੇ ਇਹ ਇਕ ਜਨ ਅੰਦੋਲਨ ਬਣ ਗਿਆ ਹੈ। ਇਹ ਭਾਰਤੀ ਕਿਸਾਨਾਂ ਦੀ ਸਖਤ ਮਿਹਨਤ ਅਤੇ ਬਦਲਦੇ ਭਵਿੱਖ ਦੀ ਕਹਾਣੀ ਹੈ। ਜਦੋਂ ਪਾਣੀ ਅਤੇ ਮਿੱਟੀ ਸੁਰੱਖਿਅਤ ਹੋਣਗੇ, ਉਦੋਂ ਹੀ ਭਾਰਤ ਸੁਰੱਖਿਅਤ ਰਹੇਗਾ। 2047 ਤੱਕ ਵਿਕਸਿਤ ਭਾਰਤ ਦਾ ਸੁਪਨਾ ਤਾਂ ਹੀ ਪੂਰਾ ਹੋਵੇਗਾ, ਜਦੋਂ ਪਿੰਡਾਂ ਦੀ ਜ਼ਮੀਨ ਖੁਸ਼ਹਾਲ ਹੋਵੇਗੀ ਅਤੇ ਕਿਸਾਨ ਖੁਸ਼ਹਾਲ ਹੋਣਗੇ। ਆਓ, ਆਪਾਂ ਮਿਲ ਕੇ ਪਾਣੀ ਅਤੇ ਮਿੱਟੀ ਦੀ ਰਾਖੀ ਦੇ ਸੰਕਲਪ ਨੂੰ ਅੱਗੇ ਵਧਾਈਏ।
ਸ਼ਿਵਰਾਜ ਸਿੰਘ ਚੌਹਾਨ (ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ)
ਬਿਨਾਂ ਸ਼ੱਕ ਗੁੰਮਨਾਮੀ ਬਾਬਾ ਹੀ ਸਨ ਨੇਤਾਜੀ ਸੁਭਾਸ਼ ਚੰਦਰ ਬੋਸ
NEXT STORY