ਐਂਟਰਟੇਨਮੈਂਟ ਡੈਸਕ- ਕਿੰਗ ਖਾਨ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵੱਖ ਰਾਹ ਤੋਂ ਕਰਨ ਦਾ ਫੈਸਲਾ ਲਿਆ ਹੈ। ਆਰੀਅਨ ਨੇ ਐਕਟਿੰਗ ਨਹੀਂ, ਸਗੋਂ ਡਾਇਰੈਕਸ਼ਨ ਨੂੰ ਕਰੀਅਰ ਚੁਣਿਆ ਹੈ। ਸ਼ਾਹਰੁਖ ਖਾਨ ਅਤੇ ਗੌਰੀ ਖਾਨ ਦੇ ਵੱਡੇ ਬੇਟੇ ਆਰੀਅਨ ਛੇਤੀ ਹੀ ਨੈੱਟਫਲਿਕਸ ’ਤੇ ਆਪਣੀ ਵੈੱਬ ਸੀਰੀਜ਼ ‘ਦਿ ਬੈਡਸ ਆਫ ਬਾਲੀਵੁੱਡ’ ਲੈ ਕੇ ਆ ਰਹੇ ਹਨ। ਇਹ ਉਨ੍ਹਾਂ ਦੀ ਡਾਇਰੈਕਟੋਰੀਅਲ ਡੈਬਿਊ ਸੀਰੀਜ਼ ਹੈ, ਜਿਸ ਦੇ ਜ਼ਰੀਏ ਫਿਲਮੀ ਦੁਨੀਆ ਵਿਚ ਆਫਿਸ਼ੀਅਲੀ ਕਦਮ ਰੱਖ ਦਿੱਤਾ ਹੈ।
ਆਰੀਅਨ ਦੀ ਇਹ ਵੈੱਬ ਸੀਰੀਜ਼ ਡਾਰਕ ਅਤੇ ਗਲੈਮਰ ਡਰਾਮਾ ਹੈ, ਜਿਸ ਵਿਚ ਬਾਲੀਵੁੱਡ ਦੀ ਦੁਨੀਆ ਦੇ ਪਿੱਛੇ ਦੀਆਂ ਕਹਾਣੀਆਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਸੀਰੀਜ਼ ਦਾ ਪ੍ਰਿਵਿਊ ਮੁੰਬਈ ਵਿਚ ਲਾਂਚ ਕੀਤਾ ਗਿਆ। ਇਸ ਮੌਕੇ ਖਾਨ ਫੈਮਿਲੀ ਮੌਜੂਦ ਸੀ। ਆਰੀਅਨ ਸਟੇਜ ’ਤੇ ਸਪੀਚ ਦੇਣ ਆਏ ਤਾਂ ਉਨ੍ਹਾਂ ਦੀ ਆਵਾਜ਼ ਬਿਲਕੁਲ ਆਪਣੇ ਪਿਤਾ ਵਰਗੀ ਮਹਿਸੂਸ ਹੋਈ। ਕਈ ਲੋਕ ਕਹਿਣ ਲੱਗੇ ਕਿ ‘ਪਿਤਾ ਅਤੇ ਬੇਟੇ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਜਿਵੇਂ ਦੋਵੇਂ ਇਕ-ਦੂਜੇ ਦੀ ਜਿਰਾਕਸ ਕਾਪੀ ਹੋਣ।’
'ਛਣਕਾਟਿਆਂ ਦੀ ਛਣਕਾਰ ਬੰਦ ਹੋਣ 'ਤੇ ਮਨ ਉਦਾਸ ਹੈ'; ਜਸਵਿੰਦਰ ਭੱਲਾ ਦੇ ਦੇਹਾਂਤ 'ਤੇ CM ਮਾਨ ਨੇ ਜਤਾਇਆ ਦੁੱਖ
NEXT STORY