ਮੁੰਬਈ (ਏਜੰਸੀ) : ਮਸ਼ਹੂਰ ਫਿਲਮ ਨਿਰਦੇਸ਼ਕ ਇਮਤਿਆਜ਼ ਅਲੀ ਹਾਲ ਹੀ ਵਿੱਚ ਇੱਕ ਮੁਸ਼ਕਲ ਸਥਿਤੀ ਵਿੱਚ ਫਸ ਗਏ ਜਦੋਂ ਉਹ ਮੁੰਬਈ ਹਵਾਈ ਅੱਡੇ ਦੀ ਇੱਕ ਦੁਕਾਨ 'ਤੇ ਆਪਣਾ ਬੈਗ ਭੁੱਲ ਗਏ। ਪਰ ਇਸ ਦੌਰਾਨ ਮੁੰਬਈ ਪੁਲਸ ਨੇ ਉਨ੍ਹਾਂ ਦੀ ਮਦਦ ਕੀਤੀ, ਜਿਸ ਲਈ ਨਿਰਦੇਸ਼ਕ ਨੇ ਸੋਸ਼ਲ ਮੀਡੀਆ ਰਾਹੀਂ ਪੁਲਸ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।

ਕੀ ਸੀ ਪੂਰਾ ਮਾਮਲਾ?
ਇਮਤਿਆਜ਼ ਅਲੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਏਅਰਪੋਰਟ ਦੇ ਅੰਦਰ ਇੱਕ ਦੁਕਾਨ 'ਤੇ ਆਪਣਾ ਬੈਗ ਭੁੱਲ ਕੇ ਬਾਹਰ ਆ ਗਏ ਸਨ। ਨਿਯਮਾਂ ਮੁਤਾਬਕ ਇੱਕ ਵਾਰ ਬਾਹਰ ਆਉਣ ਤੋਂ ਬਾਅਦ ਵਾਪਸ ਅੰਦਰ ਜਾਣਾ ਮੁਸ਼ਕਲ ਸੀ। ਅਜਿਹੇ 'ਚ ਮੁੰਬਈ ਪੁਲਸ ਦੇ ਅਧਿਕਾਰੀ ਮਿਸਟਰ ਨਾਜ਼ਿਮ ਪਠਾਨ ਨੇ ਉਨ੍ਹਾਂ ਦੀ ਮਦਦ ਕੀਤੀ ਅਤੇ ਬੈਗ ਵਾਪਸ ਦਿਵਾਇਆ। ਇਮਤਿਆਜ਼ ਨੇ ਲਿਖਿਆ, "ਨਾਜ਼ਿਮ ਪਠਾਨ ਜੀ ਨੇ ਮੇਰੀ ਮਦਦ ਲਈ ਆਪਣੀ ਡਿਊਟੀ ਤੋਂ ਅੱਗੇ ਵਧ ਕੇ ਕੰਮ ਕੀਤਾ। ਤੁਹਾਡਾ ਧੰਨਵਾਦ ਸਰ, ਜੈ ਹਿੰਦ!"
ਦਿਲਜੀਤ ਦੋਸਾਂਝ ਨਾਲ ਜਲਦ ਆ ਰਹੀ ਹੈ ਨਵੀਂ ਫਿਲਮ
ਜੇਕਰ ਕੰਮ ਦੀ ਗੱਲ ਕਰੀਏ ਤਾਂ ਇਮਤਿਆਜ਼ ਅਲੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਮੈਂ ਵਾਪਸ ਆਊਂਗਾ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਫਿਲਮ ਵਿੱਚ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ, ਵੇਦਾਂਗ ਰੈਨਾ, ਸ਼ਰਵਰੀ ਅਤੇ ਨਸੀਰੂਦੀਨ ਸ਼ਾਹ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫਿਲਮ 12 ਜੂਨ 2026 ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ। ਇਸ ਫਿਲਮ ਰਾਹੀਂ ਇਮਤਿਆਜ਼ ਅਲੀ, ਏ.ਆਰ. ਰਹਿਮਾਨ ਅਤੇ ਇਰਸ਼ਾਦ ਕਾਮਿਲ ਦੀ ਮਸ਼ਹੂਰ ਤਿਕੜੀ ਇੱਕ ਵਾਰ ਫਿਰ ਇਕੱਠੀ ਨਜ਼ਰ ਆਵੇਗੀ।
ਧੋਖਾ, ਕਤਲ ਤੇ ਕਾਲੇ ਰਾਜ਼: ਹੰਗਾਮਾ OTT 'ਤੇ ਰਿਲੀਜ਼ ਹੋਈ ਕ੍ਰਾਈਮ ਸੀਰੀਜ਼ ‘ਜੰਗ - ਦਿ ਰਸਟ’
NEXT STORY