ਮੁੰਬਈ (ਬਿਊਰੋ) – ਟਵਿੱਟਰ ’ਤੇ ਬਲੂ ਟਿਕ ਗੁਆਉਣ ਵਾਲਿਆਂ ਵਿਚ ਮੈਗਾ ਸਟਾਰ ਅਮਿਤਾਭ ਬੱਚਨ ਵੀ ਸ਼ਾਮਲ ਹਨ, ਜਿਨ੍ਹਾਂ ਨੇ ਸ਼ੁੱਕਰਵਾਰ ਨੂੰ ਮਾਈਕ੍ਰੋ ਬਲਾਗਿੰਗ ਵੈੱਬਸਾਈਟ ’ਤੇ ਕਿਹਾ ਕਿ ਉਹ ‘ਨੀਲ ਕਮਲ’ ਹਾਸਲ ਕਰਨ ਲਈ ਪਹਿਲਾਂ ਹੀ ਹੱਥ ਜੋੜ ਚੁੱਕੇ ਹਨ। ਉਨ੍ਹਾਂ ਟਵਿਟਰ ’ਤੇ ਲਿਖਿਆ, ''ਏ ਟਵਿੱਟਰ ਭਈਆ ਸੁਨ ਰਹੇ ਹੈਂ? ਅਬ ਤੋਂ ਪੈਸਾ ਭੀ ਭਰ ਦੀਏ ਹੈਂ ਹਮ, ਤੋ ਊ ਜੋ ਨੀਲ ਕਮਲ ਹੋਤ ਹੈ ਨਾ ਹਮਾਰ ਨਾਮ ਕੇ ਆਗੇ ਊ ਤੋ ਵਾਪਸ ਲਗਾਏ ਦੇਂ ਭਈਆ ਤਾ ਕਿ ਲੋਗ ਜਾਨ ਪਾਏਂ ਕਿ ਹਮ ਹੀ ਹੈਂ...ਅਮਿਤਾਭ ਬੱਚਨ ਤੋਂ ਹਾਥ ਜੋੜ ਲੀਏ ਰਹੇ ਹਮ ਅਬ ਕਾ ਗੋੜਵਾ ਜੋੜੀ ਪੜੀ ਕਾ...।''
ਦੱਸ ਦਈਏ ਕਿ ਅਮਿਤਾਭ ਬੱਚਨ ਤੋਂ ਇਲਾਵਾ ਜਿਨ੍ਹਾਂ ਹੋਰ ਹਸਤੀਆਂ ਨੇ ਬਲੂ ਟਿਕ ਗੁਆ ਦਿੱਤਾ ਹੈ, ਉਨ੍ਹਾਂ 'ਚ ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ, ਪ੍ਰਿਯੰਕਾ ਚੋਪੜਾ ਜੋਨਸ, ਰਣਵੀਰ ਸਿੰਘ, ਅਜੇ ਦੇਵਗਨ, ਯੋਗੀ ਆਦਿੱਤਿਆਨਾਥ, ਅਰਵਿੰਦ ਕੇਜਰੀਵਾਲ, ਅਕਸ਼ੈ ਕੁਮਾਰ, ਆਲੀਆ ਭੱਟ, ਅਨੁਸ਼ਕਾ ਸ਼ਰਮਾ ਤੇ ਰਾਹੁਲ ਗਾਂਧੀ ਸਮੇਤ ਕਈ ਲੋਕ ਸ਼ਾਮਲ ਹਨ।

ਦੱਸਣਯੋਗ ਹੈ ਕਿ ਅਮਰੀਕੀ ਕਾਰੋਬਾਰੀ ਐਲਨ ਮਸਕ ਨੇ ਪਿਛਲੇ ਸਾਲ ਟਵਿੱਟਰ ਖਰੀਦਣ ਤੋਂ ਬਾਅਦ ਐਲਾਨ ਕੀਤਾ ਸੀ ਕਿ ਹੁਣ ਬਲੂ ਟਿੱਕ ਰੱਖਣ ਵਾਲਿਆਂ ਨੂੰ ਇਕ ਨਿਰਧਾਰਿਤ ਕੀਮਤ ਅਦਾ ਕਰਨੀ ਹੋਵੇਗੀ। ਹਾਲਾਂਕਿ ਮਸਕ ਨੂੰ ਇਸ ਲਈ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ। ਬਲੂ ਟਿੱਕ ਲਈ ਵੱਖ-ਵੱਖ ਦੇਸ਼ਾਂ 'ਚ ਵੱਖੋ-ਵੱਖਰੀ ਕੀਮਤ ਨਿਰਧਾਰਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਮਸਕ ਨਵਾਂ ਬੈਚ ਵੀ ਲੈ ਕੇ ਆਏ ਹਨ। ਇਨ੍ਹਾਂ 'ਚ ਗ੍ਰੇ ਤੇ ਗੋਲਡਨ ਬੈਚ ਹਨ। ਗ੍ਰੇ ਬੈਚ ਸਮਾਜਿਕ ਹਸਤੀਆਂ ਨੂੰ ਦਿੱਤੇ ਜਾ ਰਹੇ ਹਨ ਤੇ ਗੋਲਡਨ ਬੈਚ ਬਿਜ਼ਨਸ ਕੰਪਨੀਆਂ ਨੂੰ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਗਾਇਕਾ ਰੁਪਿੰਦਰ ਹਾਂਡਾ ਦੀ ਸਿਹਤ 'ਚ ਸੁਧਾਰ, ਸਾਹਮਣੇ ਆਈ ਇਹ ਤਸਵੀਰ
NEXT STORY