ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਦਫ਼ਤਰ ’ਤੇ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰਿਆ ਹੈ। ਰਿਪੋਰਟ ਮੁਤਾਬਕ ਆਈ. ਟੀ. ਟੀਮ ਅਜੇ ਸੋਨੂੰ ਦੇ ਮੁੰਬਈ ਸਥਿਤ ਦਫ਼ਤਰ ’ਤੇ ਮੌਜੂਦ ਹੈ। ਉਸ ਦੀ ਇਕ ਪ੍ਰਾਪਰਟੀ ਦੀ ਅਕਾਊਂਟ ਬੁੱਕ ’ਚ ਗੜਬੜੀ ਦੇ ਦੋਸ਼ਾਂ ਤੋਂ ਬਾਅਦ ਟੀਮ ਪ੍ਰਾਪਰਟੀ ਦਾ ਸਵਰੇਖਣ ਕਰ ਰਹੀ ਹੈ। ਆਈ. ਟੀ. ਦੀਆਂ ਟੀਮਾਂ ਨੇ ਸੋਨੂੰ ਸੂਦ ਤੇ ਉਸ ਦੀਆਂ ਕੰਪਨੀਆਂ ਨਾਲ ਜੁੜੀਆਂ 6 ਥਾਵਾਂ ’ਤੇ ਸਰਵੇਖਣ ਕੀਤਾ ਹੈ।
ਦੱਸ ਦੇਈਏ ਕਿ ਇਹ ਸਰਵੇਖਣ ਉਦੋਂ ਕੀਤਾ ਜਾ ਰਿਹਾ ਹੈ, ਜਦੋਂ ਕੁਝ ਦਿਨ ਪਹਿਲਾਂ ਹੀ ਦਿੱਲੀ ਸਰਕਾਰ ਨੇ ਸੋਨੂੰ ਸੂਦ ਨੂੰ ਸਕੂਲੀ ਵਿਦਿਆਰਥੀਆਂ ਨਾਲ ਜੁੜੇ ਪ੍ਰੋਗਰਾਮ ਦਾ ਬ੍ਰਾਂਡ ਅੰਬੈਸਡਰ ਬਣਾਇਆ ਹੈ। ਇਸ ਦੌਰਾਨ ਉਨ੍ਹਾਂ ਦੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦੀਆਂ ਅਟਕਲਾਂ ਵੀ ਚੱਲੀਆਂ ਸਨ ਪਰ ਸੋਨੂੰ ਨੇ ਖ਼ੁਦ ਕਿਹਾ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਉਨ੍ਹਾਂ ਦੀ ਸਿਆਸਤ ’ਤੇ ਕੋਈ ਗੱਲ ਨਹੀਂ ਹੋਈ।
ਇਹ ਖ਼ਬਰ ਵੀ ਪੜ੍ਹੋ : ਗੁਰਦਾਸ ਮਾਨ ਨੂੰ ਹਾਈਕੋਰਟ ਤੋਂ ਮਿਲੀ ਰਾਹਤ, ਅਗਾਊਂ ਜ਼ਮਾਨਤ ਦੀ ਅਰਜ਼ੀ ਹੋਈ ਮਨਜ਼ੂਰ
ਸੋਦੂ ਸੂਦ ਨੇ ਕੋਰੋਨਾ ਕਾਲ ਦੌਰਾਨ ਲਗਾਈ ਗਈ ਤਾਲਾਬੰਦੀ ਦੌਰਾਨ ਸਭ ਤੋਂ ਪਹਿਲਾਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਦੀ ਜ਼ਿੰਮੇਵਾਰੀ ਚੁੱਕੀ ਸੀ। ਇਸ ਤੋਂ ਬਾਅਦ ਉਹ ਲਗਾਤਾਰ ਦੇਸ਼ ਭਰ ਦੇ ਲੋਕਾਂ ਦੀ ਮਦਦ ਕਰਦੇ ਰਹੇ ਹਨ। ਕਈ ਸੂਬਾ ਸਰਕਾਰਾਂ ਨੇ ਸੋਨੂੰ ਨਾਲ ਕੰਮ ਕਰਨ ਲਈ ਹੱਥ ਮਿਲਾਇਆ ਹੈ, ਜਿਨ੍ਹਾਂ ’ਚ ਪੰਜਾਬ ਤੇ ਦਿੱਲੀ ਸਰਕਾਰ ਸ਼ਾਮਲ ਹੈ। ਇਸ ਤੋਂ ਇਲਾਵਾ ਸੋਨੂੰ ਸੂਦ ਨੇ ਗੁਡਵਰਕ ਜੌਬ ਐਪ, ਸਕਾਲਰਸ਼ਿਪ ਪ੍ਰੋਗਰਾਮ ਵੀ ਚਲਾਏ ਹਨ। ਉਹ ਦੇਸ਼ ’ਚ 16 ਸ਼ਹਿਰਾਂ ’ਚ ਆਕਸੀਜਨ ਪਲਾਂਟ ਵੀ ਲਗਵਾ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਆਪਣੀ ਕਿਤਾਬ ਨੂੰ ਲੈ ਕੇ ਚਰਚਾ ’ਚ ਪ੍ਰਿਯੰਕਾ ਚੋਪੜਾ, ਅਸ਼ਲੀਲ ਸਮੱਗਰੀ ਨਾ ਹੋਣ ਦੇ ਬਾਵਜੂਦ ਹੋਈ ਰਿਕਾਰਡ ਵਿਕਰੀ
NEXT STORY