ਮੁੰਬਈ (ਬਿਊਰੋ)– ਬਾਲੀਵੁੱਡ ਤੋਂ ਬਾਅਦ ਹਾਲੀਵੁੱਡ ’ਚ ਧੂਮ ਮਚਾਉਣ ਵਾਲੀ ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਦਾ ਕਹਿਣਾ ਹੈ ਕਿ ਉਹ ਖੁਸ਼ ਹੈ ਕਿ ਉਸ ਦੀ ਪਹਿਲੀ ਕਿਤਾਬ ‘ਅਨਫਿਨਿਸ਼ਡ’ ’ਚ ਕੁਝ ਵੀ ਅਸ਼ਲੀਲ ਨਾ ਹੋਣ ਦੇ ਬਾਵਜੂਦ ਵਿਸ਼ਵ ਭਰ ’ਚ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ ਬਣ ਗਈ ਹੈ। ਇਹ ਕਿਤਾਬ ਪੈਂਗੁਇਨ ਰੈਂਡਮ ਹਾਊਸ ਇੰਡੀਆ ਵਲੋਂ ਸਾਲ ਦੇ ਸ਼ੁਰੂ ’ਚ ਪ੍ਰਕਾਸ਼ਿਤ ਕੀਤੀ ਗਈ ਸੀ।
ਕਿਤਾਬ ’ਚ ਪ੍ਰਿਯੰਕਾ ਦੇ ਭਾਰਤ ’ਚ ਬਚਪਨ ਤੇ ਅਮਰੀਕਾ ’ਚ ਉਸ ਦੇ ਮੁੱਢਲੇ ਕਿਸ਼ੋਰ ਅਵਸਥਾ ਦੇ ਦਿਨਾਂ ਬਾਰੇ ਗੱਲ ਕੀਤੀ ਗਈ, ਜਿਥੇ ਉਸ ਨੂੰ ਨਸਲਵਾਦ ਦਾ ਸਾਹਮਣਾ ਕਰਨਾ ਪਿਆ। ਅਦਾਕਾਰਾ ਦੀ ਭਾਰਤ ਵਾਪਸੀ ਤੇ ਫਿਰ ਕੌਮੀ ਤੇ ਵਿਸ਼ਵਵਿਆਪੀ ਸੁੰਦਰਤਾ ਮੁਕਾਬਲੇ ਤੇ ਅਦਾਕਾਰੀ ਕਰੀਅਰ ਦੀ ਕਹਾਣੀ ਬਾਰੇ ਵੀ ਕਾਫੀ ਕੁਝ ਦੱਸਿਆ ਗਿਆ ਹੈੈ।
ਹਿੰਦੋਸਤਾਨ ਟਾਈਮਜ਼ ਦੀ ਖ਼ਬਰ ਅਨੁਸਾਰ ਅਦਾਕਾਰਾ ਟਾਈਮਜ਼ ਲਿਟਫੈਸਟ 2021 ’ਚ ਕਾਲਮਨਵੀਸ-ਲੇਖਕ ਵਿਨੀਤਾ ਡਾਵਰਾ ਨੰਗਿਆ ਨਾਲ ਆਨਲਾਈਨ ਗੱਲਬਾਤ ਕਰ ਰਹੀ ਸੀ, ਜਿਥੇ ਉਸ ਨੇ ਖ਼ੁਲਾਸਾ ਕੀਤਾ ਕਿ ਉਹ ਆਪਣੀ ਜ਼ਿੰਦਗੀ ਬਾਰੇ ਇਕ ਕਿਤਾਬ ਕਿਵੇਂ ਲਿਖਣਾ ਚਾਹੁੰਦੀ ਹੈ।
ਇਹ ਖ਼ਬਰ ਵੀ ਪੜ੍ਹੋ : ਗੁਰਦਾਸ ਮਾਨ ਨੂੰ ਹਾਈਕੋਰਟ ਤੋਂ ਮਿਲੀ ਰਾਹਤ, ਅਗਾਊਂ ਜ਼ਮਾਨਤ ਦੀ ਅਰਜ਼ੀ ਹੋਈ ਮਨਜ਼ੂਰ
ਇਹ ਪੁੱਛੇ ਜਾਣ ’ਤੇ ਕਿ ਕੀ ਉਹ ਕਿਤਾਬ ’ਚੋਂ ਕਿਸੇ ਦਾ ਨਾਂ ਹਟਾਉਣਾ ਚਾਹੁੰਦੀ ਹੈ ਤਾਂ ਪ੍ਰਿਯੰਕਾ ਨੇ ਕਿਹਾ, ‘ਨਹੀਂ, ਕਿਉਂਕਿ ਇਹ ਕਿਸੇ ਹੋਰ ਦੀ ਕਹਾਣੀ ਨਹੀਂ, ਸਗੋਂ ਮੇਰੀ ਕਹਾਣੀ ਹੈ। ਇਹ ਅਸਲ ’ਚ ਹਾਸੋਹੀਣੀ ਹੈ। ਮੈਨੂੰ ਕੁਝ ਸਮੀਖਿਆਵਾਂ ਪੜ੍ਹਨੀਆਂ ਯਾਦ ਹਨ, ਜਿਨ੍ਹਾਂ ’ਚ ਕਿਹਾ ਗਿਆ ਸੀ ਕਿ ਉਹ ਚੀਜ਼ਾਂ ਬਾਰੇ ਸੱਚ ਨਹੀਂ ਦੱਸ ਰਹੀ ਸੀ। ਮੈਨੂੰ ਲੱਗਦਾ ਹੈ ਕਿ ਤੁਸੀਂ ਮੇਰੀ ਕਿਤਾਬ ’ਚ ਗੱਪਸ਼ੱਪ ਕਰਨਾ ਚਾਹੁੰਦੇ ਸੀ ਨਾ ਕਿ ਮੇਰੀ ਜ਼ਿੰਦਗੀ ਬਾਰੇ ਜਾਣਨਾ ਚਾਹੁੰਦੇ ਸੀ।’
ਉਸ ਨੇ ਕਿਹਾ, ‘ਮੈਨੂੰ ਖੁਸ਼ੀ ਹੈ ਕਿ ਮੇਰੀ ਕਿਤਾਬ ਅਸ਼ਲੀਲ ਸਮੱਗਰੀ ਨਾ ਹੋਣ ਦੇ ਬਾਵਜੂਦ ਸਭ ਤੋਂ ਵੱਧ ਵਿਕਣ ਵਾਲੀਆਂ ਕਿਤਾਬਾਂ ’ਚੋਂ ਇਕ ਹੈ।’ ਪ੍ਰਿਯੰਕਾ ਇਸ ਸਮੇਂ ਲੰਡਨ ’ਚ ਹੈ ਤੇ ਉਸ ਨੇ ਕਿਹਾ ਕਿ ਉਸ ਨੂੰ ਯਾਦਾਂ ਲਿਖਣੀਆਂ ਮੁਸ਼ਕਿਲ ਲੱਗੀਆਂ ਕਿਉਂਕਿ ਉਸ ਨੇ ਪਹਿਲਾਂ ਕਦੇ ਵੀ ‘ਫਰੇਮਵਰਕ’ ’ਚ ਅਜਿਹਾ ਕੁਝ ਨਹੀਂ ਲਿਖਿਆ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕਸ਼ਮੀਰਾ ਸ਼ਾਹ ਨੇ ਰਾਕੇਸ਼ ਬਾਪਤ ਨੂੰ ਕਿਹਾ ‘ਜੋਰੂ ਕਾ ਗੁਲਾਮ’, ਸਾਬਕਾ ਪਤਨੀ ਨੇ ਭੜਕਦਿਆਂ ਦਿੱਤਾ ਜਵਾਬ
NEXT STORY