ਜਲੰਧਰ- ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਬੀਤੇ ਦਿਨ ਵ੍ਰਿੰਦਾਵਨ ਪਹੁੰਚੇ। ਜਿੱਥੇ ਉਹ ਪ੍ਰੇਮਾਨੰਦ ਜੀ ਦੇ ਦਰਬਾਰ 'ਚ ਹਾਜ਼ਰ ਹੋਏ। ਨਿੱਕੂ ਹੱਥ ਜੋੜ ਕੇ ਦਰਬਾਰ ਪਹੁੰਚੇ ਅਤੇ ਸਭ ਤੋਂ ਪਹਿਲਾਂ ਪ੍ਰੇਮਾਨੰਦ ਜੀ ਦਾ ਹਾਲ-ਚਾਲ ਪੁੱਛਿਆ। ਇਸ ਦੌਰਾਨ ਨਿੱਕੂ ਨੂੰ ਪ੍ਰੇਮਾਨੰਦ ਮਹਾਰਾਜ ਤੋਂ ਆਸ਼ੀਰਵਾਦ ਲੈਂਦੇ ਦੇਖਿਆ ਗਿਆ। ਉਨ੍ਹਾਂ ਨੇ ਨਿੱਕੂ ਦਾ ਵੀਡੀਓ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ, ਜੋ ਕਾਫ਼ੀ ਵਾਇਰਲ ਹੋ ਰਿਹਾ ਹੈ।ਵੀਡੀਓ 'ਚ, ਨਿੱਕੂ ਹੱਥ ਜੋੜ ਕੇ ਪ੍ਰੇਮਾਨੰਦ ਮਹਾਰਾਜ ਦੇ ਦਰਬਾਰ 'ਚਪਹੁੰਚਿਆ। ਕਰਮਚਾਰੀਆਂ ਨੇ ਨਿੱਕੂ ਨੂੰ ਪ੍ਰੇਮਾਨੰਦ ਮਹਾਰਾਜ ਨਾਲ ਮਿਲਾਇਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਹ ਇੱਕ ਪੰਜਾਬੀ ਗਾਇਕ ਹੈ ਅਤੇ ਗਾਣੇ ਗਾਉਂਦਾ ਹੈ। ਜਿਸ ਤੋਂ ਬਾਅਦ ਨਿੱਕੂ ਨੇ ਉਸ ਦੀ ਸਿਹਤਯਾਬੀ ਬਾਰੇ ਪੁੱਛਿਆ। ਨਿੱਕੂ ਨੇ ਕ੍ਰਿਸ਼ਨ ਭਜਨ ਗਾਉਣ ਦੀ ਇੱਛਾ ਪ੍ਰਗਟ ਕੀਤੀ। ਪ੍ਰੇਮਾਨੰਦ ਮਹਾਰਾਜ ਨੇ ਇਹ ਵੀ ਪੁੱਛਿਆ ਕਿ ਕੀ ਉਹ ਗਾਉਣਾ ਚਾਹੇਗਾ। ਜਿਸ ਤੋਂ ਬਾਅਦ ਨਿੱਕੂ ਨੇ ਭਜਨ ਗਾਇਆ- ਸੋਹਣਾ ਜੀ ਸੋਹਣਾ ਮੇਰਾ ਸ਼ਾਮ, ਮੈਂ ਵਾਰ ਜਾਵਾਂ…
ਕਈ ਅਦਾਕਾਰ ਲਗਵਾ ਚੁੱਕੇ ਹਨ ਹਾਜ਼ਰੀ
ਹਰ ਕੋਈ ਵ੍ਰਿੰਦਾਵਨ ਦੇ ਪ੍ਰੇਮਾਨੰਦ ਜੀ ਮਹਾਰਾਜ ਨੂੰ ਜਾਣਦਾ ਹੈ। ਕਰੋੜਾਂ ਲੋਕ ਸੋਸ਼ਲ ਮੀਡੀਆ ‘ਤੇ ਪ੍ਰੇਮਾਨੰਦ ਮਹਾਰਾਜ ਦਾ ਸਤਿਸੰਗ ਸੁਣਦੇ ਹਨ ਅਤੇ ਉਨ੍ਹਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਨ। ਅਕਸਰ ਪ੍ਰਸਿੱਧ ਸ਼ਖਸੀਅਤਾਂ ਪ੍ਰੇਮਾਨੰਦ ਜੀ ਮਹਾਰਾਜ ਨੂੰ ਮਿਲਣ ਆਉਂਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ, ਕੇਂਦਰੀ ਮੰਤਰੀ ਅਨੁਰਾਗ ਠਾਕੁਰ ਅਤੇ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਆਪਣੀ ਪਤਨੀ, ਫਿਲਮ ਅਦਾਕਾਰਾ ਅਨੁਸ਼ਕਾ ਨਾਲ ਪਹੁੰਚੇ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਮੈਨੂੰ ਤੁਹਾਨੂੰ ਬਹੁਤ ਮਿਸ ਕਰਦੀ ਹਾਂ..' ਯੁਜਵੇਂਦਰ ਤੋਂ ਤਲਾਕ ਤੋਂ ਬਾਅਦ ਭਾਵੁਕ ਹੋਈ ਧਨਸ਼੍ਰੀ!
NEXT STORY