ਮੁੰਬਈ : ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਅਸੀਂ ਤੁਹਾਨੂੰ ਪਰਿਣੀਤੀ ਦੀ ਜ਼ਿੰਦਗੀ ਨਾਲ ਜੁੜੀ ਇੱਕ ਦਿਲਚਸਪ ਘਟਨਾ ਦੱਸਣ ਜਾ ਰਹੇ ਹਾਂ। ਇਹ ਕਹਾਣੀ ਉਸ ਸਮੇਂ ਦੀ ਹੈ ਜਦੋਂ ਵਿਦੇਸ਼ 'ਚ ਪੜ੍ਹਾਈ ਕਰਨ ਦੇ ਬਾਵਜੂਦ ਪਰਿਣੀਤੀ ਕੋਲ ਕੋਈ ਨੌਕਰੀ ਨਹੀਂ ਸੀ ਅਤੇ ਉਹ ਨੌਕਰੀ ਹਾਸਲ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ। ਫਿਰ ਪ੍ਰਿਅੰਕਾ ਚੋਪੜਾ ਦੀ ਮਾਂ ਮਧੂ ਚੋਪੜਾ ਨੇ ਉਨ੍ਹਾਂ ਦੀ ਮਦਦ ਕੀਤੀ।

ਨਹੀਂ ਸੀ ਕੋਈ ਕੰਮ
ਪਰਿਣੀਤੀ ਚੋਪੜਾ ਨੇ ਇੱਕ ਇੰਟਰਵਿਊ 'ਚ ਖੁਲਾਸਾ ਕੀਤਾ ਸੀ ਕਿ ਜਦੋਂ ਉਹ ਬ੍ਰਿਟੇਨ ਤੋਂ ਪੜ੍ਹਾਈ ਕਰਕੇ ਵਾਪਸ ਆਈ ਸੀ, ਤਾਂ ਉਸ ਸਮੇਂ ਉਸ ਕੋਲ ਕੋਈ ਕੰਮ ਨਹੀਂ ਸੀ ਅਤੇ ਉਹ ਬੇਰੁਜ਼ਗਾਰ ਸੀ। ਮੈਂ ਆਪਣੇ ਪਰਿਵਾਰ ਨਾਲ ਜ਼ਿੱਦ ਕੀਤੀ ਸੀ ਕਿ ਮੈਨੂੰ ਗ੍ਰੈਜੂਏਸ਼ਨ ਲਈ ਯੂਕੇ ਜਾਣਾ ਹੈ ਕਿਉਂਕਿ ਮੈਂ ਸੋਚਿਆ ਸੀ ਕਿ ਉੱਥੋਂ ਪੜ੍ਹ ਕੇ ਮੈਨੂੰ ਚੰਗੀ ਨੌਕਰੀ ਮਿਲੇਗੀ। ਇਸ ਲਈ ਜਦੋਂ ਮੈਂ ਵਾਪਸ ਆਈ ਤਾਂ ਮੇਰੇ 'ਤੇ ਦਬਾਅ ਸੀ ਕਿ ਮੈਂ ਕੋਈ ਨਾ ਕੋਈ ਕੰਮ ਕਰਾਂ। ਮੇਰੇ ਕੋਲ ਡਿਗਰੀ ਸੀ ਪਰ ਨੌਕਰੀ ਨਹੀਂ ਸੀ। ਅਜਿਹੀ ਹਾਲਤ 'ਚ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕੀ ਕਰਾਂ।

ਪ੍ਰਿਅੰਕਾ ਦੀ ਮਾਂ ਨੇ ਕੀਤੀ ਸੀ ਮਦਦ
ਅਦਾਕਾਰਾ ਨੇ ਅੱਗੇ ਕਿਹਾ ਕਿ ਫਿਰ ਮੈਂ ਸੋਚਿਆ ਕਿ ਕੁਝ ਵੀ ਹੋ ਜਾਵੇ, ਮੈਨੂੰ ਜਲਦੀ ਹੀ ਕੋਈ ਕੰਮ ਲੱਭਣਾ ਪਵੇਗਾ। ਫਿਰ ਮੈਂ ਆਪਣੀ ਸਥਿਤੀ ਪ੍ਰਿਅੰਕਾ ਚੋਪੜਾ ਦੀ ਮਾਂ ਮਧੂ ਚੋਪੜਾ ਨੂੰ ਦੱਸੀ ਅਤੇ ਉਨ੍ਹਾਂ ਨੇ ਮੇਰੀ ਮਦਦ ਕੀਤੀ। ਉਸ ਸਮੇਂ ਪ੍ਰਿਅੰਕਾ YRF ਦੀ ਸ਼ੂਟਿੰਗ ਕਰ ਰਹੀ ਸੀ। ਮੈਂ ਉਹ ਸ਼ੂਟਿੰਗ ਦੇਖਣ ਗਈ ਅਤੇ ਫਿਰ ਮੈਨੂੰ ਇਹ ਵਿਚਾਰ ਆਇਆ ਕਿ ਮੈਂ YRF 'ਚ ਕੰਮ ਕਰ ਸਕਦੀ ਹਾਂ ਅਤੇ ਮੈਂ ਉੱਥੇ ਇੰਟਰਨ ਬਣ ਗਈ। ਇਸ ਤਰ੍ਹਾਂ ਮੈਂ ਆਪਣੀ ਪਹਿਲੀ ਨੌਕਰੀ ਉਥੋਂ ਸ਼ੁਰੂ ਕੀਤੀ।

ਕਰੀਅਰ
ਪਰਿਣੀਤੀ ਨੇ 2011 'ਚ 'ਲੇਡੀਜ਼ VS ਰਿੱਕੀ ਬਹਿਲ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਫ਼ਿਲਮ 'ਚ ਉਨ੍ਹਾਂ ਦੀ ਭੂਮਿਕਾ ਛੋਟੀ ਸੀ। ਉਨ੍ਹਾਂ ਤੋਂ ਇਲਾਵਾ ਇਸ ਫ਼ਿਲਮ 'ਚ ਰਣਵੀਰ ਸਿੰਘ ਅਤੇ ਅਨੁਸ਼ਕਾ ਸ਼ਰਮਾ ਮੁੱਖ ਭੂਮਿਕਾਵਾਂ 'ਚ ਸਨ। ਇਸ ਤੋਂ ਬਾਅਦ ਪਰਿਣੀਤੀ ਦੀ ਬਤੌਰ ਅਦਾਕਾਰੀ ਪਹਿਲੀ ਫ਼ਿਲਮ 'ਇਸ਼ਕਜ਼ਾਦੇ' ਸੀ, ਜਿਸ 'ਚ ਉਨ੍ਹਾਂ ਨਾਲ ਅਰਜੁਨ ਕਪੂਰ ਸਨ। ਇਹ ਫ਼ਿਲਮ ਹਿੱਟ ਰਹੀ ਸੀ।

ਰਾਜਨੇਤਾ ਰਾਘਵ ਚੱਢਾ ਨਾਲ ਵਿਆਹ
ਪਰਿਣੀਤੀ ਨੇ 24 ਸਤੰਬਰ 2023 ਨੂੰ ਰਾਜਨੇਤਾ ਰਾਘਵ ਚੱਢਾ ਨਾਲ ਵਿਆਹ ਕੀਤਾ ਸੀ। ਵਰਕ ਫਰੰਟ ਦੀ ਗੱਲ ਕਰੀਏ ਤਾਂ ਪਰਿਣੀਤੀ ਦੀ ਆਖਰੀ ਰਿਲੀਜ਼ ਫ਼ਿਲਮ 'ਅਮਰ ਸਿੰਘ ਚਮਕੀਲਾ' ਹੈ, ਜਿਸ 'ਚ ਦਿਲਜੀਤ ਦੋਸਾਂਝ ਨੇ ਉਨ੍ਹਾਂ ਨਾਲ ਕੰਮ ਕੀਤਾ ਸੀ। ਇਹ ਫ਼ਿਲਮ 12 ਅਪ੍ਰੈਲ 2024 ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਈ ਸੀ। ਫਿਲਹਾਲ, ਪਰਿਣੀਤੀ ਦੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਕੋਈ ਅਪਡੇਟ ਨਹੀਂ ਹੈ।



ਸਲਮਾਨ ਨੂੰ ਮਿਲ ਰਹੀਆਂ ਧਮਕੀਆਂ 'ਤੇ EX ਪ੍ਰੇਮਿਕਾ ਦਾ ਬਿਆਨ, ਹੁਣ ਸ਼ਰੇਆਮ ਆਖ 'ਤੀ ਇਹ ਗੱਲ
NEXT STORY