ਜਲੰਧਰ (ਬਿਊਰੋ) - 'ਤੂੰ ਮੇਰਾ 22 ਮੈਂ ਤੇਰਾ 22', 'ਇਸ਼ਕ ਬਰਾਂਡੀ', 'ਇਸ਼ਕ ਹਾਜ਼ਿਰ ਹੈ' ਵਰਗੀਆਂ ਫਿਲਮਾਂ ਨਾਲ ਪਾਲੀਵੁੱਡ ਫ਼ਿਲਮ ਉਦਯੋਗ 'ਚ ਖ਼ਾਸ ਪਛਾਣ ਬਣਾਉਣ ਵਾਲੀ ਵਾਮਿਕਾ ਗੱਬੀ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਹੈ। ਉਹ ਆਏ ਦਿਨ ਸੋਸ਼ਲ ਮੀਡੀਆ 'ਤੇ ਆਪਣੀ ਦਿਲਕਸ਼ ਤੇ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।
ਹਾਲ ਹੀ 'ਚ ਉਸ ਨੇ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਵਾਮਿਕਾ ਕਾਫ਼ੀ ਹੌਟ ਤੇ ਬੋਲਡ ਲੁੱਕ 'ਚ ਨਜ਼ਰ ਆ ਰਹੀ ਹੈ।
ਇਨ੍ਹਾਂ ਤਸਵੀਰਾਂ 'ਚ ਵਾਮਿਕਾ ਤਰਪਾਲ 'ਤੇ ਲੇਟ ਕੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਫੈਨਜ਼ ਵਲੋਂ ਵੀ ਉਸ ਦੀਆਂ ਇਹ ਤਸਵੀਰਾਂ ਕਾਫ਼ੀ ਪਸੰਦ ਕੀਤੀਆਂ ਜਾ ਰਹੀਆਂ ਹਨ।
29 ਸਤੰਬਰ 1993 ਨੂੰ ਚੰਡੀਗੜ੍ਹ 'ਚ ਜਨਮੀ ਵਾਮਿਕਾ ਗੱਬੀ ਨੇ ਪੰਜਾਬੀ ਹੀ ਨਹੀਂ ਸਗੋਂ ਦੇਸ਼ ਦੀਆਂ ਕਈ ਹੋਰ ਖੇਤਰੀ ਭਾਸ਼ਾਵਾਂ 'ਚ ਕੰਮ ਕੀਤਾ ਹੈ। ਅਦਾਕਾਰੀ ਉਸ ਦੇ ਖੂਨ 'ਚ ਹੈ। ਇਸ ਲਈ ਉਸ ਦੇ ਫਿਲਮੀ ਕਰੀਅਰ ਦੀ ਸ਼ੁਰੂਆਤ ਬਚਪਨ 'ਚ ਹੀ ਹੋ ਗਈ ਸੀ।
ਮਸ਼ਹੂਰ ਸਾਹਿਤਕਾਰ ਗੋਵਰਧਨ ਗੱਬੀ ਦੀ ਧੀ ਵਾਮਿਕਾ ਗੱਬੀ ਨੇ ਹਿੰਦੀ ਫਿਲਮ 'ਜਬ ਵੂਈ ਮੈਟ' ਅਤੇ 'ਮੌਸਮ' 'ਚ ਬਾਲ ਅਦਾਕਾਰਾ ਵਜੋਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸੇ ਲਈ ਵਾਮਿਕਾ ਗੱਬੀ ਦੀ ਗਿਣਤੀ ਪੰਜਾਬੀ ਸਿਨੇਮਾ ਦੀਆਂ ਹਿੱਟ ਹੀਰੋਇਨਾਂ 'ਚ ਹੁੰਦੀ ਹੈ।
ਦਿਲਜੀਤ ਦੋਸਾਂਝ ਦੇ ਕੰਸਰਟ 'ਚ ਪੱਗ ਬੰਨ੍ਹ ਕੇ ਪੁੱਜੀ ਕੁੜੀ, ਗਾਇਕ ਨੇ ਦਿੱਤਾ ਇਹ ਖ਼ਾਸ ਤੋਹਫ਼ਾ
NEXT STORY