ਨਵੀਂ ਦਿੱਲੀ (ਵੈੱਬ ਡੈਸਕ) — ਬਾਲੀਵੁੱਡ ਦੇ ਮਸ਼ਹੂਰ ਰੈਪਰ ਤੇ ਗਾਇਕ ਹਨੀ ਸਿੰਘ ਆਪਣੇ ਬਿਹਤਰੀਨ ਗੀਤਾਂ ਅਤੇ ਰੈਪ ਲਈ ਜਾਣੇ ਜਾਂਦੇ ਹਨ। ਹਨੀ ਸਿੰਘ ਆਪਣੇ ਗੀਤਾਂ ਨਾਲ ਆਪਣੀ ਫਿੱਟਨੈੱਸ ਦਾ ਵੀ ਖ਼ਾਸ ਖਿਆਲ ਰੱਖਦੇ ਹਨ। ਹਾਲ ਹੀ 'ਚ ਹਨੀ ਸਿੰਘ ਦਾ ਇੱਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਜਿੰਮ 'ਚ ਨਜ਼ਰ ਆ ਰਹੇ ਹਨ।
![PunjabKesari](https://static.jagbani.com/multimedia/16_57_255384673honey singh1-ll.jpg)
ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਇਸ ਉਹ ਜਿੰਮ 'ਚ ਵਰਕ ਆਊੇਟ ਕਰਦੇ ਹੋਏ ਵਿਖਾਈ ਦੇ ਰਹੇ ਹਨ। ਹਨੀ ਸਿੰਘ ਆਪਣੇ ਪੈਰਾਂ ਨਾਲ 358 ਕਿਲੋ ਵਜ਼ਨ ਧੱਕਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਉਨ੍ਹਾਂ ਨੂੰ ਸਫ਼ਲਤਾ ਵੀ ਮਿਲੀ। ਉਨ੍ਹਾਂ ਦੇ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਇਸ ਵੀਡੀਓ 'ਚ ਹਨੀ ਸਿੰਘ ਨੇ ਲਿਖਿਆ ''ਇਹ 358 ਕਿਲੋ ਦਾ ਹੈ, 10 ਵਾਰ ਇਸ ਨੂੰ ਰਿਪੀਟ ਕਰਨਾ ਪੈਂਦਾ ਹੈ। ਪੰਜ ਵਾਰ ਕੋਸ਼ਿਸ਼ ਕਰਨੀ ਪੈਂਦੀ ਹੈ, ਅੰਤ 'ਚ ਕਾਮਯਾਬੀ ਮਿਲ ਗਈ ਹੈ। ਆਪਣੀ ਜ਼ਿੰਦਗੀ 'ਚ ਹਮੇਸ਼ਾ ਆਪਣੇ ਟੀਚੇ ਨੂੰ ਉੱਚਾ ਰੱਖਣਾ ਚਾਹੀਦਾ ਹੈ। ਜ਼ਿੰਦਗੀ ਇੱਕ ਵਾਰ ਹੀ ਮਿਲਦੀ ਹੈ।'
![PunjabKesari](https://static.jagbani.com/multimedia/16_58_004461548honey singh2-ll.jpg)
ਦੱਸ ਦਈਏ ਕਿ ਹਨੀ ਸਿੰਘ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ। ਤਾਲਾਬੰਦੀ ਦੌਰਾਨ ਹਨੀ ਸਿੰਘ ਨੇ ਆਪਣੀ ਸਿਹਤ 'ਚ ਤੇਜ਼ੀ ਨਾਲ ਤਬਦੀਲੀ ਕੀਤੀ। ਹਨੀ ਸਿੰਘ ਦੇ ਟਰਾਂਸਫਾਰਮੇਸ਼ਨ/ਤਬਦੀਲੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਸਨ, ਜਿਨ੍ਹਾਂ 'ਚ ਉਹ ਆਪਣੀ ਮਸਕੁਲਰ ਬਾਡੀ ਨੂੰ ਫਲਾਂਟ ਕਰਦੇ ਨਜ਼ਰ ਆਏ ਸਨ। ਇਨ੍ਹਾਂ ਤਸਵੀਰਾਂ ਨੂੰ ਸਾਂਝੀਆਂ ਕਰਦੇ ਹੋਏ ਹਨੀ ਸਿੰਘ ਨੇ ਕੈਪਸ਼ਨ 'ਚ ਲਿਖਿਆ, 'ਦੇਖੋ ਮੇਰੇ ਨਵੀਂ ਬਾਡੀ ਟ੍ਰਾਂਫਾਰਮੇਸ਼ਨ ਦੀਆਂ ਤਸਵੀਰਾਂ। ਤਾਲਾਬੰਦੀ 'ਚ ਕੀਤੀ ਮਿਹਨਤ।'' ਹਨੀ ਸਿੰਘ ਦੀ ਤਾਲਾਬੰਦੀ ਵਾਲੀ ਮਿਹਨਤ ਸਾਫ਼ ਨਜ਼ਰ ਆ ਰਹੀ ਹੈ।
![PunjabKesari](https://static.jagbani.com/multimedia/16_58_002273977honey singh3-ll.jpg)
ਦੱਸਣਯੋਗ ਹੈ ਕਿ ਤਾਲਾਬੰਦੀ 'ਚ ਮਨੋਰੰਜਨ ਜਗਤ ਦਾ ਕੰਮ ਠੱਪ ਹੋ ਗਿਆ ਸੀ ਅਤੇ ਇਸ ਦੌਰਾਨ ਸਾਰਿਆਂ ਨੇ ਘਰ ਰਹਿ ਕੇ ਆਪਣੇ ਵਿਹਲੇ ਸਮੇਂ ਨੂੰ ਪਾਜ਼ੇਟਿਵ ਤਰੀਕੇ ਨਾਲ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ। ਲੰਬੀ ਬਿਮਾਰੀ ਤੋਂ ਬਾਅਦ ਰੈਪਰ ਹਨੀ ਸਿੰਘ ਦੀ ਸਿਹਤ ਕਾਫ਼ੀ ਵਿਗੜ ਗਈ ਸੀ।
![PunjabKesari](https://static.jagbani.com/multimedia/16_58_000711389honey singh4-ll.jpg)
ਉਨ੍ਹਾਂ ਦਾ ਭਾਰ ਕਾਫ਼ੀ ਵਧ ਗਿਆ ਸੀ, ਜੋ ਕਿ ਉਨ੍ਹਾਂ ਦੇ ਮਿਊਜ਼ਿਕ ਵੀਡੀਓ 'ਲੋਕਾ' 'ਚ ਸਾਫ਼ ਨਜ਼ਰ ਆ ਰਿਹਾ ਸੀ। ਹਾਲਾਂਕਿ ਹੁਣ ਅਜਿਹਾ ਲੱਗਦਾ ਹੈ ਕਿ ਹਨੀ ਸਿੰਘ ਇੱਕ ਵਾਰ ਫ਼ਿਰ ਤੋਂ ਆਪਣੇ ਪੁਰਾਣੇ ਵਾਲੇ ਅੰਦਾਜ਼ 'ਚ ਪਰਤਣ ਵਾਲੇ ਹਨ। ਆਪਣੇ ਪਸੰਦੀਦਾ ਰੈਪਰ ਨੂੰ ਪੁਰਾਣੇ ਅੰਦਾਜ਼ 'ਚ ਦੇਖਣ ਦਾ ਕ੍ਰੇਜ਼ ਪ੍ਰਸ਼ੰਸਕਾਂ 'ਚ ਸਾਫ਼ ਨਜ਼ਰ ਆ ਰਿਹਾ ਹੈ।
![PunjabKesari](https://static.jagbani.com/multimedia/16_57_599158827honey singh5-ll.jpg)
'ਲਾਈਗਰ' ਨੂੰ ਓਟੀਟੀ 'ਤੇ ਰਿਲੀਜ਼ ਕਰਨ ਲਈ ਮਿਲਿਆ 200 ਕਰੋੜ ਦਾ ਆਫ਼ਰ? ਜਾਣੋ ਵਿਜੈ ਦੇਵਰਕੋਂਡਾ ਨੇ ਕੀ ਦਿੱਤਾ ਜਵਾਬ
NEXT STORY