ਮੁੰਬਈ (ਬਿਊਰੋ) - ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਉਹ ਦੇਸ਼ 'ਚ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਸੈਲੀਬ੍ਰਿਟੀਸ 'ਚੋਂ ਇਕ ਹਨ। ਉਨ੍ਹਾਂ ਦਾ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਟੈਲੀਵਿਜ਼ਨ 'ਤੇ ਸਭ ਤੋਂ ਜ਼ਿਆਦਾ ਦੇਖੇ ਜਾਣ ਵਾਲੇ ਸ਼ੋਅਜ਼ 'ਚੋਂ ਇਕ ਹੈ। ਕਪਿਲ ਨੇ ਸਾਲ 2007 'ਚ ਆਪਣਾ ਸਫ਼ਰ ਸ਼ੁਰੂ ਕੀਤਾ ਸੀ।
'ਦਿ ਗ੍ਰੇਟ ਲਾਫਟਰ ਚੈਲੰਜ' 'ਚ ਹਿੱਸਾ ਲੈਣ ਤੋਂ ਬਾਅਦ ਕਪਿਲ ਸ਼ਰਮਾ ਨੂੰ 'ਕਾਮੇਡੀ ਸਰਕਸ' ਦੇ ਸੁਪਰਸਟਾਰਸ, 'ਲਾਫਟਰ ਨਾਇਟਸ', 'ਕਾਮੇਡੀ ਸਰਕਸ ਕਾ ਜਾਦੂ' ਸਮੇਤ ਕਈ ਟੀ. ਵੀ. ਸ਼ੋਅ 'ਚ ਦੇਖਿਆ ਗਿਆ।
ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਕਪਿਲ ਸ਼ਰਮਾ ਦੇ ਲੱਖਾਂ ਫੈਨਜ਼ ਹਨ। ਸਾਲ 2012 'ਚ ਕਪਿਲ ਸ਼ਰਮਾ ਨੂੰ 'ਭਾਵਨਾਓਂ ਕੋ ਸਮਝੋ' ਫ਼ਿਲਮ 'ਚ ਠਾਕੁਰ ਦੇ ਬੇਟੇ ਦੀ ਭੂਮਿਕਾ ਨਿਭਾਉਂਦੇ ਦੇਖਿਆ ਗਿਆ ਸੀ।
ਬਾਅਦ 'ਚ ਉਨ੍ਹਾਂ ਨੂੰ ਡਿਸੂਜਾ ਦੀ ਫ਼ਿਲਮ 'ABCD' 'ਚ ਦੇਖਿਆ ਗਿਆ। ਉਨ੍ਹਾਂ ਅੱਬਾਸ-ਮਸਤਾਨ ਦੀ ਨਿਰਦੇਸ਼ਨ ਹੇਠ ਬਣੀ ਫ਼ਿਲਮ 'ਕਿਸ ਕਿਸ ਕੋ ਪਿਆਰ ਕਰੂੰ' ਨਾਲ ਬਾਲੀਵੁੱਡ 'ਚ ਸ਼ੁਰੂਆਤ ਕੀਤੀ।
ਰਿਪੋਰਟਾਂ ਮੁਤਾਬਕ, ਕਪਿਲ ਸ਼ਰਮਾ ਦੀ ਕੁੱਲ ਜਾਇਦਾਦ ਸਾਲ 2021 'ਚ 282 ਕਰੋੜ ਰੁਪਏ ਦੀ ਹੈ। ਕਪਿਲ ਸ਼ਰਮਾ ਆਪਣੇ ਕਾਮੇਡੀ ਸ਼ੋਅ ਅਤੇ ਹੋਰ ਫ਼ਿਲਮਾਂ ਦੇ ਜ਼ਰੀਏ ਮੋਟੀ ਕਮਾਈ ਕਰਦੇ ਹਨ।
ਖ਼ਬਰਾਂ ਮੁਤਾਬਕ ਉਹ ਸ਼ੋਅ ਲਈ ਕਰੀਬ 40 ਲੱਖ ਤੋਂ 90 ਲੱਖ ਰੁਪਏ ਤਕ ਚਾਰਜ ਕਰਦੇ ਹਨ। ਉਨ੍ਹਾਂ ਨੂੰ ਕਈ ਐਵਾਰਡ ਫੰਕਸ਼ਨ ਵੀ ਹੋਸਟ ਕਰਦੇ ਦੇਖਿਆ ਗਿਆ ਹੈ।
ਦੱਸਣਯੋਗ ਹੈ ਕਿ ਕਪਿਲ ਸ਼ਰਮਾ ਨੇ ਗਿੰਨੀ ਚਤਰਥ ਨਾਲ ਵਿਆਹ ਕਰਵਾਇਆ ਸੀ। ਇਸ ਸਾਲ ਪਹਿਲੀ ਫਰਵਰੀ ਨੂੰ ਆਪਣੇ ਦੂਜੇ ਬੱਚੇ ਦੇ ਪਿਤਾ ਬਣੇ ਸਨ।
ਇਸ ਤੋਂ ਪਹਿਲਾਂ ਕਪਿਲ ਸ਼ਰਮਾ ਦੀ ਇਕ ਧੀ ਵੀ ਹੈ। ਉਹ ਅਕਸਰ ਹੀ ਸੋਸ਼ਲ ਮੀਡੀਆ 'ਤੇ ਆਪਣੀ ਧੀ ਨਾਲ ਆਪਣੀਆਂ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।
ਵਿੱਕੀ ਕੌਸ਼ਲ ਨਾਲ ਮੰਗਣੀ ਦੀਆਂ ਖ਼ਬਰਾਂ ’ਤੇ ਕੈਟਰੀਨਾ ਕੈਫ ਦੀ ਟੀਮ ਦਾ ਬਿਆਨ ਆਇਆ ਸਾਹਮਣੇ
NEXT STORY