ਐਂਟਰਟੇਨਮੈਂਟ ਡੈਸਕ : 'ਇੰਡੀਆ ਗੌਟ ਲੇਟੈਂਟ' ਵਿਵਾਦ ਰੁਕਦਾ ਨਹੀਂ ਜਾਪਦਾ। ਮਹਾਰਾਸ਼ਟਰ ਸਾਈਬਰ ਪੁਲਸ ਨੇ ਇਸ ਮਾਮਲੇ ਸਬੰਧੀ ਐੱਫ. ਆਈ. ਆਰ. ਦਰਜ ਕਰ ਲਈ ਹੈ। ਇਹ ਮਾਮਲਾ ਸਮੇਂ ਰੈਨਾ, ਬਲਰਾਜ ਘਈ ਤੇ ਹੋਰਾਂ ਵਿਰੁੱਧ ਦਰਜ ਕੀਤਾ ਗਿਆ ਹੈ। ਇਸ ਸ਼ੋਅ ਦੇ ਪ੍ਰਕਾਸ਼ਿਤ ਹਿੱਸੇ ਨੂੰ ਦੇਖਣ ਤੋਂ ਬਾਅਦ ਪੁਲਸ ਨੇ ਐੱਫ. ਆਈ. ਆਰ. ਦਰਜ ਕਰ ਲਈ ਹੈ। 'ਇੰਡੀਆ ਗੌਟ ਲੇਟੈਂਟ' ਵਿਵਾਦ 'ਚ 30 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਉਸ ਵਿਰੁੱਧ ਆਈ. ਟੀ. ਐਕਟ ਦੀ ਧਾਰਾ 67 ਅਤੇ ਬੀ. ਐੱਨ. ਐੱਸ. ਐਕਟ ਦੀਆਂ ਸਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸ਼ੋਅ ਦੇ ਪਹਿਲੇ ਐਪੀਸੋਡ ਤੋਂ ਲੈ ਕੇ 6ਵੇਂ ਐਪੀਸੋਡ ਤੱਕ ਇਸ 'ਚ ਸ਼ਾਮਲ ਸਾਰੇ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। FIR 'ਚ ਨਾਮਜ਼ਦ ਸਾਰੇ ਲੋਕਾਂ ਨੂੰ ਨੋਟਿਸ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਸਾਰਿਆਂ ਨੂੰ ਆਪਣੇ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਜਾਵੇਗਾ।
ਇਹ ਵੀ ਪੜ੍ਹੋ- ਮਸ਼ਹੂਰ Youtuber ਨੇ ਮਾਪਿਆਂ 'ਤੇ ਕੀਤੀ ਅਜਿਹੀ ਟਿੱਪਣੀ, ਹੋ ਰਹੇ ਹਨ ਟਰੋਲ
ਮਹਾਰਾਸ਼ਟਰ ਸਾਈਬਰ ਪੁਲਸ ਨੇ ਯੂਟਿਊਬ ਨੂੰ ਇੱਕ ਪੱਤਰ ਲਿਖ ਕੇ ਇਸ ਸ਼ੋਅ ਦੇ ਸਾਰੇ ਐਪੀਸੋਡ ਡਿਲੀਟ ਕਰਨ ਲਈ ਕਿਹਾ ਹੈ। ਆਲ ਇੰਡੀਆ ਸਿਨੇ ਵਰਕ ਐਸੋਸੀਏਸ਼ਨ ਨੇ ਵੀ ਇਸ ਮਾਮਲੇ ਨੂੰ ਲੈ ਕੇ ਸਖ਼ਤ ਕਾਰਵਾਈ ਕੀਤੀ ਹੈ। AICWA ਨੇ ਇੰਡੀਆਜ਼ ਗੌਟ ਲੇਟੈਂਟ ਨਾਲ ਜੁੜੇ ਹਰ ਵਿਅਕਤੀ ਨੂੰ ਭਾਰਤੀ ਫਿਲਮ ਉਦਯੋਗ 'ਚ ਕੰਮ ਕਰਨ ਤੋਂ ਰੋਕ ਦਿੱਤਾ ਹੈ। ਕੋਈ ਵੀ ਬਾਲੀਵੁੱਡ ਜਾਂ ਖੇਤਰੀ ਫ਼ਿਲਮ ਪ੍ਰੋਡਕਸ਼ਨ ਹਾਊਸ ਉਸ ਨਾਲ ਕੰਮ ਨਹੀਂ ਕਰੇਗਾ।
ਇਹ ਵੀ ਪੜ੍ਹੋ- ਰਣਵੀਰ ਦੀ ਵੱਢ ਲੈ ਆਓ ਜੀਭ ਤੇ ਲੈ ਜਾਓ 5 ਲੱਖ ਨਕਦ ਇਨਾਮ! ਅੰਸਾਰੀ ਨੇ ਦਿੱਤੀ ਧਮਕੀ
ਇਸ ਤਰੀਕ ਨੂੰ ਦਿੱਲੀ ਦਫ਼ਤਰ ਵਿੱਚ ਪੇਸ਼ ਹੋਣਾ ਪਵੇਗਾ
ਮਹਿਲਾ ਕਮਿਸ਼ਨ ਨੇ ਆਪਣੇ ਪੱਤਰ 'ਚ ਅੱਗੇ ਲਿਖਿਆ, "ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ, NCW ਚੇਅਰਪਰਸਨ ਵਿਜਯਾ ਰਾਹਤਕਰ ਦੇ ਨਿਰਦੇਸ਼ਾਂ ਅਨੁਸਾਰ, ਇੰਡੀਆਜ਼ ਗੌਟ ਲੇਟੈਂਟ 'ਚ ਸਮੱਗਰੀ ਨਿਰਮਾਤਾ ਦੁਆਰਾ ਕੀਤੀ ਗਈ ਅਸ਼ਲੀਲ ਟਿੱਪਣੀ ਦੀ ਸੁਣਵਾਈ ਲਈ ਇੱਕ ਮੀਟਿੰਗ ਬੁਲਾਈ ਗਈ ਹੈ। ਮਾਮਲੇ 'ਚ ਸ਼ਾਮਲ ਧਿਰਾਂ, ਰਣਵੀਰ ਇਲਾਹਾਬਾਦੀਆ , ਸਮੈ ਰੈਨਾ, ਅਪੂਰਵ ਮਖੀਜਾ, ਜਸਪ੍ਰੀਤ ਸਿੰਘ, ਆਸ਼ੀਸ਼ ਚੰਚਲਾਨੀ, ਤੁਸ਼ਾਰ ਪੁਜਾਰੀ ਅਤੇ ਸੌਰਭ ਬੋਥਰਾ ਨੂੰ 17 ਫਰਵਰੀ ਨੂੰ ਦੁਪਹਿਰ 12 ਵਜੇ NCW ਦੇ ਦਿੱਲੀ ਦਫ਼ਤਰ 'ਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਗਿਆ ਹੈ।"
ਦੱਸ ਦੇਈਏ ਕਿ ਇੰਡੀਆਜ਼ ਗੌਟ ਲੇਟੈਂਟ ਇੱਕ ਕਾਮੇਡੀ ਸ਼ੋਅ ਹੈ, ਜੋ ਯੂਟਿਊਬ 'ਤੇ ਪ੍ਰਸਾਰਿਤ ਹੁੰਦਾ ਹੈ। ਯੂਟਿਊਬਰ ਰਣਵੀਰ ਇਲਾਹਾਬਾਦੀਆ ਨੇ ਵੀ ਇਸ ਦੇ ਇੱਕ ਐਪੀਸੋਡ 'ਚ ਸ਼ਿਰਕਤ ਕੀਤੀ। ਇਸ ਦੌਰਾਨ ਰਣਵੀਰ ਨੇ ਮਾਪਿਆਂ ਦੇ ਨਜ਼ਦੀਕੀ ਜੀਵਨ ਨਾਲ ਸਬੰਧਤ ਇੱਕ ਸਵਾਲ ਪੁੱਛਿਆ ਸੀ, ਜਿਸ ਨੂੰ ਸਾਰਿਆਂ ਨੇ 'ਅਸ਼ਲੀਲ' ਕਰਾਰ ਦਿੱਤਾ। ਹੁਣ ਉਸ ਦੇ ਸਵਾਲ 'ਤੇ ਹੰਗਾਮਾ ਹੋ ਗਿਆ ਹੈ ਅਤੇ ਇਸ 'ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
58 ਸਾਲ ਦੇ ਬੁੱਢੇ ਨਾਲ ਵਿਆਹ ਕਰਵਾਉਣ ਪਾਕਿਸਤਾਨ ਪੁੱਜੀ ਰਾਖ਼ੀ ਸਾਵੰਤ
NEXT STORY