ਮੁੰਬਈ (ਬਿਊਰੋ) : 'ਇਸ਼ਕ ਮੇਂ ਮਰਜਾਵਾਂ 2' ਫੇਮ ਅਦਾਕਾਰ ਰਾਹੁਲ ਸੁਧੀਰ ਦੀ ਮਾਂ ਸੁਨੀਤਾ ਦੀ ਬੀਤੀ ਰਾਤ ਦਿਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਰਾਹੁਲ ਸੁਧੀਰ ਦੀ ਮਾਂ ਕੋਰੋਨਾ ਪਾਜ਼ੇਟਿਵ ਸਨ ਅਤੇ ਇਸੇ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਕੁਝ ਹਫ਼ਤੇ ਪਹਿਲਾਂ ਰਾਹੁਲ ਦੀ ਮਾਂ ਦੀ ਕੋਰੋਨਾ ਰਿਪੋਰਟ ਸਕਾਰਾਤਮਕ ਆਈ। ਕੋਰੋਨਾ ਹੋਣ 'ਤੇ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾ ਦਿੱਤਾ ਗਿਆ ਸੀ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਰਾਹੁਲ ਨੇ ਕੁਝ ਦਿਨ ਪਹਿਲਾਂ ਆਪਣੀ ਪੋਸਟ 'ਚ ਆਪਣੀ ਮਾਂ ਲਈ ਪਲਾਜ਼ਮਾ ਡੌਨੇਟ ਕਰਨ ਦੀ ਅਪੀਲ ਕੀਤੀ ਸੀ ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਇਹ ਸਾਰੇ ਯਤਨ ਆਖਰਕਾਰ ਅਸਫਲ ਹੋ ਗਏ। ਇਕ ਹੋਰ ਜ਼ਿੰਦਗੀ ਕੋਰੋਨਾ ਤੋਂ ਆਪਣੀ ਲੜਾਈ ਹਾਰ ਗਈ।
ਮੰਗਲਵਾਰ ਨੂੰ ਇੱਕ ਗੱਲਬਾਤ 'ਚ ਰਾਹੁਲ ਦੇ ਟੀ. ਵੀ. ਸ਼ੋਅ ਦੀ ਸਹਿ-ਸਟਾਰ ਮੀਨਾਕਸ਼ੀ ਸੇਠੀ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ। ਜਦੋਂ ਰਾਹੁਲ ਦੇ ਇੱਕ ਪ੍ਰਸ਼ੰਸਕ ਨੇ ਉਸ ਨੂੰ ਅਦਾਕਾਰ ਦੀ ਮਾਂ ਦੀ ਸਿਹਤ ਬਾਰੇ ਪੁੱਛਿਆ ਤਾਂ ਉਸ ਨੇ ਇਹ ਹੈਰਾਨ ਕਰਨ ਵਾਲੀ ਖ਼ਬਰ ਸਾਂਝੀ ਕੀਤੀ। ਮੀਨਾਕਸ਼ੀ ਨੇ ਦੱਸਿਆ, ''ਹੁਣ ਪੁੱਛਣ ਯੋਗ ਕੁਝ ਵੀ ਨਹੀਂ ਹੈ। ਉਹ ਆਪਣੀ ਆਖ਼ਰੀ ਯਾਤਰਾ ਲਈ ਗਈ ਹੈ, ਕੱਲ ਰਾਤ! ਤੁਹਾਨੂੰ ਇਹ ਦੱਸਣਾ ਚੰਗਾ ਹੈ ਕਿ ਉਹ ਹੁਣ ਨਹੀਂ ਹੈ। ਅਸੀਂ ਅਰਦਾਸ ਕਰਦੇ ਹਾਂ ਕਿ ਰਾਹੁਲ ਦੀ ਮਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਅਤੇ ਪ੍ਰਮਾਤਮਾ ਉਸ ਨੂੰ ਇਹ ਦੁੱਖ ਸਹਿਣ ਦੀ ਤਾਕਤ ਬਖ਼ਸ਼ੇ।
ਦੱਸਣਯੋਗ ਹੈ ਕਿ ਮਦਰ ਡੇਅ 'ਤੇ ਆਪਣੀ ਸੋਸ਼ਲ ਪ੍ਰੋਫਾਈਲ 'ਤੇ ਸਟੋਰੀ ਪੋਸਟ ਕਰਦਿਆਂ ਰਾਹੁਲ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਮਾਂ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ। ਉਸ ਨੇ ਆਪਣੀ ਮਾਂ ਲਈ ਅਰਦਾਸ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਤੁਹਾਡੀਆਂ ਸ਼ੁਭ ਇੱਛਾਵਾਂ ਨਾਲ ਉਹ ਜਲਦੀ ਠੀਕ ਹੋ ਸਕਦੇ ਨੇ। ਉਸ ਦੇ ਚਾਹੁਣ ਵਾਲਿਆਂ ਨੇ ਇਸ ਪੋਸਟ ਨੂੰ ਵੇਖਦਿਆਂ ਹੀ ਉਸ ਦੀ ਮਾਂ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਪਰ ਕੁਦਰਤ ਨੂੰ ਸ਼ਾਇਦ ਕੁੱਝ ਹੋਰ ਮਨਜ਼ੂਰ ਸੀ।
ਬੱਬੂ ਮਾਨ ਦਾ ਸਰਕਾਰ ਤੇ ਪੂੰਜੀਪਤੀਆਂ ਖ਼ਿਲਾਫ਼ ਰੋਸ, ਕਿਹਾ- ‘ਕਿਰਤੀ ਤੇ ਕਾਮੇ ਹਾਂ ਖ਼ੂਨ ’ਚ ਜੋਸ਼ ਹੈ’
NEXT STORY