ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਜੈਕੀ ਸ਼ਰਾਫ ਇੱਕ ਵਾਰ ਫਿਰ ਗੈਂਗਸਟਰ ਅੰਦਾਜ਼ 'ਚ ਵਾਪਸੀ ਕਰ ਰਹੇ ਹਨ ਪਰ ਇਸ ਵਾਰ ਉਨ੍ਹਾਂ ਦਾ ਇਹ ਅੰਦਾਜ਼ ਕਾਫ਼ੀ ਖ਼ਤਰਨਾਕ ਲੱਗ ਰਿਹਾ ਹੈ। ਨਿਰਦੇਸ਼ਕ ਵਿਸ਼ਨੂੰ ਕੇ ਕੰਨਨ ਦੀ ਫ਼ਿਲਮ 'ਕੋਟੇਸ਼ਨ ਗੈਂਗ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ 'ਚ ਜੈਕੀ ਸ਼ਰਾਫ ਨਾਲ ਸੰਨੀ ਲਿਓਨ ਵੀ ਨਜ਼ਰ ਆ ਰਹੀ ਹੈ। ਦੋਵੇਂ ਕਲਾਕਾਰ ਛੋਟੇ ਟਰੇਲਰ 'ਚ ਬਹੁਤ ਜ਼ਬਰਦਸਤ ਨਜ਼ਰ ਆ ਰਹੇ ਹਨ ਅਤੇ ਹੁਣ ਤੱਕ ਦੇ ਆਪਣੇ ਕਿਰਦਾਰਾਂ ਤੋਂ ਵੀ ਬਹੁਤ ਵੱਖਰੇ ਹਨ। 'ਕੋਟੇਸ਼ਨ ਗੈਂਗ' ਇੱਕ ਤਾਮਿਲ ਫ਼ਿਲਮ ਹੈ, ਜੋ ਆਪਣੀ ਮੂਲ ਭਾਸ਼ਾ ਦੇ ਨਾਲ-ਨਾਲ ਹਿੰਦੀ, ਤੇਲਗੂ, ਮਲਿਆਲਮ ਅਤੇ ਕੰਨੜ 'ਚ ਵੀ ਰਿਲੀਜ਼ ਹੋਵੇਗੀ। ਵਿਸ਼ਨੂੰ ਕੰਨਨ ਨਿਰਦੇਸ਼ਕ ਹੋਣ ਨਾਲ-ਨਾਲ 'ਕੋਟੇਸ਼ਨ ਗੈਂਗ' ਦੇ ਨਿਰਮਾਤਾ ਵੀ ਹਨ।
ਫ਼ਿਲਮ ਦਾ ਟਰੇਲਰ :-
ਦੱਸ ਦਈਏ ਕਿ 'ਕੋਟੇਸ਼ਨ ਗੈਂਗ' ਇੱਕ ਕੂਲ ਕ੍ਰਾਈਮ ਥ੍ਰਿਲਰ ਲੱਗਦੀ ਹੈ। ਫ਼ਿਲਮ ਦੇ ਟਰੇਲਰ ਤੋਂ ਲੱਗਦਾ ਹੈ ਕਿ ਪਰਦੇ 'ਤੇ ਕਾਫ਼ੀ ਹਿੰਸਾ ਹੋਵੇਗੀ। 'ਕੋਟੇਸ਼ਨ ਗੈਂਗ' ਦੇ ਟਰੇਲਰ 'ਚ ਇੰਨੀ ਹਿੰਸਾ ਹੈ ਕਿ ਸ਼ਾਇਦ ਬਹੁਤ ਸਾਰੇ ਲੋਕ ਪੂਰੀ ਵੀਡੀਓ ਨਹੀਂ ਦੇਖ ਸਕਣਗੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਰੇ ਕਿਰਦਾਰਾਂ ਦੀ ਦਿੱਖ ਵੀ ਬਹੁਤ ਖ਼ਤਰਨਾਕ ਹੈ।
ਫ਼ਿਲਮ ਦੀ ਕਹਾਣੀ ਗੈਂਗ ਵਾਰ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆ ਰਹੀ ਹੈ। ਇਹ ਵੱਖ-ਵੱਖ ਗੈਂਗਾਂ ਦੀ ਕਹਾਣੀ ਜਾਪਦੀ ਹੈ, ਜੋ ਮੁੰਬਈ, ਚੇਨਈ ਅਤੇ ਕਸ਼ਮੀਰ 'ਚ ਫੈਲੇ ਹੋਏ ਹਨ। ਕਹਾਣੀ 'ਚ ਮਹਿਲਾ ਕਿਰਦਾਰ ਵੀ ਹਿੰਸਕ ਰੂਪ 'ਚ ਨਜ਼ਰ ਆ ਰਹੀਆਂ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।
ਭਾਰਤ ’ਚ ਇਸ ਦਿਨ ਤੋਂ ਸ਼ੁਰੂ ਹੋਵੇਗੀ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਦੀ ਐਡਵਾਂਸ ਬੁਕਿੰਗ
NEXT STORY