ਨਵੀਂ ਦਿੱਲੀ (ਬਿਊਰੋ) – ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ (36) ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਤੋਂ ਵੱਧ ਦੇ ਮਨੀ ਲਾਂਡ੍ਰਿੰਗ ਮਾਮਲੇ 'ਚ ਪੁੱਛਗਿੱਛ ਲਈ ਬੁੱਧਵਾਰ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਸਾਹਮਣੇ ਪੇਸ਼ ਹੋਈ। ਉਹ 1 ਅਗਸਤ ਨੂੰ ਵੀ ਆਪਣਾ ਬਿਆਨ ਦਰਜ ਕਰਵਾ ਚੁੱਕੀ ਹੈ।
ਇਹ ਖ਼ਬਰ ਵੀ ਪੜ੍ਹੋ : ਉਰਫੀ ਜਾਵੇਦ ਨੇ ਪਾਰ ਕੀਤੀਆਂ ਸ਼ਰਮ ਦੀਆਂ ਸਾਰੀਆਂ ਹੱਦਾਂ, ਤਸਵੀਰਾਂ ਨੇ ਫੈਲਾਈ ਸਨਸਨੀ
ਅਜਿਹਾ ਸਮਝਿਆ ਜਾਂਦਾ ਹੈ ਕਿ ਈ. ਡੀ. ਮਾਮਲੇ ਦੇ ਮੁੱਖ ਮੁਲਜ਼ਮ ਚੰਦਰਸ਼ੇਖਰ ਤੇ ਉਨ੍ਹਾਂ ਦੀ ਅਦਾਕਾਰਾ ਪਤਨੀ ਲੀਨਾ ਮਾਰੀਆ ਨਾਲ ਜੈਕਲੀਨ ਦਾ ਸਾਹਮਣਾ ਕਰਵਾਉਣ ਨਾਲ ਹੀ ਉਨ੍ਹਾਂ ਦਾ ਦੁਬਾਰਾ ਬਿਆਨ ਦਰਜ ਕਰਨਾ ਚਾਹੁੰਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਏਜੰਸੀ ਇਸ ਮਾਮਲੇ 'ਚ ਪੈਸਿਆਂ ਦੇ ਲੈਣ-ਦੇਣ ਨਾਲ ਜੁੜੇ ਤੱਥਾਂ ਨੂੰ ਸਮਝਣਾ ਚਾਹੁੰਦੀ ਹੈ, ਜੋ ਕਥਿਤ ਤੌਰ 'ਤੇ ਜੈਕਲੀਨ ਨਾਲ ਸਬੰਧਤ ਹਨ। ਪਿਛਲੇ ਹਫ਼ਤੇ ਅਦਾਕਾਰਾ ਨੋਰਾ ਫਤੇਹੀ ਨੇ ਵੀ ਇਸ ਮਾਮਲੇ 'ਚ ਈ. ਡੀ. ਸਾਹਮਣੇ ਬਿਆਨ ਦਰਜ ਕਰਵਾਇਆ ਸੀ।
ਇਹ ਖ਼ਬਰ ਵੀ ਪੜ੍ਹੋ : ਨਵਾਬ ਮਲਿਕ ਨੇ ਸ਼ਾਹਰੁਖ ਦੇ ਪੁੱਤਰ ਦੇ ਮਾਮਲੇ ਨੂੰ ਦੱਸਿਆ ਫਰਜ਼ੀ, ਕਿਹਾ 'ਮੁੰਬਈ 'ਚ ਅੱਤਵਾਦ ਫੈਲਾ ਰਹੇ BJP ਤੇ NCB'
ਦੱਸ ਦੇਈਏ ਕਿ ਅਜਿਹਾ ਤੀਜੀ ਵਾਰ ਸੀ ਜਦੋਂ ਫਰਨਾਂਡੀਜ਼ ਈ. ਡੀ. ਦੇ ਨੋਟਿਸ 'ਤੇ ਪੇਸ਼ ਨਹੀਂ ਹੋਈ ਸੀ। ਫਰਨਾਂਡੀਜ਼ (36) ਅਗਸਤ 'ਚ ਸੰਘੀ ਏਜੰਸੀ ਦੇ ਸਾਹਮਣੇ ਪੇਸ਼ ਹੋਈ ਸੀ ਤੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ. ਐੱਮ. ਐੱਲ. ਏ.) ਦੀਆਂ ਵਿਵਸਥਾਵਾਂ ਦੇ ਤਹਿਤ ਇਸ ਮਾਮਲੇ 'ਚ ਉਸ ਦਾ ਬਿਆਨ ਦਰਜ ਕੀਤਾ ਗਿਆ ਸੀ। ਜੈਕਲੀਨ ਫਰਨਾਂਡੀਜ਼ ਨਾਲ ਨੋਰਾ ਫਤੇਹੀ ਨੂੰ ਵੀ ਈ. ਡੀ. ਨੇ ਸੰਮਨ ਜਾਰੀ ਕੀਤਾ ਸੀ। ਸੰਮਨ ਤੋਂ ਬਾਅਦ ਨੋਰਾ ਫਤੇਹੀ ਈ. ਡੀ. ਸਾਹਮਣੇ ਪੇਸ਼ ਹੋਈ ਸੀ।
ਇਹ ਖ਼ਬਰ ਵੀ ਪੜ੍ਹੋ : 17 ਦਿਨਾਂ ਬਾਅਦ ਸਿਰਫ 15 ਮਿੰਟਾਂ ਲਈ ਪੁੱਤਰ ਆਰੀਅਨ ਖ਼ਾਨ ਨੂੰ ਮਿਲੇ ਸ਼ਾਹਰੁਖ ਖ਼ਾਨ
ਆਰੀਅਨ ਦੀ ਜ਼ਮਾਨਤ ਰੱਦ ਹੋਣ 'ਤੇ ਭੜਕੇ ਸ਼ਾਹਰੁਖ ਖ਼ਾਨ ਦੀ 'ਰਈਸ' ਦੇ ਨਿਰਦੇਸ਼ਕ ਰਾਹੁਲ ਢੋਲਕੀਆ, ਆਖੀ ਇਹ ਗੱਲ
NEXT STORY