ਮੁੰਬਈ (ਬਿਊਰੋ) : ਜਿਵੇਂ ਕਿ ਸਾਰੇ ਜਾਣਦੇ ਹਨ ਕਿ ਅਦਾਕਾਰਾ ਜੈਕਲੀਨ ਫਰਨਾਂਡੀਜ਼ ਲਈ ਇਹ ਸਾਲ ਚੰਗਾ ਨਹੀਂ ਰਿਹਾ। ਜਦੋਂ ਤੋਂ ਸੁਕੇਸ਼ ਚੰਦਰਸ਼ੇਖਰ ਨਾਲ ਉਨ੍ਹਾਂ ਦੇ ਕਥਿਤ ਸਬੰਧਾਂ ਦਾ ਖੁਲਾਸਾ ਹੋਇਆ ਹੈ, ਉਹ ਧੋਖਾਧੜੀ ਦੇ ਮਾਮਲੇ 'ਚ ਫਸਦੀ ਜਾ ਰਹੀ ਹੈ। ਈ. ਡੀ. ਵੱਲੋਂ ਦਾਇਰ ਚਾਰਜਸ਼ੀਟ 'ਚ 200 ਕਰੋੜ ਦੀ ਮਨੀ ਲਾਂਡਰਿੰਗ ਦੇ ਮਾਮਲੇ 'ਚ ਜੈਕਲੀਨ ਦਾ ਨਾਂ ਸਾਹਮਣੇ ਆਇਆ ਹੈ। ਹਰ ਪਾਸੇ ਤੋਂ ਮੁਸੀਬਤ 'ਚੋਂ ਲੰਘ ਰਹੀ ਜੈਕਲੀਨ ਨੇ ਹੁਣ ਧਾਰਮਿਕ ਰਾਹ ਅਪਣਾ ਲਿਆ ਹੈ।
ਦਿਨੋਂ-ਦਿਨੋਂ ਆਪਣੀਆਂ ਮੁਸ਼ਕਿਲਾਂ ਵਧਦੀਆਂ ਵੇਖ ਜੈਕਲੀਨ ਫਰਨਾਂਡੀਜ਼ ਮਦਦ ਲਈ ਇਕ ਧਾਰਮਿਕ ਗੁਰੂ ਦੀ ਸ਼ਰਨ 'ਚ ਪਹੁੰਚ ਗਈ ਹੈ। ਖਬਰਾਂ ਮੁਤਾਬਕ, ਜੈਕਲੀਨ ਨੇ ਧਾਰਮਿਕ ਰਾਹ ਅਪਨਾ ਲਿਆ ਹੈ ਅਤੇ ਦਿੱਲੀ ਦੇ ਗੁਰੂ ਨਿਰਮਲ ਸਿੰਘ ਨੂੰ ਪੂਰੀ ਤਰ੍ਹਾਂ ਮੰਨਣ ਲੱਗ ਗਈ ਹੈ। ਜੈਕਲੀਨ ਛੱਤਰਪੁਰ ਗਈ ਸੀ ਅਤੇ ਇਸ ਦੌਰਾਨ ਜੈਕਲੀਨ ਨੇ ਨਿਰਮਲ ਬਾਬਾ ਦੁਆਰਾ ਬਣਾਏ ਗਏ ਸ਼ਿਵ ਮੰਦਰ ਦੇ ਦਰਸ਼ਨ ਵੀ ਕੀਤੇ। ਕਿਹਾ ਜਾਂਦਾ ਹੈ ਕਿ ਕਈ ਮਸ਼ਹੂਰ ਹਸਤੀਆਂ ਨਿਰਮਲ ਬਾਬਾ ਨੂੰ ਫਾਲੋ ਕਰਦੀਆਂ ਹਨ।
ਜੈਕਲੀਨ ਕਰ ਰਹੀ ਹੈ ਗੁਰੂ ਮੰਤਰ ਦਾ ਜਾਪ
ਸੂਤਰਾਂ ਮੁਤਾਬਕ, ਜੈਕਲੀਨ ਦੇ ਕਰੀਬੀ ਦੋਸਤ ਨੇ ਉਸ ਨੂੰ ਇਸ ਮੁਸ਼ਕਿਲ ਸਮੇਂ ਨੂੰ ਬਿਹਤਰ ਸਮੇਂ 'ਚ ਬਦਲਣ ਲਈ ਛੱਤਰਪੁਰ ਸਥਿਤ ਗੁਰੂ ਜੀ ਦੇ ਆਸ਼ਰਮ 'ਚ ਜਾਣ ਦੀ ਸਲਾਹ ਦਿੱਤੀ। ਉਦੋਂ ਤੋਂ ਜੈਕਲੀਨ ਹੁਣ ਗੁਰੂ ਜੀ ਦਾ ਕੰਗਣ ਪਹਿਨ ਕੇ ਗੁਰੂ ਜੀ ਨੂੰ ਆਪਣੇ ਨਾਲ ਲੈ ਕੇ ਜਾ ਰਹੀ ਹੈ ਅਤੇ ਦਿਨ 'ਚ ਇੱਕ ਵਾਰ ਗੁਰੂ ਮੰਤਰ ਦਾ ਜਾਪ ਵੀ ਕਰ ਰਹੀ ਹੈ।
ਠੱਗ ਸੁਕੇਸ਼ ਤੋਂ ਤੋਹਫ਼ੇ ਲੈ ਕੇ ਬੁਰੀ ਫਸੀ ਜੈਕਲੀਨ
ਈ. ਡੀ. ਮੁਤਾਬਕ, ਠੱਗ ਸੁਕੇਸ਼ ਚੰਦਰਸ਼ੇਖਰ ਨੇ ਜ਼ਬਰਦਸਤੀ ਦੇ ਪੈਸੇ ਤੋਂ ਜੈਕਲੀਨ ਨੂੰ ਕਰੋੜਾਂ ਰੁਪਏ ਦੇ ਤੋਹਫ਼ੇ ਦਿੱਤੇ ਸਨ। ਸੁਕੇਸ਼ ਨੇ ਜੈਕਲੀਨ ਦੇ ਪਰਿਵਾਰਕ ਮੈਂਬਰਾਂ ਨੂੰ ਮਹਿੰਗੇ ਤੋਹਫ਼ੇ ਵੀ ਦਿੱਤੇ। ਰਿਪੋਰਟਾਂ 'ਚ ਦੱਸਿਆ ਗਿਆ ਸੀ ਕਿ ਸੁਕੇਸ਼ ਨੇ ਇਹ ਸਾਰਾ ਪੈਸਾ ਅਪਰਾਧ ਕਰਕੇ ਕਮਾਇਆ ਸੀ। ਉਦੋਂ ਤੋਂ ਜੈਕਲੀਨ ਈ. ਡੀ. ਦੇ ਰਡਾਰ 'ਤੇ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਬਲੂ ਡਰੈੱਸ ’ਚ ਕ੍ਰਿਤੀ ਸੈਨਨ ਦੀ ਖੂਬਸੂਰਤ ਲੁੱਕ, ਤਸਵੀਰਾਂ ਸਾਂਝੀਆਂ ਕਰਕੇ ਲਿਖਿਆ- ‘ਬਲੂ ਬਟਰਫ਼ਲਾਈ’
NEXT STORY