ਮੁੰਬਈ- ਬਾਲੀਵੁੱਡ ਦੀ ਗਲੈਮਰਸ ਦੁਨੀਆ ਵਿੱਚ, ਬਹੁਤ ਸਾਰੇ ਸਿਤਾਰਿਆਂ ਨੇ ਕਾਫ਼ੀ ਪ੍ਰਸਿੱਧੀ ਪ੍ਰਾਪਤ ਕੀਤੀ, ਜਦੋਂ ਕਿ ਕੁਝ ਆਪਣੇ ਕਰੀਅਰ ਦੇ ਸ਼ੁਰੂ ਵਿੱਚ ਹੀ ਫਲਾਪ ਹੋ ਗਏ ਹਨ। ਬਹੁਤ ਸਾਰੇ ਸਿਤਾਰੇ ਅਜਿਹੇ ਵੀ ਹਨ ਜੋ ਅਚਾਨਕ ਗਾਇਬ ਹੋ ਗਏ ਹਨ। ਇਨ੍ਹਾਂ ਵਿਚੋਂ ਹੀ ਇਕ ਹੈ ਅਦਾਕਾਰਾ ਜੈਸਮੀਨ ਧੁੰਨਾ, ਜੋ ਸਿਰਫ਼ 3 ਫਿਲਮਾਂ ਵਿੱਚ ਕੰਮ ਕਰਨ ਤੋਂ ਬਾਅਦ ਅਚਾਨਕ ਗਾਇਬ ਹੋ ਗਈ। ਜੈਸਮੀਨ ਧੁੰਨਾ ਨੇ ਸਿਰਫ਼ 11 ਸਾਲ ਦੀ ਉਮਰ ਵਿੱਚ ਫਿਲਮਾਂ ਵਿੱਚ ਕਦਮ ਰੱਖਿਆ ਸੀ। ਉਨ੍ਹਾਂ ਨੇ ਸੁਪਰਸਟਾਰ ਵਿਨੋਦ ਖੰਨਾ ਦੇ ਨਾਲ ਫਿਲਮ 'ਸਰਕਾਰੀ ਮਹਿਮਾਨ' ਤੋਂ ਡੈਬਿਊ ਕੀਤਾ ਸੀ। ਇਸ ਫਿਲਮ ਦੀ ਸਫਲਤਾ ਤੋਂ ਬਾਅਦ, ਉਨ੍ਹਾਂ ਨੇ ਸਾਲ 1984 ਵਿੱਚ 'ਡਾਇਵੋਰਸ' ਅਤੇ ਫਿਰ 1988 ਵਿੱਚ 'ਵੀਰਾਨਾ' ਵਿੱਚ ਕੰਮ ਕੀਤਾ। ਪਿਛਲੇ 37 ਸਾਲਾਂ ਤੋਂ ਉਹ ਮਨੋਰੰਜਨ ਉਦਯੋਗ ਤੋਂ ਦੂਰ ਅਤੇ ਪੂਰੀ ਤਰ੍ਹਾਂ ਗੁੰਮਨਾਮ ਹੈ।
ਇਹ ਵੀ ਪੜ੍ਹੋ: ਈਰਾਨ ਦਾ ਭਾਰਤ ਨੂੰ ਵੱਡਾ ਝਟਕਾ ! ਖਤਮ ਕਰ'ਤੀ ਇਹ 'ਖ਼ਾਸ' ਸਹੂਲਤ, 22 ਨਵੰਬਰ ਤੋਂ ਬਾਅਦ...

'ਵੀਰਾਨਾ' ਫਿਲਮ ਨੇ ਦਿੱਤੀ ਸੀ ਰਾਤੋ-ਰਾਤ ਪ੍ਰਸਿੱਧੀ
ਸਾਲ 1988 ਵਿੱਚ ਰਾਮਸੇ ਬ੍ਰਦਰਜ਼ ਵੱਲੋਂ ਰਿਲੀਜ਼ ਕੀਤੀ ਗਈ ਹਾਰਰ ਫਿਲਮ 'ਵੀਰਾਨਾ' ਨੇ ਹਿੰਦੀ ਸਿਨੇਮਾ ਨੂੰ ਇੱਕ ਵੱਖਰਾ ਮੁਕਾਮ ਦਿੱਤਾ ਸੀ। ਇਹ ਫਿਲਮ ਉਸ ਸਮੇਂ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਵਿੱਚੋਂ ਇੱਕ ਸੀ। ਫਿਲਮ 'ਵੀਰਾਨਾ' ਵਿੱਚ ਭੂਤ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਜੈਸਮੀਨ ਧੁੰਨਾ ਨੇ ਬਹੁਤ ਸੁਰਖੀਆਂ ਬਟੋਰੀਆਂ। ਉਨ੍ਹਾਂ ਦੀ ਸੁੰਦਰਤਾ ਕਾਰਨ ਇਹ ਫਿਲਮ ਰਾਤੋ-ਰਾਤ ਸੁਪਰਹਿੱਟ ਹੋ ਗਈ ਅਤੇ ਜੈਸਮੀਨ ਪ੍ਰਸ਼ੰਸਕਾਂ ਦੀ 'ਕਰੱਸ਼' ਬਣ ਗਈ। ਲੋਕ ਉਨ੍ਹਾਂ ਤੋਂ ਡਰਨ ਦੀ ਬਜਾਏ, ਉਨ੍ਹਾਂ ਦੇ ਦੀਵਾਨੇ ਬਣ ਗਏ।
ਇਹ ਵੀ ਪੜ੍ਹੋ: ਹਿਮਾਲਿਆ ਤੋਂ 1000 ਕਿਲੋਮੀਟਰ ਦੂਰ ਮਿਲਿਆ 'ਸੋਨੇ ਦਾ ਪਹਾੜ', ਭਾਰਤ ਦਾ ਗੁਆਂਢੀ ਦੇਸ਼ ਹੋਇਆ ਮਾਲਾਮਾਲ

ਗਾਇਬ ਹੋਣ ਦਾ ਕਾਰਨ: ਅੰਡਰਵਰਲਡ ਡਾਨ ਦਾ ਡਰ
ਜੈਸਮੀਨ ਦੀ ਇਹ ਪ੍ਰਸਿੱਧੀ ਅਤੇ ਵੱਡੀ ਫੈਨ ਫਾਲੋਇੰਗ ਉਸ ਸਮੇਂ ਮੁਸੀਬਤ ਦਾ ਕਾਰਨ ਬਣ ਗਈ, ਜਦੋਂ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਸੂਚੀ ਵਿੱਚ ਦਾਊਦ ਇਬਰਾਹਿਮ ਦਾ ਨਾਮ ਵੀ ਜੁੜ ਗਿਆ। ਖਬਰਾਂ ਮੁਤਾਬਕ, ਦਾਊਦ ਇਬਰਾਹਿਮ ਕਿਸੇ ਵੀ ਕੀਮਤ 'ਤੇ ਅਦਾਕਾਰਾ ਨੂੰ ਪਾਉਣਾ ਚਾਹੁੰਦਾ ਸੀ। ਇਸ ਕਾਰਨ ਜੈਸਮੀਨ ਦਾ ਕਰੀਅਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਗੁੰਮਨਾਮੀ ਦਾ ਸ਼ਿਕਾਰ ਹੋ ਗਿਆ। ਦੱਸਿਆ ਜਾਂਦਾ ਹੈ ਕਿ ਦਾਊਦ ਇਬਰਾਹਿਮ ਦੇ ਡਰ ਕਾਰਨ ਅਦਾਕਾਰਾ ਰਾਤੋ-ਰਾਤ ਗਾਇਬ ਹੋ ਗਈ ਅਤੇ ਪੁਲਸ ਦੇ ਲੱਖਾਂ ਯਤਨਾਂ ਦੇ ਬਾਵਜੂਦ ਵੀ ਉਹ ਨਹੀਂ ਮਿਲੀ। ਕੁਝ ਸਮੇਂ ਬਾਅਦ ਇਹ ਖ਼ਬਰ ਆਈ ਕਿ ਉਹ ਦਾਊਦ ਦੇ ਡਰੋਂ ਵਿਦੇਸ਼ ਵਿੱਚ ਸ਼ਿਫਟ ਹੋ ਗਈ ਹੈ ਅਤੇ ਸਾਲਾਂ ਤੋਂ ਗੁੰਮਨਾਮੀ ਦੀ ਜ਼ਿੰਦਗੀ ਜੀ ਰਹੀ ਹੈ।
ਇਹ ਵੀ ਪੜ੍ਹੋ: ਜਰਮਨੀ: ਦੁਨੀਆ ਤੋਂ ਇਕੱਠਿਆਂ ਰੁਖ਼ਸਤ ਹੋਈਆਂ ਮਸ਼ਹੂਰ ਐਕਟਰ-ਸਿੰਗਰ ਜੁੜਵਾ ਭੈਣਾਂ, ਮਰਜ਼ੀ ਨਾਲ ਮੌਤ ਨੂੰ ਲਾਇਆ ਗਲੇ

ਕੀ ਕਹਿੰਦੇ ਹਨ 'ਵੀਰਾਨਾ' ਦੇ ਮੇਕਰ?
ਸਾਲ 2017 ਵਿੱਚ, ਫਿਲਮ 'ਵੀਰਾਨਾ' ਦੇ ਮੇਕਰ ਰਾਮਸੇ ਨੇ ਇੱਕ ਇੰਟਰਵਿਊ ਵਿੱਚ ਜੈਸਮੀਨ ਬਾਰੇ ਦੱਸਿਆ ਸੀ ਕਿ ਉਹ ਮੁੰਬਈ ਵਿੱਚ ਹੀ ਹੈ। ਫਿਲਮਾਂ ਤੋਂ ਦੂਰੀ ਬਣਾਉਣ ਦਾ ਕਾਰਨ ਉਨ੍ਹਾਂ ਦੀ ਮਾਂ ਦੀ ਦੇਖਭਾਲ ਸੀ। ਰਾਮਸੇ ਮੁਤਾਬਤ ਮਾਂ ਦੇ ਦਿਹਾਂਤ ਕਾਰਨ ਜੈਸਮੀਨ ਨੂੰ ਗਹਿਰਾ ਸਦਮਾ ਲੱਗਾ, ਜਿਸ ਤੋਂ ਉਹ ਹੁਣ ਤੱਕ ਉੱਭਰ ਨਹੀਂ ਪਾਈ ਹੈ। ਹਾਲ਼ਾਂਕਿ ਕੁੱਝ ਰਿਪੋਰਟਾਂ ਮੁਤਾਬਕ ਜੈਸਮੀਨ ਅਮਰੀਕਾ ਵਿਚ ਇਕ ਬਿਜਨੈੱਸਵੂਮੇਨ ਹੈ।
ਇਹ ਵੀ ਪੜ੍ਹੋ: Viral Video: 'ਹੀਰੋਇਨਾਂ ਨਾਲ ਪਤਨੀ ਵਾਂਗ ਰੋਮਾਂਸ ਕਰਦਾ ਹਾਂ'; ਇਸ ਸਿੰਗਰ ਦੇ ਬਿਆਨ ਨੇ ਮਚਾਈ ਹਲਚਲ
ਸ਼ਾਹ ਨੇ ਜ਼ੁਬੀਨ ਮੌਤ ਮਾਮਲੇ 'ਚ ਦੋਸ਼ੀਆਂ ਵਿਰੁੱਧ ਅਗਲੀ ਕਾਰਵਾਈ ਕਰਨ ਦੀ ਦਿੱਤੀ ਮਨਜ਼ੂਰੀ : ਹਿਮੰਤ
NEXT STORY