ਇੰਟਰਨੈਸ਼ਨਲ ਡੈਸਕ : ਦੱਖਣੀ ਪੇਰੂ ਵਿੱਚ ਬੁੱਧਵਾਰ ਨੂੁੰ ਇੱਕ ਯਾਤਰੀ ਬੱਸ ਦੂਜੇ ਵਾਹਨ ਨਾਲ ਟਕਰਾ ਕੇ ਡੂੰਘੀ ਖੱਡ ਵਿੱਚ ਡਿੱਗ ਗਈ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਾਦਸੇ ਵਿੱਚ ਘੱਟੋ-ਘੱਟ 37 ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ।
ਅਰੇਕਿਪਾ ਖੇਤਰ ਦੇ ਸਿਹਤ ਪ੍ਰਬੰਧਕ ਵਾਲਟਰ ਓਪੋਰਟੋ ਨੇ ਸਥਾਨਕ ਰੇਡੀਓ ਆਰਪੀਪੀ ਨੂੰ ਦੱਸਿਆ ਕਿ ਬੱਸ ਇੱਕ ਪਿਕਅੱਪ ਟਰੱਕ ਨਾਲ ਟਕਰਾ ਗਈ ਅਤੇ ਸੜਕ ਤੋਂ ਖੱਡ ਵਿੱਚ ਪਲਟ ਗਈ। ਬੱਸ ਚਾਲਾ ਸ਼ਹਿਰ ਤੋਂ ਰਵਾਨਾ ਹੋਈ ਸੀ ਅਤੇ ਦੱਖਣੀ ਪੇਰੂ ਦੇ ਇੱਕ ਮਾਈਨਿੰਗ ਖੇਤਰ ਅਰੇਕਿਪਾ ਵੱਲ ਜਾ ਰਹੀ ਸੀ। ਖ਼ਬਰ ਅਪਡੇਟ ਕੀਤੀ ਜਾ ਰਹੀ ਹੈ....
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ਧਮਾਕੇ ਤੋਂ ਬਾਅਦ PM ਮੋਦੀ ਨੇ ਕੀਤਾ ਬਦਲੇ ਦਾ ਐਲਾਨ, ਸ਼ਾਹਬਾਜ਼ ਨੇ ਕੀਤੀ ਉੱਚ ਪੱਧਰੀ ਮੀਟਿੰਗ
NEXT STORY