ਮਨੋਰੰਜਨ ਡੈਸਕ - ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਜੈਸਮੀਨ ਸੈਂਡਲਾਸ ਇਕ ਵਾਰ ਫਿਰ ਚਰਚਾ 'ਚ ਹੈ। ਹਾਲ ਹੀ 'ਚ ਜੈਸਮੀਨ ਨੇ ਆਪਣਾ ਇਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਉਹ ਆਪਣੀ ਹੀ ਟੀਮ ਦੇ ਮੈਂਬਰਾਂ 'ਤੇ ਗੁੱਸਾ ਹੁੰਦੀ ਨਜ਼ਰ ਆ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਜੈਸਮੀਨ ਸੈਂਡਲਾਸ ਵੱਲੋਂ ਸਾਂਝੇ ਕੀਤੀ ਗਈ ਇਸ ਵੀਡੀਓ 'ਚ ਉਹ ਲਾਈਵ ਗੱਲਬਾਤ ਕਰ ਰਹੀ ਸੀ ਕਿ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਆਪਣੀ ਟੀਮ ਦੇ ਹੀ ਕੁਝ ਮੈਂਬਰ ਉਸ ਨੂੰ ਸੋਸ਼ਲ ਮੀਡੀਆ 'ਤੇ ਫਾਲੋਅ ਨਹੀਂ ਕਰਦੇ। ਇਹ ਸੁਣ ਕੇ ਜੈਸਮੀਨ ਨੂੰ ਗੁੱਸਾ ਆ ਗਿਆ ਅਤੇ ਉਨ੍ਹਾਂ ਨੇ ਲਾਈਵ ਵੀਡੀਓ 'ਚ ਹੀ ਸਾਰੇ ਟੀਮ ਮੈਂਬਰਾਂ ਨੂੰ ਪੇਜ ਫਾਲੋਅ ਕਰਨ ਦੀ ਹਦਾਇਤ ਦਿੱਤੀ।
ਹਾਲਾਂਕਿ ਵੀਡੀਓ 'ਚ ਜੈਸਮੀਨ ਸਿਰਫ਼ ਗੁੱਸਾ ਹੀ ਨਹੀਂ ਹੋਈ, ਸਗੋਂ ਉਸ ਨੇ ਆਪਣੇ ਪ੍ਰਸ਼ੰਸਕਾਂ ਨਾਲ ਦਿਲ ਦੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ। ਉਸ ਨੇ ਆਪਣੇ ਹੱਥ 'ਤੇ ਬਣਵਾਏ ਟੈਟੂਆਂ ਬਾਰੇ ਜਾਣਕਾਰੀ ਦਿੱਤੀ ਅਤੇ ਆਪਣੇ ਆਉਣ ਵਾਲੇ ਸ਼ੋਅਜ਼ ਬਾਰੇ ਵੀ ਖੁਲਾਸਾ ਕੀਤਾ। ਸੋਸ਼ਲ ਮੀਡੀਆ 'ਤੇ ਜੈਸਮੀਨ ਦਾ ਇਹ ਅੰਦਾਜ਼ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਜੇਕਰ ਜੈਸਮੀਨ ਸੈਂਡਲਾਸ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਹੈ। ਉਸ ਨੇ 'ਬੰਬ ਜੱਟ', 'ਸਿੱਪ ਸਿੱਪ' ਅਤੇ 'ਹੁਸਨ ਮੁਕਾਬਲਾ' ਵਰਗੇ ਕਈ ਸੁਪਰਹਿੱਟ ਗੀਤ ਸਰੋਤਿਆਂ ਦੀ ਝੋਲੀ ਪਾਏ ਹਨ।
'ਕਿਉਂ ਆਪਣੀ ਅਕਲ ਦਾ ਜਨਾਜ਼ਾ ਕੱਢ ਰਹੇ ਓ', ਨਛੱਤਰ ਗਿੱਲ ਨੇ ਪਾਈ ਸਲੀਮ,ਯੁਵਰਾਜ ਤੇ ਰੌਸ਼ਨ ਪ੍ਰਿੰਸ ਨੂੰ ਝਾੜ
NEXT STORY