ਮਨੋਰੰਜਨ ਡੈਸਕ- ਪੰਜਾਬੀ ਸੰਗੀਤ ਜਗਤ ਦੇ ਨਾਮੀ ਗਾਇਕਾਂ ਵਿਚਾਲੇ ਉਸ ਵੇਲੇ ਵਿਵਾਦ ਖੜ੍ਹਾ ਹੋ ਗਿਆ ਜਦੋਂ ਮਾਸਟਰ ਸਲੀਮ, ਯੁਵਰਾਜ ਹੰਸ ਅਤੇ ਰੋਸ਼ਨ ਪ੍ਰਿੰਸ ਨੇ ਇਕ ਰਿਐਲਿਟੀ ਸ਼ੋਅ ਦੀ ਸ਼ੂਟਿੰਗ ਦੌਰਾਨ ਗਾਇਕ ਨਛੱਤਰ ਗਿੱਲ ਦੇ ਇੱਕ ਸੈਡ ਸੌਂਗ ਦਾ ਮਜ਼ਾਕ ਉਡਾਉਂਦੇ ਹੋਏ ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝੀ ਕੀਤੀ।
ਕੀ ਹੈ ਪੂਰਾ ਮਾਮਲਾ?
ਸੂਤਰਾਂ ਅਨੁਸਾਰ, ਇਨ੍ਹਾਂ ਤਿੰਨਾਂ ਕਲਾਕਾਰਾਂ ਨੇ ਨਛੱਤਰ ਗਿੱਲ ਦੇ ਮਸ਼ਹੂਰ ਗੀਤ ‘ਸਾਡੀ ਜਾਨ ਤੇ ਬਣੀ ਹੈ, ਤੇਰਾ ਹੱਸਾ ਹੋ ਗਿਆ’ 'ਤੇ ਇਕ ਰੀਲ ਬਣਾਈ। ਇਸ ਵੀਡੀਓ 'ਚ ਉਹ ਗੀਤ ਦੇ ਸੁਰਾਂ 'ਤੇ ਤੰਜ਼ ਕਸਦੇ ਹੋਏ ਅਤੇ ਲੰਬੇ ਸੁਰ ਲਗਾ ਕੇ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਯੁਵਰਾਜ ਹੰਸ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ ਸਾਂਝੀ ਕੀਤੀ ਗਈ ਸੀ।
ਨਛੱਤਰ ਗਿੱਲ ਨੇ ਇੰਝ ਕੱਢੀ ਭੜਾਸ
ਇਸ ਵੀਡੀਓ ਤੋਂ ਨਾਰਾਜ਼ ਹੋ ਕੇ ਨਛੱਤਰ ਗਿੱਲ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕਰਦਿਆਂ ਲਿਖਿਆ, "ਕਿਉਂ ਤੁਸੀਂ ਸਾਰੇ ਆਪਣੀ ਅਕਲ ਦਾ ਜਨਾਜ਼ਾ ਕੱਢ ਰਹੇ ਹੋ। ਮੈਂ ਮੰਨਦਾ ਹਾਂ ਕਿ ਤੁਸੀਂ ਮੇਰੇ ਤੋਂ ਵੱਡੇ ਅਤੇ ਸੁਰੀਲੇ ਕਲਾਕਾਰ ਹੋ"। ਗਿੱਲ ਨੇ ਅੱਗੇ ਲਿਖਿਆ ਕਿ ਉਹ ਇਨ੍ਹਾਂ ਤਿੰਨਾਂ ਦਾ ਸਤਿਕਾਰ ਕਰਦੇ ਹਨ ਪਰ ਇਸ ਤਰ੍ਹਾਂ ਦੀ ਹਰਕਤ ਕਰਕੇ ਇਨ੍ਹਾਂ ਨੇ ਆਪਣੇ ਬਜ਼ੁਰਗ ਗਾਇਕਾਂ ਅਤੇ ਉਸਤਾਦਾਂ ਦੀ ਵੀ ਇੱਜ਼ਤ ਨਹੀਂ ਰੱਖੀ। ਉਨ੍ਹਾਂ ਯਾਦ ਦਿਵਾਇਆ ਕਿ ਮਾਸਟਰ ਸਲੀਮ ਖੁਦ ਉਸਤਾਦ ਪੂਰਨ ਸ਼ਾਹ ਕੋਟੀ ਦੇ ਬੇਟੇ ਹਨ ਅਤੇ ਯੁਵਰਾਜ, ਹੰਸ ਰਾਜ ਹੰਸ ਦੇ ਸਪੁੱਤਰ ਹਨ।
ਪ੍ਰਸ਼ੰਸਕਾਂ ਨੇ ਵੀ ਲਾਈ ਤਿੰਨਾਂ ਕਲਾਕਾਰਾਂ ਦੀ ਕਲਾਸ
ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਨਛੱਤਰ ਗਿੱਲ ਨੂੰ ਪ੍ਰਸ਼ੰਸਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਫੈਨਜ਼ ਨੇ ਕਮੈਂਟ ਕਰਕੇ ਲਿਖਿਆ ਕਿ ਇਨ੍ਹਾਂ ਤਿੰਨਾਂ ਨੂੰ ਆਪਣੇ ਸਾਥੀ ਕਲਾਕਾਰ ਦਾ ਅਪਮਾਨ ਨਹੀਂ ਕਰਨਾ ਚਾਹੀਦਾ ਸੀ। ਕੁਝ ਪ੍ਰਸ਼ੰਸਕਾਂ ਨੇ ਇਸ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਸ਼ਰਮਨਾਕ ਦੱਸਿਆ ਅਤੇ ਕਿਹਾ ਕਿ ਇੰਨਾ ਹੰਕਾਰ ਚੰਗਾ ਨਹੀਂ ਹੁੰਦਾ। ਗਿੱਲ ਨੇ ਵੀ ਤਿੰਨਾਂ ਕਲਾਕਾਰਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਕਮੈਂਟ ਬਾਕਸ ਵਿਚ ਜਾ ਕੇ ਦੇਖ ਲੈਣ ਕਿ ਲੋਕਾਂ ਨੇ ਉਨ੍ਹਾਂ ਦੀ ਇਸ 'ਕਲਾਕਾਰੀ' 'ਤੇ ਕੀ ਪ੍ਰਤੀਕਿਰਿਆ ਦਿੱਤੀ ਹੈ।
ਕਰੋੜਾਂ ਦਿਲਾਂ 'ਤੇ ਰਾਜ ਕਰਨ ਵਾਲੇ Arijit Singh ਨੇ ਲਿਆ ਪਲੇਬੈਕ ਸਿੰਗਿੰਗ ਤੋਂ ਸੰਨਿਆਸ!
NEXT STORY