ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਸਾਲ ’ਚ ਚਾਰ ਤੋਂ ਪੰਜ ਫ਼ਿਲਮਾਂ ਕਰਦੇ ਹਨ। ਹਾਲ ਹੀ ’ਚ ਉਨ੍ਹਾਂ ਦੀ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ਆਈ। ਅਗਸਤ ’ਚ ‘ਰਕਸ਼ਾ ਬੰਧਨ’ ਰਿਲੀਜ਼ ਹੋ ਰਹੀ ਹੈ। ਇਸ ਵਿਚਾਲੇ ਉਨ੍ਹਾਂ ਦੀ ਇਕ ਹੋਰ ਫ਼ਿਲਮ ‘ਕੈਪਸੂਲ ਗਿੱਲ’ ਦਾ ਫਰਸਟ ਲੁੱਕ ਆ ਗਿਆ ਹੈ। ਇਸ ’ਚ ਅਕਸ਼ੇ ਸਰਦਾਰ ਦੀ ਲੁੱਕ ’ਚ ਨਜ਼ਰ ਆ ਰਹੇ ਹਨ। ਸਿਰ ’ਤੇ ਪੱਗੜੀ ਤੇ ਚਿਹਰੇ ’ਤੇ ਵੱਡੀ ਦਾੜ੍ਹੀ ਨਾਲ ਪੀਲੀ ਰਾਜਪੂਤ ’ਤੇ ਸਵਾਰ ਹਨ, ਜੋ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਕਹਾਣੀ ਉਸ ਦੌਰ ਦੀ ਹੈ, ਜਦੋਂ ਮਾਰਕੀਟ ’ਚ ਰਾਜਦੂਤ ਦਾ ਕ੍ਰੇਜ਼ ਹੁੰਦਾ ਸੀ।
‘ਕੈਪਸੂਲ ਗਿੱਲ’ ਨੂੰ ਟੀਨੂ ਸੁਰੇਸ਼ ਦੇਸਾਈ ਡਾਇਰੈਕਟ ਕਰ ਰਹੇ ਹਨ। ਉਹ ਇਸ ਤੋਂ ਪਹਿਲਾਂ ‘ਰੁਸਤਮ’ ਡਾਇਰੈਕਟ ਕਰ ਚੁੱਕੇ ਹਨ। ਉਸ ਲਈ ਅਕਸ਼ੇ ਕੁਮਾਰ ਨੂੰ ਬੈਸਟ ਐਕਟਰ ਦਾ ਨੈਸ਼ਨਲ ਐਵਾਰਡ ਵੀ ਮਿਲਿਆ ਸੀ। 2016 ’ਚ ਆਈ ਅਕਸ਼ੇ ਦੀ ‘ਏਅਰਲਿਫਟ’ ਵਾਂਗ ‘ਕੈਪਸੂਲ ਗਿੱਲ’ ਵੀ ਇਕ ਰੈਸਕਿਊ ਡਰਾਮਾ ਹੋਣ ਵਾਲੀ ਹੈ।
‘ਕੈਪਸੂਲ ਗਿੱਲ’ ਦੀ ਸ਼ੂਟਿੰਗ ਲਈ ਅਕਸ਼ੇ ਕੁਮਾਰ 4 ਜੁਲਾਈ ਨੂੰ ਇੰਗਲੈਂਡ ਗਏ ਸਨ। ਫ਼ਿਲਮ ਦੀ ਯੂਨਿਟ ਯਾਰਕਸ਼ਾਇਰ ਏਰੀਆ ਦੇ ਇਕ ਵੱਡੇ ਫਾਰਮ ’ਚ ਸ਼ੂਟ ਕਰ ਰਹੀ ਹੈ। ਜਿਥੇ ਕਈ ਡੂੰਘੀਆਂ ਕੋਲੇ ਦੀਆਂ ਖਦਾਨਾਂ ਹਨ। ਹਾਲਾਂਕਿ ਅਜਿਹਾ ਕਿਹਾ ਜਾਂਦਾ ਹੈ ਕਿ ਹੁਣ ਉਹ ਚਾਲੂ ਹਾਲਤ ’ਚ ਨਹੀਂ ਹਨ। ਨਾਰਥ ਯਾਰਕਸ਼ਾਇਰ ਦੀ ਕੇਲਿੰਗਲੇ ਆਖਰੀ ਆਪਰੇਟਿੰਗ ਕੋਲਮਾਈਨ ਸੀ, ਜਿਸ ਨੂੰ ਦਸੰਬਰ 2015 ’ਚ ਬੰਦ ਕਰ ਦਿੱਤਾ ਗਿਆ। ਇਕ ਰਿਪੋਰਟ ਮੁਤਾਬਕ ਫ਼ਿਲਮ ਦੇ ਸ਼ੂਟ ਲਈ ਪੂਜਾ ਐਂਟਰਟੇਨਮੈਂਟਸ ਨੇ 100 ਏਕੜ ਤੋਂ ਜ਼ਿਆਦਾ ਦਾ ਵੈਨਿਊ ਬੁੱਕ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : 2 ਸਤੰਬਰ ਨੂੰ ਰਿਲੀਜ਼ ਹੋਵੇਗੀ ਗਿੱਪੀ ਗਰੇਵਾਲ ਦੀ ਫ਼ਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’
ਯੂ. ਕੇ. ’ਚ ਹੋਣ ਵਾਲੇ ਇੰਡੀਅਨ ਪ੍ਰੋਡਕਸ਼ਨਜ਼ ’ਚ ਇਸ ਨੂੰ ਹੁਣ ਤਕ ਦਾ ਸਭ ਤੋਂ ਵੱਡੇ ਪੱਧਰ ਦਾ ਪ੍ਰੋਡਕਸ਼ਨ ਮੰਨਿਆ ਜਾ ਰਿਹਾ ਹੈ। ਫ਼ਿਲਮ ਦਾ ਸ਼ੂਟ ਅਗਸਤ ਦੇ ਅਖੀਰ ਤਕ ਚੱਲੇਗਾ। ‘ਕੈਪਸੂਲ ਗਿੱਲ’ ਅਕਸ਼ੇ ਕੁਮਾਰ ਦੀ ਪੂਜਾ ਐਂਟਰਟੇਨਮੈਂਟਸ ਨਾਲ ਇਹ ਤੀਜੀ ਫ਼ਿਲਮ ਹੈ। ਉਹ ਇਸ ਤੋਂ ਪਹਿਲਾਂ ‘ਬੈੱਲਬੌਟਮ’ ’ਚ ਕੰਮ ਕਰ ਚੁੱਕੇ ਹਨ। ਹਾਲ ਹੀ ’ਚ ਉਨ੍ਹਾਂ ਨੇ ਟਾਈਗਰ ਸ਼ਰਾਫ ਨਾਲ ‘ਬੜੇ ਮੀਆਂ-ਛੋਟੇ ਮੀਆਂ’ ਸਾਈਨ ਕੀਤੀ ਹੈ। ‘ਕੈਪਸੂਲ ਗਿੱਲ’ ’ਚ ਅਕਸ਼ੇ ਕੁਮਾਰ ਤੋਂ ਇਲਾਵਾ ਪਰਿਣੀਤੀ ਚੋਪੜਾ, ਅਨੰਤ ਮਹਾਦੇਵਨ, ਰਵੀ ਕਿਸ਼ਨ ਤੇ ਕੁਮੁਦ ਮਿਰਾ ਵੀ ਕੰਮ ਕਰ ਰਹੇ ਹਨ। ਫ਼ਿਲਮ ਮਾਈਨਿੰਗ ਇੰਜੀਨੀਅਰ ਜਸਵੰਤ ਸਿੰਘ ਦੀ ਸੱਚੀ ਕਹਾਣੀ ’ਤੇ ਆਧਾਰਿਤ ਹੈ। ਉਨ੍ਹਾਂ ਨੇ ਕੋਲਮਾਈਨ ਦੇ ਹੜ੍ਹ ’ਚ ਫਸੇ 65 ਲੋਕਾਂ ਦੀ ਜਾਨ ਬਚਾਈ ਸੀ।
22 ਨਵੰਬਰ, 1937 ਪੰਜਾਬ ਦੇ ਸਠਿਆਲਾ (ਅੰਮ੍ਰਿਤਸਰ) ’ਚ ਜਸਵੰਤ ਸਿੰਘ ਗਿੱਲ ਦਾ ਜਨਮ ਹੋਇਆ। ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਤੋਂ 1959 ’ਚ ਗ੍ਰੈਜੂਏਟ ਹੋਏ। ਫਿਰ ਕੋਲ ਇੰਡੀਆ ਲਿਮਟਿਡ ’ਚ ਨੌਕਰੀ ਸ਼ੁਰੂ ਕਰ ਦਿੱਤੀ। ਇਥੇ ਕੰਮ ਕਰਨ ਦੌਰਾਨ ਉਨ੍ਹਾਂ ਨੇ ਕੁਝ ਅਜਿਹਾ ਕਾਰਨਾਮਾ ਕੀਤਾ ਕਿ 1991 ’ਚ ‘ਸਰਵੋਤਮ ਜੀਵਨ ਰੱਖਿਆ ਪਦਮ’ ਨਾਲ ਰਾਸ਼ਟਰਪਤੀ ਨੇ ਸਨਮਾਨਿਤ ਕੀਤਾ। ਅੰਮ੍ਰਿਤਸਰ ਦੀ ਮਜੀਠਾ ਰੋਡ ’ਤੇ ਇਕ ਚੌਕ ਦਾ ਨਾਂ ਵੀ ਉਨ੍ਹਾਂ ਦੇ ਨਾਂ ’ਤੇ ਰੱਖਿਆ ਗਿਆ ਹੈ। 26 ਨਵੰਬਰ, 2019 ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ। ਹੁਣ ਉਨ੍ਹਾਂ ਨੇ ਜੋ ਕੰਮ ਕੀਤਾ, ਉਸ ’ਤੇ ਫ਼ਿਲਮ ਬਣ ਰਹੀ ਹੈ।
ਅਮਿਤਾਭ ਬੱਚਨ ਦੀ ਇਕ ਫ਼ਿਲਮ ਹੈ ‘ਕਾਲਾ ਪੱਥਰ’। ਉਸ ਫ਼ਿਲਮ ’ਚ ਉਨ੍ਹਾਂ ਨਾਲ ਸ਼ਸ਼ੀ ਕਪੂਰ ਤੇ ਸ਼ਤਰੂਘਨ ਸਿਨ੍ਹਾ ਨੇ ਕੰਮ ਕੀਤਾ ਸੀ। ਕੋਲਮਾਈਨ ’ਚ ਕੰਮ ਕਰਦੇ ਸਮੇਂ ਉਥੇ ਪਾਣੀ ਰਿਸਣ ਲੱਗਦਾ ਹੈ। ਹੌਲੀ-ਹੌਲੀ ਰਿਸ ਰਿਹਾ ਪਾਣੀ ਤੇਜ਼ ਹੁੰਦਾ ਜਾਂਦਾ ਹੈ ਤੇ ਅਚਾਨਕ ਹੜ੍ਹ ਆ ਜਾਂਦਾ ਹੈ। ਅਮਿਤਾਭ ਬੱਚਨ ਉਥੇ ਫਸੇ ਮਜ਼ਦੂਰਾਂ ਨੂੰ ਬਚਾਉਂਦੇ ਹਨ। ਅਜਿਹਾ ਹੀ ਕੁਝ ਜਸਵੰਤ ਸਿੰਘ ਗਿੱਲ ਨੇ ਕੀਤਾ ਸੀ। ਅਸਲ ’ਚ ਜਸਵੰਤ ਸਿੰਘ ਕੋਲ ਇੰਡੀਆ ’ਚ ਇੰਜੀਨੀਅਰ ਸਨ ਤੇ 1989 ਦੌਰਾਨ ਪੱਛਮੀ ਬੰਗਾਲ ਦੇ ਰਾਨੀਗੰਜ ’ਚ ਮਹਾਬੀਰ ਖਦਾਨ ਦੇ ਚੀਫ ਮਾਈਨਿੰਗ ਇੰਜੀਨੀਅਰ ਸਨ।
ਇਹ ਖ਼ਬਰ ਵੀ ਪੜ੍ਹੋ : ਕਰਨ ਔਜਲਾ ਨੇ ਆਪਣੇ ਸ਼ੋਅ ’ਚ ਦਿੱਤੀ ਸਿੱਧੂ ਮੂਸੇ ਵਾਲਾ, ਦੀਪ ਸਿੱਧੂ ਤੇ ਸੰਦੀਪ ਨੰਗਲ ਅੰਬੀਆਂ ਨੂੰ ਸ਼ਰਧਾਂਜਲੀ
13 ਨਵੰਬਰ, 1989 ਦੀ ਤਾਰੀਖ਼। 220 ਮਜ਼ਦੂਰ ਰੋਜ਼ ਵਾਂਗ ਆਪਣਾ ਕੰਮ ਕਰ ਰਹੇ ਸਨ। ਬਲਾਸਟ ਰਾਹੀਂ ਕੋਲੇ ਦੀਆਂ ਕੰਧਾਂ ਤੋੜੀਆਂ ਜਾ ਰਹੀਆਂ ਸਨ। ਖਦਾਨ ਤੋਂ ਕੋਲਾ ਕੱਢਿਆ ਜਾ ਰਿਹਾ ਸੀ। ਸਭ ਖ਼ੁਦ ਦੇ ਕੰਮ ’ਚ ਰੁੱਝੇ ਸਨ। ਉਨ੍ਹਾਂ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਅਗਲੇ ਪਲ ਉਨ੍ਹਾਂ ਨਾਲ ਕੁਝ ਭਿਆਨਕ ਹੋਣ ਵਾਲਾ ਸੀ। ਕੰਮ ਦੌਰਾਨ ਖਦਾਨ ’ਚ ਹੜ੍ਹ ਆ ਗਿਆ। ਅਜਿਹਾ ਮੰਨਿਆ ਜਾਂਦਾ ਹੈ ਕਿ ਕਿਸੇ ਨੇ ਖਦਾਨ ਦੀ ਸਭ ਤੋਂ ਆਖਰੀ ਸਤਾਹ ਨਾਲ ਛੇੜਛਾੜ ਕਰ ਦਿੱਤੀ, ਜਿਸ ਕਾਰਨ ਪਾਣੀ ਰਿਸਣ ਲੱਗਾ ਤੇ ਫਿਰ ਖਦਾਨ ’ਚ ਹੜ੍ਹ ਆ ਗਿਆ। 220 ’ਚੋਂ ਕਈ ਮਜ਼ਦੂਰਾਂ ਨੂੰ ਦੋ ਲਿਫਟਾਂ ਤੋਂ ਬਾਹਰ ਕੱਢਿਆ ਗਿਆ। ਫਿਰ ਖਦਾਨ ’ਚ ਪਾਣੀ ਭਰ ਗਿਆ ਤੇ 71 ਮਜ਼ਦੂਰ ਉਥੇ ਫਸ ਗਏ, ਜਿਸ ’ਚ 6 ਡੁੱਬ ਗਏ ਤੇ 65 ਨੂੰ ਬਚਾਉਣ ਦੀ ਜੁਗਤ ਹੋਣ ਲੱਗੀ। ਉਨ੍ਹਾਂ ਨੇ ਰੈਸਕਿਊ ਲਈ 3 ਤੋਂ 4 ਟੀਮਾਂ ਬਣਾਈਆਂ ਗਈਆਂ। ਇਕ ਟੀਮ ਨੇ ਖਦਾਨ ਦੇ ਬਰਾਬਰ ਸੁਰੰਗ ਖੋਦਣੀ ਸ਼ੁਰੂ ਕੀਤੀ। ਦੂਜੀ ਟੀਮ ਉਸ ਜਗ੍ਹਾ ਤੋਂ ਮਾਈਨ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰਨ ਲੱਗੀ, ਜਿਥੋਂ ਪਾਣੀ ਜਾ ਰਿਹਾ ਸੀ ਪਰ ਸਾਰੇ ਹਥਕੰਡੇ ਅਸਫਲ ਹੋ ਚੁੱਕੇ ਸਨ। ਕੋਈ ਜੁਗਾੜ ਕੰਮ ਨਹੀਂ ਕਰ ਰਿਹਾ ਸੀ।
ਅਜਿਹੇ ਸਮੇਂ ’ਚ ਜਦੋਂ ਸਾਰੇ ਨਿਰਾਸ਼ ਹੋ ਚੁੱਕੇ ਸਨ, ਉਦੋਂ ਜਸਵੰਤ ਗਿੱਲ ਨੂੰ ਇਕ ਆਇਡੀਆ ਆਇਆ। ਉਹ ਆਇਡੀਆ ਸੀ ਕੈਪਸੂਲ ਦਾ। ਉਨ੍ਹਾਂ ਨੇ ਜੋ ਕੈਪਸੂਲ ਤਿਆਰ ਕੀਤਾ ਸੀ, ਉਹ ਦੁਨੀਆ ’ਚ ਪਹਿਲੀ ਵਾਰ ਬਣਿਆ। ਉਨ੍ਹਾਂ ਦੀ ਵਿਧੀ ਨਾਲ ਬਣੇ ਇਸ ਕੈਪਸੂਲ ਨੂੰ ਦੁਨੀਆ ਭਰ ’ਚ ਇਸਤੇਮਾਲ ਕੀਤਾ ਜਾਂਦਾ ਹੈ। 2010 ’ਚ ਚਿਲੀ ’ਚ ਇਕ ਆਪਰੇਸ਼ਨ ’ਚ ਇਸ ਕੈਪਸੂਲ ਦੀ ਵਰਤੋਂ ਹੋਈ ਸੀ। ਇਹ ਆਇਡੀਆ ਉਨ੍ਹਾਂ ਨੂੰ ਬੋਰਵੇਲ ਤੋਂ ਆਇਆ ਸੀ। ਅਸਲ ’ਚ ਗਿੱਲ ਦੀ ਟੀਮ ਨੇ ਮਿਲ ਕੇ ਕਈ ਬੋਰਵੇਲ ਖੋਦੇ ਸਨ, ਜਿਨ੍ਹਾਂ ਰਾਹੀਂ ਉਨ੍ਹਾਂ 65 ਖਦਾਨ ਮਜ਼ਦੂਰਾਂ ਨੂੰ ਖਾਣਾ ਤੇ ਪਾਣੀ ਪਹੁੰਚਾਇਆ ਜਾ ਰਿਹਾ ਸੀ। ਗਿੱਲ ਦੇ ਆਇਡੀਆ ਦੇ ਤਹਿਤ ਇਕ ਸਟੀਲ ਦੇ ਕੈਪਸੂਲ ਦਾ ਰੈਪਲਿਕਾ ਬਣਾਇਆ ਜਾਣਾ ਸੀ। ਉਸੇ ਬੋਰਵੇਲ ਤੋਂ ਮਾਈਨ ਦੇ ਅੰਦਰ ਪਾਇਆ ਜਾਂਦਾ ਹੈ ਤੇ ਇਕ-ਇਕ ਕਰਕੇ 65 ਲੋਕ ਬਾਹਰ ਕੱਢਿਆ ਜਾਂਦਾ ਹੈ।
ਗਿੱਲ ਦਾ ਅਨੁਮਾਨ ਇਕਦਮ ਸਹੀ ਸੀ। ਬੋਰਵੇਲ ਇਕਦਮ ਉਸੇ ਜਗ੍ਹਾ ਨਾਲ ਜੁੜਿਆ ਹੋਇਆ ਸੀ, ਜਿਥੇ ਫਸੇ ਹੋਏ ਮਜ਼ਦੂਰ ਇਕੱਠੇ ਹੋਏ ਸਨ। ਆਕਸੀਜ਼ਨ ਦੀ ਮਾਤਰਾ ਘੱਟ ਰਹੀ ਸੀ। ਖਦਾਨ ਦੀ ਛੱਤ ਡਿੱਗਣ ਵਾਲੀ ਸੀ। ਅਜਿਹੇ ’ਚ ਮਜ਼ਦੂਰਾਂ ਨੂੰ ਜ਼ਿੰਦਾ ਕੱਢਣ ਦੀ ਉਮੀਦ ਜਾਗ ਗਈ ਸੀ। ਜਲਦ ਹੀ ਨਵਾਂ ਬੋਰਵੇਲ ਖੋਦਿਆ ਜਾਣ ਲੱਗਾ। ਸਭ ਤੋਂ ਵੱਡਾ ਚੈਲੰਜ ਸੀ, ਜਿਸ ਮਸ਼ੀਨ ਨਾਲ ਖੱਡਾ ਖੋਦਿਆ ਜਾ ਰਿਹਾ ਸੀ, ਉਸ ਦੇ ਕੰਢੇ ਦੀ ਚੌੜਾਈ ਸਿਰਫ 8 ਇੰਚ ਸੀ। ਵੈਲਡਿੰਗ ਕਰਕੇ ਉਸ ਨੂੰ 22 ਇੰਚ ਦਾ ਬਣਾਇਆ ਗਿਆ, ਖੁਦਾਈ ਚਾਲੂ ਹੋਈ। ਇਕ ਪਾਸੇ ਖੱਡਾ ਖੋਦਿਆ ਜਾ ਰਿਹਾ ਸੀ, ਦੂਜੇ ਪਾਸੇ ਗਿੱਲ ਨੇ ਕੈਪਸੂਲ ਬਣਨ ਲਈ ਨਜ਼ਦੀਕੀ ਫੈਕਟਰੀ ’ਚ ਭੇਜ ਦਿੱਤਾ। 2.5 ਮੀਟਰ ਲੰਮਾ ਕੈਪਸੂਲ ਬਣ ਕੇ ਆਇਆ ਤੇ 15 ਨਵੰਬਰ ਦੀ ਰਾਤ ਆਇਰਨ ਰੋਪ ਰਾਹੀਂ ਉਸ ਨੂੰ ਹੇਠਾਂ ਭੇਜਿਆ ਗਿਆ। ਜਿਨ੍ਹਾਂ ਦੋ ਲੋਕਾਂ ਨੂੰ ਰੈਸਕਿਊ ਲਈ ਹੇਠਾਂ ਜਾਣਾ ਸੀ, ਉਹ ਮਿਲ ਨਹੀਂ ਰਹੇ ਸਨ। ਅਜਿਹੇ ’ਚ ਸੀਨੀਅਰ ਆਫੀਸ਼ੀਅਲਜ਼ ਦੇ ਵਿਰੋਧ ਦੇ ਬਾਵਜੂਦ ਗਿੱਲ ਖ਼ੁਦ ਕੈਪਸੂਲ ਦੇ ਸਹਾਰੇ ਹੇਠਾਂ ਉਤਰ ਗਏ। ਉਹ ਜਦੋਂ ਹੇਠਾਂ ਉਤਰੇ ਤਾਂ ਦੂਜਾ ਦਿਨ ਸ਼ੁਰੂ ਹੋ ਚੁੱਕਾ ਸੀ। ਤਾਰੀਖ਼ ਲੱਗ ਚੁੱਕੀ ਸੀ 16 ਨਵੰਬਰ ਤੇ ਰਾਤ ਦੇ 2.30 ਵੱਜ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ : ਪੈਸਿਆਂ ਲਈ ਲਲਿਤ ਮੋਦੀ ਨਾਲ ਰਿਸ਼ਤੇ ’ਚ ਸੁਸ਼ਮਿਤ ਸੇਨ? ਨਿੰਦਿਆ ਕਰਨ ਵਾਲਿਆਂ ’ਤੇ ਭੜਕੀ ਅਦਾਕਾਰਾ
ਉਨ੍ਹਾਂ ਨੇ ਜਿਵੇਂ ਹੀ ਕੈਪਸੂਲ ਦਾ ਦਰਵਾਜ਼ਾਨੁਮਾ ਹਿੱਸਾ ਖੋਲ੍ਹਿਆ 65 ਡਰੇ ਹੋਏ ਲੋਕ ਉਨ੍ਹਾਂ ਦੇ ਸਾਹਮਣੇ ਸਨ। ਉਨ੍ਹਾਂ ਦੇ ਚਿਹਰੇ ’ਤੇ ਮੌਤ ਦਾ ਖੌਫ਼ ਸਾਫ ਦੇਖਿਆ ਜਾ ਸਕਦਾ ਸੀ। ਉਨ੍ਹਾਂ ਨੇ ਸਭ ਤੋਂ ਕਰੀਬ ਮੌਜੂਦ ਪਹਿਲੇ ਵਰਕਰ ਨੂੰ ਬਾਹਰ ਕੱਢਿਆ। ਕੈਪਸੂਲ ’ਚ ਲਿਆ। ਸਟੀਲ ’ਤੇ ਹਥੌੜਾ ਮਾਰ ਕੇ ਇਸ਼ਾਰਾ ਕੀਤਾ। ਉਨ੍ਹਾਂ ਨੂੰ ਉੱਪਰ ਖਿੱਚਿਆ ਗਿਆ। ਇਸ ਸਫਲ ਨਿਕਾਸੀ ਤੋਂ ਬਾਅਦ ਗਿੱਲ ਸਾਬ੍ਹ ਨੇ ਉਨ੍ਹਾਂ ਮਜ਼ਦੂਰਾਂ ਨੂੰ ਕੱਢਣਾ ਸ਼ੁਰੂ ਕੀਤਾ, ਜੋ ਜ਼ਖ਼ਮੀ ਹੋ ਗਏ ਸਨ ਜਾਂ ਜਿਨ੍ਹਾਂ ਨੂੰ ਬੁਖਾਰ ਸੀ। 7-8 ਰਾਊਂਡ ਤੋਂ ਬਾਅਦ ਜਦੋਂ ਇਹ ਪੱਕਾ ਹੋ ਗਿਆ ਕਿ ਕੈਪਸੂਲ ਢੰਗ ਨਾਲ ਕੰਮ ਕਰ ਰਿਹਾ ਹੈ ਤਾਂ ਕੈਪਸੂਲ ’ਚ ਲੱਗੀ ਮੈਨੂਅਲ ਘਿਰਨੀ ਨੂੰ ਮਕੈਨੀਕਲ ਘਿਰਨੀ ਤੋਂ ਬਦਲ ਦਿੱਤਾ ਗਿਆ। ਇਸ ਨਾਲ ਮਜ਼ਦੂਰਾਂ ਨੂੰ ਕੱਢਣ ਦੀ ਪ੍ਰਕਿਰਿਆ ’ਚ ਤੇਜ਼ੀ ਆ ਗਈ। ਸਵੇਰੇ 8.30 ਵਜੇ ਤਕ ਗਿੱਲ ਸਾਬ੍ਹ ਸਾਰੇ ਮਜ਼ਦੂਰਾਂ ਨੂੰ ਬਾਹਰ ਲਿਆਉਣ ’ਚ ਸਫਲ ਰਹੇ। ਯਾਨੀ 6 ਘੰਟਿਆਂ ’ਚ ਗਿੱਲ ਸਾਬ੍ਹ ਨੇ 65 ਲੋਕਾਂ ਦੀ ਜਾਨ ਬਚਾ ਲਈ।
ਉਨ੍ਹਾਂ ਦੀ ਇਸ ਬਹਾਦਰੀ ਲਈ ਰੈਸਕਿਊ ਮਿਸ਼ਨ ਦੇ ਦੋ ਸਾਲਾਂ ਬਾਅਦ ਗਿੱਲ ਸਾਬ੍ਹ ਨੂੰ ‘ਸਰਵੋਤਮ ਜੀਵਨ ਰੱਖਿਆ ਪਦਮ’ ਨਾਲ ਨਵਾਜਿਆ ਗਿਆ। ਕੋਲ ਇੰਡੀਆ ਨੇ ਉਨ੍ਹਾਂ ਨੂੰ ‘ਲਾਈਫਟਾਈਮ ਅਚੀਵਮੈਂਟ ਐਵਾਰਡ’ ਦਿੱਤਾ। ਨਾਲ ਹੀ ਕੋਲ ਇੰਡੀਆ ਨੇ ਉਨ੍ਹਾਂ ਦੇ ਸਨਮਾਨ ’ਚ 16 ਨਵੰਬਰ ਨੂੰ ‘ਰੈਸਕਿਊ ਡੇਅ’ ਡਿਕਲੇਅਰ ਕਰ ਦਿੱਤਾ। ਹੁਣ ਜਸਵੰਤ ਸਿੰਘ ਗਿੱਲ ਦੀ ਇਸ ਕਹਾਣੀ ’ਤੇ ਅਕਸ਼ੇ ਕੁਮਾਰ ਫ਼ਿਲਮ ਲੈ ਕੇ ਆ ਰਹੇ ਹਨ।
ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸ਼ਵੇਤਾ ਤਿਵਾੜੀ ਨੇ ਚਿੱਟੀ ਸਾੜ੍ਹੀ ’ਚ ਦਿਖਾਏ ਖ਼ੂਬਸੂਰਤੀ ਦੇ ਜਲਵੇ, ਅਦਾਕਾਰਾ ਦੇ ਕਾਤਲ ਅੰਦਾਜ਼ ’ਤੇ ਪ੍ਰਸ਼ੰਸਕਾਂ ਹੋਏ
NEXT STORY