ਚੰਡੀਗੜ੍ਹ (ਬਿਊਰੋ) — ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ Extension Education ਵਿਭਾਗ ਦੇ ਸਾਬਕਾ ਮੁਖੀ ਤੇ ਪੰਜਾਬੀ ਅਦਾਕਾਰ ਡਾ. ਜਸਵਿੰਦਰ ਭੱਲਾ ਨੂੰ ਪੀ. ਏ. ਯੂ. ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਇਸ ਦੀ ਜਾਣਕਾਰੀ ਰਜਿਸਟਰਾਰ ਡਾ. ਆਰ. ਐੱਸ. ਸਿੱਧੂ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਡਾ. ਭੱਲਾ ਨੂੰ ਯੂਨੀਵਰਸਿਟੀ ਦੀ ਖੋਜ ਅਤੇ ਵਿਸਥਾਰ ਗਤੀਵਿਧੀਆਂ ਲਈ ਚੁਣਿਆ ਗਿਆ ਹੈ।
ਦੱਸ ਦਈਏ ਕਿ ਸਾਲ 2020 'ਚ ਜਸਵਿੰਦਰ ਭੱਲਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ ਰਿਟਾਇਰ ਹੋਏ ਸਨ। ਕੋਵਿਡ ਕਾਰਨ ਉਨ੍ਹਾਂ ਨੂੰ ਔਨਲਾਈਨ ਰਿਟਾਇਰਮੈਂਟ ਦਿੱਤੀ ਗਈ। ਜਸਵਿੰਦਰ ਭੱਲਾ ਨੇ ਪੀ. ਏ. ਯੂ. ਦੇ ਵੀਸੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਇੱਕ ਹੋਰ ਮੌਕਾ ਮਿਲੇਗਾ ਕਿ ਉਹ ਕਿਸਾਨਾਂ ਦੀ ਭਲਾਈ ਵਿਚ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਦੂਜੀ ਘਰ ਵਾਪਸੀ ਹੈ।
ਦੱਸਣਯੋਗ ਹੈ ਕਿ ਸਿਆਸਤ ਵਿਚ ਆਉਣ ਲੈ ਕੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਜਸਵਿੰਦਰ ਭੱਲਾ ਨੇ ਵੱਡਾ ਬਿਆਨ ਦਿੱਤਾ ਸੀ। ਭੱਲਾ ਨੇ ਕਿਹਾ ਸੀ ਕਿ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਸੀ ਪਰ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰੀ ਨੌਕਰੀ ਦੇ ਅਜੇ ਚਾਰ ਸਾਲ ਬਾਕੀ ਹਨ। ਜਸਵਿੰਦਰ ਭੱਲਾ ਚੰਡੀਗੜ੍ਹ ਵਿਖੇ ਪ੍ਰੈਸ ਕਲੱਬ 'ਚ ਇਕ ਫ਼ਿਲਮ ਦੀ ਪ੍ਰਮੋਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਭਗਵੰਤ ਮਾਨ, ਗੁਰਪ੍ਰੀਤ ਘੁੱਗੀ ਅਤੇ ਨਵਜੋਤ ਸਿੰਘ ਸਿੱਧੂ ਵਰਗੇ ਹਾਸਰਾਸ ਕਲਾਕਾਰਾਂ ਵਲੋਂ ਸਿਆਸਤ ਵਿਚ ਆਉਣ 'ਤੇ ਭੱਲਾ ਨੇ ਕਿਹਾ ਕਿ ਇਕ ਕਲਾਕਾਰ ਦੀ ਸਿਆਸਤ ਵਿਚ ਆਉਣ ਨਾਲ ਫੈਨ ਫਾਲੋਇੰਗ ਘੱਟ ਜਾਂਦੀ ਹੈ। ਇਸ ਲਈ ਫਿਲਹਾਲ ਉਹ ਸਿਆਸਤ ਵੱਲ ਆਪਣਾ ਰੁੱਖ ਨਹੀਂ ਕਰ ਰਹੇ।
ਮਹਾਸ਼ਿਵਰਾਤਰੀ ਦੀ ਵਧਾਈ ਦੇਣੀ ਅਦਾਕਾਰ ਸੋਨੂੰ ਸੂਦ ਨੂੰ ਪਈ ਮਹਿੰਗੀ
NEXT STORY