ਐਂਟਰਟੇਨਮੈਂਟ ਡੈਸਕ- ਸਾਵਣ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ। ਅਜਿਹੇ 'ਚ ਕਾਂਵੜ ਯਾਤਰਾ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉੱਤਰ ਪ੍ਰਦੇਸ਼ ਦੇ ਮੁਜ਼ੱਫਰ ਨਗਰ 'ਚ ਕਾਂਵੜ ਯਾਤਰਾ ਦੌਰਾਨ ਪ੍ਰਸ਼ਾਸਨ ਨੇ ਫਲ ਵਿਕਰੇਤਾਵਾਂ, ਰੈਸਟੋਰੈਂਟ ਮਾਲਕਾਂ ਜਾਂ ਖਾਣ-ਪੀਣ ਦਾ ਸਾਮਾਨ ਵੇਚਣ ਵਾਲਿਆਂ ਲਈ ਇਕ ਹਦਾਇਤ ਜਾਰੀ ਕੀਤੀ ਹੈ, ਜਿਸ ਦੇ ਤਹਿਤ ਦੁਕਾਨਾਂ, ਫਲਾਂ ਦੀਆਂ ਗੱਡੀਆਂ ਆਦਿ 'ਤੇ ਵੇਚਣ ਵਾਲੇ ਦਾ ਨਾਂ ਲਿਖਣਾ ਲਾਜ਼ਮੀ ਹੋਵੇਗਾ। ਪ੍ਰਸ਼ਾਸਨ ਦੀ ਇਸ ਹਦਾਇਤ 'ਤੇ ਸਿਆਸਤ ਗਰਮ ਹੈ। ਇਸ ਦੇ ਨਾਲ ਹੀ ਗੀਤਕਾਰ ਜਾਵੇਦ ਅਖ਼ਤਰ ਨੇ ਵੀ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ।
ਜਾਵੇਦ ਅਖ਼ਤਰ ਨੇ ਉਠਾਏ ਸਵਾਲ
ਜਾਵੇਦ ਅਖ਼ਤਰ ਨੇ ਐਕਸ 'ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, 'ਮੁਜ਼ੱਫਰਨਗਰ ਯੂਪੀ ਪੁਲਸ ਨੇ ਇਹ ਨਿਰਦੇਸ਼ ਦਿੱਤਾ ਹੈ ਆਉਣ ਵਾਲੇ ਸਮੇਂ 'ਚ, ਕਿਸੇ ਵਿਸ਼ੇਸ਼ ਧਾਰਮਿਕ ਜਲੂਸ ਦੇ ਰੂਟ 'ਤੇ ਸਾਰੀਆਂ ਦੁਕਾਨਾਂ, ਰੈਸਟੋਰੈਂਟਾਂ ਅਤੇ ਇੱਥੋਂ ਤੱਕ ਕਿ ਵਾਹਨਾਂ 'ਤੇ ਵੀ ਮਾਲਕ ਦਾ ਨਾਮ ਪ੍ਰਮੁੱਖਤਾ ਅਤੇ ਸਪਸ਼ਟ ਤੌਰ 'ਤੇ ਪ੍ਰਦਰਸ਼ਿਤ ਕੀਤਾ ਜਾਣਾ ਚਾਹੀਦਾ ਹੈ। ਆਖਿਰ ਕਿਉਂ?'
ਪੁਲਸ ਨੇ ਵਿਵਾਦ ਤੋਂ ਬਾਅਦ ਕਹੀ ਇਹ ਗੱਲ
ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ 'ਚ ਪ੍ਰਸ਼ਾਸਨ ਨੇ ਕਾਂਵੜ ਯਾਤਰਾ ਰੂਟ 'ਤੇ ਸਥਿਤ ਖਾਣ-ਪੀਣ ਵਾਲੀਆਂ ਦੁਕਾਨਾਂ ਨੂੰ ਆਪਣੇ ਮਾਲਕਾਂ ਦੇ ਨਾਂ ਲਿਖਣ ਲਈ ਕਿਹਾ ਹੈ। ਪ੍ਰਸ਼ਾਸਨ ਦੀ ਇਸ ਹਦਾਇਤ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਵਿਵਾਦ ਦੇ ਬਾਅਦ, ਮੁਜ਼ੱਫਰਨਗਰ ਪੁਲਸ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਸਾਰੇ ਖਾਣ-ਪੀਣ ਵਾਲੀਆਂ ਦੁਕਾਨਾਂ ਨੂੰ ਆਪਣੇ ਮਾਲਕਾਂ ਅਤੇ ਕਰਮਚਾਰੀਆਂ ਦੇ ਨਾਮ 'ਸਵੈ-ਇੱਛਾ ਨਾਲ ਪ੍ਰਦਰਸ਼ਿਤ' ਕਰਨ ਦੀ ਬੇਨਤੀ ਕੀਤੀ ਹੈ। ਨਾਲ ਹੀ ਕਿਹਾ ਕਿ ਇਸ ਹੁਕਮ ਦਾ ਮਕਸਦ ਕਿਸੇ ਕਿਸਮ ਦਾ 'ਧਾਰਮਿਕ ਵਿਤਕਰਾ ' ਪੈਦਾ ਕਰਨਾ ਨਹੀਂ ਹੈ, ਸਗੋਂ ਸ਼ਰਧਾਲੂਆਂ ਦੀ ਸਹੂਲਤ ਲਈ ਹੀ ਹੈ।
ਇਹ ਖ਼ਬਰ ਵੀ ਪੜ੍ਹੋ - ਰਿਚਾ ਚੱਡਾ- ਅਲੀ ਫਜ਼ਲ ਦੇ ਘਰ ਗੂੰਝੀਆਂ ਕਿਲਕਾਰੀਆਂ, ਧੀ ਨੇ ਲਿਆ ਜਨਮ
ਕਾਂਵੜੀਆਂ ਦੀ ਸਹੂਲਤ ਲਈ ਦਿੱਤੀਆਂ ਹਦਾਇਤਾਂ
ਮੁਜ਼ੱਫਰਨਗਰ ਪੁਲਸ ਨੇ ਦੱਸਿਆ ਕਿ 'ਸ਼ਰਵਣ ਕਾਂਵੜ ਯਾਤਰਾ ਦੌਰਾਨ ਗੁਆਂਢੀ ਰਾਜਾਂ ਤੋਂ ਵੱਡੀ ਗਿਣਤੀ 'ਚ ਕਾਂਵੜੀਆਂ ਪੱਛਮੀ ਉੱਤਰ ਪ੍ਰਦੇਸ਼ ਦੇ ਰਸਤੇ ਹਰਿਦੁਆਰ ਤੋਂ ਪਾਣੀ ਭਰ ਕੇ ਮੁਜ਼ੱਫਰਨਗਰ ਜ਼ਿਲੇ 'ਚੋਂ ਲੰਘਦੇ ਹਨ। ਸ਼ਰਾਵਣ ਦੇ ਪਵਿੱਤਰ ਮਹੀਨੇ ਦੌਰਾਨ ਬਹੁਤ ਸਾਰੇ ਲੋਕ, ਖਾਸ ਕਰਕੇ ਕਾਂਵੜੀਆਂ ਆਪਣੀ ਖੁਰਾਕ 'ਚ ਕੁਝ ਖਾਣ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰਦੇ ਹਨ। ਜਾਵੇਦ ਅਖ਼ਤਰ ਦੀ ਪੋਸਟ 'ਤੇ ਯੂਜ਼ਰਸ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁਝ ਸਮਰਥਨ 'ਚ ਹਨ ਜਦਕਿ ਕੁਝ ਗੀਤਕਾਰ ਅਤੇ ਪਟਕਥਾ ਲੇਖਕ ਨਾਲ ਅਸਹਿਮਤ ਹਨ।
ਫ਼ਿਲਮ 'ਛਿਛੋਰੇ' ਦੇ ਮਸ਼ਹੂਰ ਅਦਾਕਾਰ ਹੋਏ ਸੜਕ ਹਾਦਸੇ ਦਾ ਸ਼ਿਕਾਰ, ਸਰੀਰ 'ਤੇ ਲੱਗੀਆਂ ਕਈ ਗੰਭੀਰ ਸੱਟਾਂ
NEXT STORY