ਮੁੰਬਈ (ਬਿਊਰੋ)– ਬਾਲੀਵੁੱਡ ਦੇ ਮਸ਼ਹੂਰ ਸ਼ਾਇਰ, ਗੀਤਕਾਰ ਤੇ ਫ਼ਿਲਮ ਲੇਖਕ ਜਾਵੇਦ ਅਖ਼ਤਰ ਆਪਣੇ ਬੇਬਾਕ ਬਿਆਨਾਂ ਨੂੰ ਲੈ ਕੇ ਅਕਸਰ ਚਰਚਾ ’ਚ ਰਹਿੰਦੇ ਹਨ। ਜਾਵੇਦ ਅਖ਼ਤਰ ਕਈ ਵਾਰ ਆਪਣੇ ਵਲੋਂ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਸੁਰਖ਼ੀਆਂ ’ਚ ਰਹਿ ਚੁੱਕੇ ਹਨ। ਉਥੇ ਇਕ ਵਾਰ ਮੁੜ ਜਾਵੇਦ ਅਖ਼ਤਰ ਨੇ ਇਕ ਬਿਆਨ ਦਿੱਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀ ਕਾਫੀ ਚਰਚਾ ਹੋ ਰਹੀ ਹੈ। ਅਸਲ ’ਚ ਜਾਵੇਦ ਅਖ਼ਤਰ ਕਈ ਵਾਰ ਆਪਣੇ ਵਲੋਂ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਸੁਰਖ਼ੀਆਂ ’ਚ ਰਹਿ ਚੁੱਕੇ ਹਨ। ਉਥੇ ਇਕ ਵਾਰ ਮੁੜ ਜਾਵੇਦ ਅਖ਼ਤਰ ਨੇ ਇਕ ਬਿਆਨ ਦਿੱਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀ ਕਾਫੀ ਚਰਚਾ ਹੋ ਰਹੀ ਹੈ।
ਅਸਲ ’ਚ ਜਾਵੇਦ ਅਖ਼ਤਰ ਨੇ ਤਾਲਿਬਾਨ ਦੀ ਤੁਲਨਾ ਆਰ. ਐੱਸ. ਐੱਸ. ਨਾਲ ਕਰ ਦਿੱਤੀ ਹੈ। ਜਾਵੇਦ ਅਖ਼ਤਰ ਨੇ ਇਸ ਵਿਚਾਰਧਾਰਾ ਦਾ ਸਮਰਥਨ ਕਰਨ ਵਾਲੇ ਲੋਕਾਂ ਨੂੰ ਆਤਮ ਚਿੰਤਨ ਕਰਨ ਦੀ ਗੁਜ਼ਾਰਿਸ਼ ਕੀਤੀ ਹੈ। ਇਕ ਇੰਟਰਵਿਊ ਦੌਰਾਨ ਬਿਨਾਂ ਕਿਸੇ ਦੀ ਪ੍ਰਵਾਹ ਕੀਤੇ ਜਾਵੇਦ ਅਖ਼ਤਰ ਨੇ ਕਿਹਾ ਕਿ ਤਾਲਿਬਾਨ, ਆਰ. ਐੱਸ. ਐੱਸ., ਬਜਰੰਗ ਦਲ, ਵੀ. ਐੱਚ. ਪੀ. ਵਰਗੇ ਸੰਗਠਨਾਂ ਦੇ ਟੀਚੇ ’ਚ ਕੋਈ ਫਰਕ ਨਹੀਂ ਹੈ। ਦੇਸ਼ ਦਾ ਸੰਵਿਧਾਨ ਇਨ੍ਹਾਂ ਸੰਗਠਨਾਂ ਦੇ ਟੀਚੇ ’ਚ ਰੁਕਾਵਟ ਬਣਨ ਦਾ ਕੰਮ ਕਰ ਰਿਹਾ ਹੈ, ਇਨ੍ਹਾਂ ਨੂੰ ਜੇਕਰ ਮੌਕਾ ਮਿਲੇ ਤਾਂ ਇਹ ਸੰਵਿਧਾਨਕ ਬਾਊਂਡਰੀ ਨੂੰ ਵੀ ਟੱਪ ਜਾਣਗੇ।
ਜਾਵੇਦ ਅਖ਼ਤਰ ਨੇ ਆਪਣੇ ਇੰਟਰਵਿਊ ਦੌਰਾਨ ਕਿਹਾ ਕਿ ਦੁਨੀਆ ਭਰ ’ਚ ਇਕ ਰਾਈਟ ਵਿੰਗ ਹੈ। ਉਥੇ ਦੇਸ਼ ’ਚ ਘੱਟਗਿਣਤੀਆਂ ਦੇ ਮਾਮਲੇ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਹ ਤਾਲਿਬਾਨ ਬਣਨ ਦੀ ਪੂਰੀ ਤਿਆਰੀ ਕਰ ਰਹੀਆਂ ਹਨ। ਇਹ ਲੋਕ ਉਂਝ ਹੀ ਹਨ, ਜਿਵੇਂ ਤਾਲਿਬਾਨ। ਇਹ ਇਕ ਹੀ ਲੋਕ ਹਨ, ਬਸ ਨਾਂ ਅਲੱਗ-ਅਲੱਗ ਹਨ। ਉਥੇ ਭਾਰਤੀ ਸੰਵਿਧਾਨ ਇਨ੍ਹਾਂ ਦੇ ਰਸਤੇ ਦੀ ਰੁਕਾਵਟ ਹੈ ਪਰ ਜੇਕਰ ਇਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਹ ਇਸ ਦੀ ਬਾਊਂਡਰੀ ਵੀ ਪਾਰ ਕਰ ਦੇਣਗੇ।
ਜ਼ਿਕਰਯੋਗ ਹੈ ਕਿ ਜਾਵੇਦ ਅਖ਼ਤਰ ਉਸ ਮੁਸਲਿਮ ਤਬਕੇ ਦੀ ਨਿੰਦਿਆ ਕਰ ਚੁੱਕੇ ਹਨ, ਜੋ ਤਾਲਿਬਾਨ ਦੇ ਸੱਤਾ ’ਤੇ ਕਾਬਜ਼ ਹੋਣ ਤੋਂ ਖ਼ੁਸ਼ ਹੈ। ਉਥੇ ਜਾਵੇਦ ਅਖ਼ਤਰ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਲੋਕਾਂ ਨੂੰ ਆਤਮ ਚਿੰਤਨ ਕਰਨ ਦੀ ਲੋੜ ਹੈ, ਜੋ ਲੋਕ ਵੀ. ਐੱਚ. ਪੀ., ਬਜਰੰਗ ਦਲ, ਆਰ. ਐੱਸ. ਐੱਸ. ਵਰਗੇ ਸੰਗਠਨਾਂਂ ਦਾ ਸਮਰਥਨ ਕਰਦੇ ਹਨ। ਮੈਂ ਪੂਰੀ ਤਰ੍ਹਾਂ ਨਾਲ ਇਸ ਗੱਲ ਨੂੰ ਕਬੂਲ ਕਰਦਾ ਹਾਂ ਕਿ ਤਾਲਿਬਾਨ ਬਰਬਰ ਹੈ ਪਰ ਇਹ ਸੰਗਠਨ ਵੀ ਕਿਹੜਾ ਅਲੱਗ ਹਨ। ਇਨ੍ਹਾਂ ਦੀ ਜ਼ਮੀਨ ਮਜ਼ਬੂਤ ਹੋ ਰਹੀ ਹੈ ਤੇ ਇਹ ਆਪਣੇ ਟੀਚੇ ਵੱਲ ਅੱਗੇ ਵੱਧ ਰਹੇ ਹਨ, ਦੋਵਾਂ ਦੀ ਸੋਚ ਇਕ ਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਿਧਾਰਥ ਸ਼ੁਕਲਾ ਦੀ ਮੌਤ 'ਤੇ ਭਾਵੁਕ ਹੋਏ ਰੈਸਲਰ ਜਾਨ ਸੀਨਾ, ਪੋਸਟ ਸਾਂਝੀ ਕਰ ਪ੍ਰਗਟਾਇਆ ਦੁੱਖ
NEXT STORY