ਐਂਟਰਟੇਨਮੈਂਟ ਡੈਸਕ- ਟੀਵੀ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਅਤੇ ਚਰਚਿਤ ਜੋੜਿਆਂ 'ਚੋਂ ਇਕ ਜੈ ਭਾਨੁਸ਼ਾਲੀ ਅਤੇ ਮਾਹੀ ਵਿਜ ਦੇ ਪ੍ਰਸ਼ੰਸਕਾਂ ਲਈ ਇਕ ਨਿਰਾਸ਼ਾਜਨਕ ਖ਼ਬਰ ਸਾਹਮਣੇ ਆਈ ਹੈ। ਇਸ ਜੋੜੀ ਨੇ ਵਿਆਹ ਦੇ 14 ਸਾਲਾਂ ਬਾਅਦ ਇਕ-ਦੂਜੇ ਤੋਂ ਵੱਖ ਹੋਣ (ਤਲਾਕ) ਦਾ ਐਲਾਨ ਕਰ ਦਿੱਤਾ ਹੈ। ਦੋਵਾਂ ਦੇ ਰਸਤੇ ਵੱਖ ਹੋ ਰਹੇ ਹਨ ਅਤੇ ਮਾਹੀ-ਜੈ ਨੇ ਖ਼ੁਦ ਇਹ ਗੱਲ ਦੱਸ ਦਿੱਤੀ ਹੈ।
ਬੱਚਿਆਂ ਬਾਰੇ ਕੀਤੀ ਅਹਿਮ ਗੱਲ
ਆਪਣੇ ਵੱਖ ਹੋਣ ਦੇ ਫੈਸਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਜੈ ਅਤੇ ਮਾਹੀ ਨੇ ਲਿਖਿਆ,''ਅਸੀਂ ਜੀਵਨ ਦੇ ਇਸ ਕਠਿਨ ਸਫ਼ਰ 'ਚ ਵੱਖ ਹੋਣ ਦਾ ਫ਼ੈਸਲਾ ਕੀਤਾ ਹੈ, ਫਿਰ ਵੀ ਅਸੀਂ ਇਕ-ਦੂਜੇ ਦੇ ਪ੍ਰਤੀ ਸ਼ਰਧਾ ਅਤੇ ਸਨਮਾਨ ਬਣਾਈ ਰੱਖਾਂਗੇ। ਸ਼ਾਂਤੀ, ਵਿਕਾਸ ਤੇ ਮਨੁੱਖਤਾ ਹਮੇਸ਼ਾ ਤੋਂ ਸਾਡੇ ਮਾਰਗਦਰਸ਼ਕ ਮੁੱਲ ਰਹੇ ਹਨ। ਆਪਣੇ ਬੱਚਿਆਂ ਤਾਰਾ ਅਤੇ ਖੁਸ਼ੀ-ਰਾਜਵੀਰ ਲਈ ਅਸੀਂ ਬੈਸਟ ਮਾਤਾ-ਪਿਤਾ, ਬੈਸਟ ਦੋਸਤ ਬਣਨ ਅਤੇ ਉਨ੍ਹਾਂ ਲਈ ਜੋ ਵੀ ਸਹੀ ਹੈ, ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।''

ਉਨ੍ਹਾਂ ਨੇ ਅੱਗੇ ਲਿਖਿਆ,''ਹਾਲਾਂਕਿ ਅਸੀਂ ਵੱਖ-ਵੱਖ ਰਸਤਿਆਂ 'ਤੇ ਚੱਲ ਰਹੇ ਹਾਂ, ਇਸ ਕਹਾਣੀ 'ਚ ਕੋਈ ਵਿਲੇਨ ਨਹੀਂ ਹੈ ਅਤੇ ਇਸ ਫ਼ੈਸਲਾ ਨਾਲ ਕੋਈ ਨੈਗੇਟੀਵਿਟੀ ਨਹੀਂ ਜੁੜੀ ਹੈ। ਕੋਈ ਵੀ ਨਤੀਜਾ ਕੱਢਣ ਤੋਂ ਪਹਿਲਾਂ ਕਿਰਪਾ ਜਾਣ ਲੈਣਾ ਕਿ ਅਸੀਂ ਨਾਟਕ ਤੋਂ ਉੱਪਰ ਸ਼ਾਂਤੀ ਨੂੰ ਚੁਣਦੇ ਹਾਂ। ਅਸੀਂ ਇਕ-ਦੂਜੇ ਦਾ ਸਨਮਾਨ ਕਰਾਂਗੇ, ਇਕ-ਦੂਜੇ ਨੂੰ ਸਪੋਰਟ ਕਰਾਂਗੇ ਅਤੇ ਹਮੇਸ਼ਾ ਦੀ ਤਰ੍ਹਾਂ ਦੋਸਤ ਬਣੇ ਰਹਾਂਗੇ। ਆਪਸੀ ਸਨਮਾਨ ਨਾਲ, ਅਸੀਂ ਅੱਗੇ ਵਧਦੇ ਹੋਏ ਤੁਹਾਡੇ ਸਨਮਾਨ ਅਤੇ ਪਿਆਰ ਦੀ ਕਾਮਨਾ ਕਰਦੇ ਹਾਂ।''
ਕਾਫ਼ੀ ਸਮੇਂ ਤੋਂ ਵੱਖ ਰਹੇ ਸਨ ਜੈ ਤੇ ਮਾਹੀ
2025 ਤੱਕ ਅਜਿਹੀਆਂ ਅਫਵਾਹਾਂ ਫੈਲਣ ਲੱਗੀਆਂ ਸਨ ਕਿ ਟੀਵੀ ਦਾ ਮਸ਼ਹੂਰ ਕਪਲ ਜੈ ਅਤੇ ਮਾਹੀ ਤਲਾਕ ਲੈਣ ਜਾ ਰਹੇ ਹਨ। ਦੱਸਣਯੋਗ ਹੈ ਕਿ ਦੋਵੇਂ ਇਕ-ਦੂਜੇ ਨਾਲ ਤਸਵੀਰਾਂ ਪੋਸਟ ਨਹੀਂ ਕਰ ਰਹੇ ਸਨ ਅਤੇ ਕੁਝ ਫੈਨਜ਼ ਨੂੰ ਲੱਗਾ ਕਿ ਉਹ ਵੱਖ-ਵੱਖ ਰਹਿ ਰਹੇ ਸਨ। ਦੱਸਣਯੋਗ ਹੈ ਕਿ ਜੈ ਅਤੇ ਮਾਹੀ ਨੇ 2011 'ਚ ਵਿਆਹ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Bigg Boss ਫੇਮ ਰਨਰਅੱਪ ਨੂੰ ਮੁੰਬਈ ਨੇ ਏਅਰਪੋਰਟ ਤੋਂ ਫੜਿਆ ! ਇਸ ਮਾਮਲੇ 'ਚ ਹੋਈ ਵੱਡੀ ਕਾਰਵਾਈ
NEXT STORY