ਮੁੰਬਈ (ਏਜੰਸੀ) — ਟੈਲੀਵਿਜ਼ਨ ਦੇ ਮਸ਼ਹੂਰ ਜੋੜੇ ਜੈ ਭਾਨੁਸ਼ਾਲੀ ਅਤੇ ਮਾਹੀ ਵਿਜ ਦੇ ਤਲਾਕ ਦੀਆਂ ਅਫ਼ਵਾਹਾਂ ਇਸ ਸਮੇਂ ਸੋਸ਼ਲ ਮੀਡੀਆ ‘ਤੇ ਜ਼ੋਰਾਂ ‘ਤੇ ਹਨ। ਹਾਲਾਂਕਿ ਦੋਵਾਂ ਵਿਚੋਂ ਕਿਸੇ ਨੇ ਵੀ ਇਸ ਮਾਮਲੇ ‘ਤੇ ਕੋਈ ਅਧਿਕਾਰਕ ਬਿਆਨ ਨਹੀਂ ਦਿੱਤਾ। ਇਸੇ ਦਰਮਿਆਨ, ਜੈ ਨੇ ਆਪਣੀ ਧੀ ਤਾਰਾ ਭਾਨੁਸ਼ਾਲੀ ਨਾਲ ਇਕ ਪਿਆਰੀ ਤਸਵੀਰ ਸਾਂਝੀ ਕਰਕੇ ਫੈਨਜ਼ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਜੈ ਵੱਲੋਂ ਸਾਂਝੀ ਕੀਤੀ ਤਸਵੀਰ ਵਿੱਚ ਮਾਹੀ ਵਿਜ ਨਜ਼ਰ ਨਹੀਂ ਆ ਰਹੀ ਸੀ। ਉਸਨੇ ਬੈਕਗ੍ਰਾਊਂਡ ‘ਚ “My Girl, My Girl” ਗੀਤ ਵਰਤਿਆ, ਜਿਸ ਨਾਲ ਕਈ ਲੋਕਾਂ ਨੇ ਅਨੁਮਾਨ ਲਗਾਇਆ ਕਿ ਇਹ ਪੋਸਟ ਉਸਦੇ ਮੌਜੂਦਾ ਜਜ਼ਬਾਤਾਂ ਦਾ ਇਸ਼ਾਰਾ ਹੋ ਸਕਦੀ ਹੈ।

ਹਾਲ ਹੀ ਵਿਚ ਜੈ ਆਪਣੀਆਂ ਧੀਆਂ ਖੁਸ਼ੀ ਰੇ ਅਤੇ ਤਾਰਾ ਭਾਨੁਸ਼ਾਲੀ ਦੇ ਨਾਲ 10 ਦਿਨਾਂ ਦੇ ਜਪਾਨ ਟ੍ਰਿਪ ‘ਤੇ ਸੀ। ਉਸਨੇ ਆਪਣੇ ਟ੍ਰਿਪ ਦੀਆਂ ਕਈ ਤਸਵੀਰਾਂ ਅਤੇ ਵੀਡੀਓਆਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ। ਜੈ ਨੇ ਆਪਣੇ ਜਪਾਨ ਯਾਤਰਾ ਬਾਰੇ ਲਿਖਿਆ, “ਮੇਰੀਆਂ ਧੀਆਂ ਇਸ ਯਾਤਰਾ ਦੀ ਪੂਰੀ ਹੱਕਦਾਰ ਹਨ। ਅਸੀਂ ਘੱਟ ਨੀਂਦ ਨਾਲ ਵੀ ਬਹੁਤ ਮਜ਼ੇ ਕੀਤੇ, ਕਈ ਕਦਮ ਤੁਰੇ ਅਤੇ ਜਪਾਨ ਦੀ ਖੂਬਸੂਰਤੀ ਨੂੰ ਮਹਿਸੂਸ ਕੀਤਾ। ਜਪਾਨ ਆਉਣਾ ਹੈ ਤਾਂ 30,000 ਕਦਮ ਤੁਰਨ ਲਈ ਤਿਆਰ ਰਹੋ।”
ਦੱਸ ਦੇਈਏ ਕਿ ਜੈ ਅਤੇ ਮਾਹੀ ਨੇ 2011 ਵਿੱਚ ਵਿਆਹ ਕੀਤਾ ਸੀ। ਉਹਨਾਂ ਨੇ 2019 ਵਿੱਚ ਆਈ.ਵੀ.ਐੱਫ. ਰਾਹੀਂ ਆਪਣੀ ਧੀ ਤਾਰਾ ਦਾ ਸਵਾਗਤ ਕੀਤਾ ਸੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਆਪਣੀ ਹਾਊਸ ਹੈਲਪਰ ਦੇ ਦੋ ਬੱਚਿਆਂ — ਰਾਜਵੀਰ ਅਤੇ ਖੁਸ਼ੀ — ਨੂੰ ਵੀ ਗੋਦ ਲਿਆ ਹੋਇਆ ਹੈ। ਇਹ ਜੋੜਾ ਆਖਰੀ ਵਾਰ ਆਪਣੀ ਧੀ ਤਾਰਾ ਦੇ ਜਨਮਦਿਨ ਸਮਾਰੋਹ 'ਤੇ ਇਕੱਠੇ ਨਜ਼ਰ ਆਇਆ ਸੀ। ਉਸ ਸਮੇਂ ਦੋਵਾਂ ਦੀ ਬਾਡੀ ਲੈਂਗਵੇਜ ਅਤੇ ਦੂਰੀ ਨੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਸੀ। ਜੁਲਾਈ 2024 ਵਿੱਚ ਜਦੋਂ ਮੀਡੀਆ ਨੇ ਮਾਹੀ ਤੋਂ ਉਨ੍ਹਾਂ ਦੇ ਰਿਸ਼ਤੇ ਬਾਰੇ ਪੁੱਛਿਆ, ਤਾਂ ਉਨ੍ਹਾਂ ਨੇ ਤਿੱਖੇ ਲਹਿਜ਼ੇ ਵਿੱਚ ਕਿਹਾ — “ਮੈਂ ਤੁਹਾਨੂੰ ਕਿਉਂ ਦੱਸਾਂ? ਕੀ ਤੁਸੀਂ ਮੇਰੇ ਵਕੀਲ ਹੋ ਜਾਂ ਉਨ੍ਹਾਂ ਦੀ ਫੀਸ ਭਰੋਗੇ?” — ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਚਰਚਾ ਤੇਜ਼ ਹੋ ਗਈ ਸੀ।
ਤਾਨਿਆ ਮਨਿਕਤਲਾ ਆਦਿੱਤਿਆ ਨਿੰਬਲਕਰ ਦੀ ਅਗਲੀ ਫਿਲਮ 'ਚ ਰਾਜਕੁਮਾਰ ਰਾਓ ਦੇ ਨਾਲ ਕਰੇਗੀ ਅਭਿਨੈ
NEXT STORY