ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਾ ਜੌਨ ਅਬ੍ਰਾਹਮ ਤੇ ਉਨ੍ਹਾਂ ਦੀ ਪਤਨੀ ਪ੍ਰਿਆ ਰੁੰਚਾਲ ਵਿਚਾਲੇ ਸਭ ਕੁਝ ਠੀਕ ਨਹੀਂ ਚੱਲ ਰਿਹਾ। ਜੌਨ ਦੀ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜੌਨ ਤੇ ਉਸ ਦੀ ਬੈਂਕਰ ਪਤਨੀ ਪ੍ਰਿਆ ਦੇ ਵਿਆਹੁਤਾ ਰਿਸ਼ਤਿਆਂ ਵਿਚਾਲੇ ਹੁਣ ਤਰੇੜ ਪੈ ਗਈ ਹੈ। ਰਿਸ਼ਤਿਆਂ 'ਚ ਆਈ ਤਰੇੜ ਦੀ ਅਸਲੀ ਵਜ੍ਹਾ ਅਜੇ ਤਕ ਖੁੱਲ੍ਹ ਕੇ ਸਾਹਮਣੇ ਨਹੀਂ ਆਈ ਹੈ। ਜੌਨ ਨੇ ਸਾਲ 2014 'ਚ ਆਪਣੀ ਬੈਂਕਰ ਗਰਲਫਰੈਂਡ ਪ੍ਰਿਆ ਰੁੰਚਾਲ ਨਾਲ ਵਿਆਹ ਕਰਵਾਇਆ ਸੀ। ਵਿਆਹ ਤੋਂ ਪਹਿਲਾਂ ਜੌਨ ਲੰਮੇ ਸਮੇਂ ਤਕ ਬਾਲੀਵੁੱਡ ਅਭਿਨੇਤਰੀ ਬਿਪਾਸ਼ਾ ਬਸੂ ਨਾਲ ਰਿਲੇਸ਼ਨਸ਼ਿਪ 'ਚ ਸਨ
ਖਬਰਾਂ ਮੁਤਾਬਕ ਪ੍ਰਿਆ ਤੇ ਜੌਨ ਲੰਮੇ ਸਮੇਂ ਤੋਂ ਇਕ-ਦੂਜੇ ਤੋਂ ਵੱਖ ਰਹਿ ਰਹੇ ਹਨ। ਪ੍ਰਿਆ ਆਪਣੀ ਪੜ੍ਹਾਈ ਲਈ ਫਿਲਹਾਲ ਅਮਰੀਕਾ ਵਿਚ ਹੈ, ਜਦਕਿ ਜੌਨ ਅਬ੍ਰਾਹਮ ਬਾਲੀਵੁੱਡ 'ਚ ਆਪਣੇ ਕਰੀਅਰ ਨੂੰ ਲੈ ਕੇ ਵਾਪਸ ਮੁੰਬਈ ਪਰਤ ਆਏ ਹਨ। ਕਿਤੇ ਅਜਿਹਾ ਤਾਂ ਨਹੀਂ ਕਿ ਇਹ ਦੂਰੀਆਂ ਦੋਵਾਂ ਦੇ ਰਿਸ਼ਤੇ 'ਤੇ ਭਾਰੀ ਪੈ ਰਹੀਆਂ ਹਨ। ਖੈਰ ਅਸੀਂ ਤਾਂ ਇਹੀ ਦੁਆ ਕਰਦੇ ਹਾਂ ਕਿ ਜੌਨ ਤੇ ਪ੍ਰਿਆ ਵਿਚਾਲੇ ਜੋ ਵੀ ਗਲਤਫਹਿਮੀਆਂ ਹਨ, ਉਹ ਦੂਰ ਹੋ ਜਾਣ ਤੇ ਇਹ ਦੋਵੇਂ ਜੀਵਨ ਭਰ ਇਕੱਠੇ ਰਹਿਣ।
ਸੰਨੀ ਲਿਓਨ ਦੀ 'ਬੇਈਮਾਨ ਲਵ' ਦੀ ਸੈਕਸੀ ਫਰਸਟ ਲੁੱਕ ਆਈ ਸਾਹਮਣੇ (ਦੇਖੋ ਤਸਵੀਰਾਂ)
NEXT STORY