ਮੁੰਬਈ (ਬਿਊਰੋ)– ਸਾਊਥ ਅਦਾਕਾਰ ਜੂਨੀਅਰ ਐੱਨ. ਟੀ. ਆਰ. ਨੇ ਲਗਜ਼ਰੀ ਕਾਰ ਖਰੀਦੀ ਹੈ। ਉਹ ਲੈਂਬੋਰਗਿਨੀ ਉਰੁਸ ਗ੍ਰੇਫਾਈਟ ਕੈਪਸੂਲ ਖਰੀਦਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਇਹ ਗੱਡੀ ਦੇਸ਼ ’ਚ ਸੋਮਵਾਰ ਨੂੰ ਲਾਂਚ ਹੋਈ ਹੈ।
ਇੰਸਟਾਗ੍ਰਾਮ ’ਤੇ ਇਸ ਗੱਡੀ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ਦੇ ਨਾਲ ਗੱਡੀ ਬਾਰੇ ਕੁਝ ਜਾਣਕਾਰੀ ਵੀ ਦਿੱਤੀ ਗਈ ਹੈ।
ਤਸਵੀਰਾਂ ਨਾਲ ਲਿਖਿਆ ਗਿਆ ਹੈ ਕਿ ਦੇਸ਼ ਦੀ ਪਹਿਲੀ ਲੈਂਬੋਰਗਿਨੀ ਨੇ ਹੈਦਰਾਬਾਦ ’ਚ ਆਪਣਾ ਘਰ ਲੱਭ ਲਿਆ ਹੈ। ਇਹ ਗੱਡੀ ਜੂਨੀਅਰ ਐੱਨ. ਟੀ. ਆਰ. ਦੇ ਗੈਰਾਜ ’ਚ ਖੜ੍ਹੀ ਹੋਣ ਵਾਲੀ ਹੈ। ਡਿਲੀਵਰੀ ਤੋਂ ਪਹਿਲਾਂ ਇਕ ਝਲਕ।
ਇਸ ਪੋਸਟ ਨੂੰ ਜੂਨੀਅਰ ਐੱਨ. ਟੀ. ਆਰ. ਦੇ ਪਬਲਿਸਿਸਟ ਮਹੇਸ਼ ਕੋਨੇਰੂ ਨੇ ਵੀ ਸਾਂਝਾ ਕੀਤਾ ਹੈ। ਭਾਰਤ ’ਚ ਇਸ ਲਿਮਟਿਡ ਐਡੀਸ਼ਨ ਮਾਡਲ ਦੀ ਕੀਮਤ 3.16 ਕਰੋੜ ਰੁਪਏ ਹੈ।
ਕੰਮਕਾਜ ਦੀ ਗੱਲ ਕਰੀਏ ਤਾਂ ਜੂਨੀਅਰ ਐੱਨ. ਟੀ. ਆਰ. ਫ਼ਿਲਮ ‘ਆਰ. ਆਰ. ਆਰ.’ ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ। ਉਹ ਫਿਲਹਾਲ ਰਸ਼ੀਆ ’ਚ ਹਨ। ਫ਼ਿਲਮ ਦੀ ਸ਼ੂਟਿੰਗ ਜਲਦ ਹੀ ਖ਼ਤਮ ਹੋਣ ਵਾਲੀ ਹੈ। ਇਸ ਫ਼ਿਲਮ ’ਚ ਉਹ ਰਾਮ ਚਰਨ ਨਾਲ ਸਕ੍ਰੀਨ ਸਾਂਝੀ ਕਰਨ ਵਾਲੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕੰਗਨਾ ਨੇ ਦੇਖੀ ਅਕਸ਼ੈ ਕੁਮਾਰ ਦੀ ਫਿਲਮ 'ਬੈੱਲ ਬੋਟਮ', ਪੋਸਟ ਸਾਂਝੀ ਕਰ ਆਖੀ ਇਹ ਗੱਲ
NEXT STORY