ਨਵੀਂ ਦਿੱਲੀ- ਬਿਗ ਬੌਸ ਦੇ ਘਰ 'ਚ ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ ਨੇ ਐਂਟਰੀ ਕੀਤੀ। ਆਪਣੇ ਘਰ 'ਚ ਆਈ ਮਹਿਮਾਨ ਨੂੰ ਪਾ ਕੇ ਘਰਵਾਲੇ ਜਿੱਥੇ ਖੁਸ਼ ਸਨ, ਉੱਥੇ ਜੂਹੀ ਨੇ ਅਚਾਨਕ ਟੀਚਰ ਬਣ ਕੇ ਸਭ ਤੋਂ ਗਿਆਨ ਦੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। 'ਬਿਗ ਬੌਸ ਸੀਜ਼ਨ 9' ਦਾ 84ਵਾਂ ਦਿਨ ਬੜਾ ਹੀ ਰੋਮਾਂਚਰ ਕਿਹਾ। ਸੀਜ਼ਨ 7 ਦੀ ਉਮੀਦਵਾਰ ਤਨੀਸ਼ਾ ਮੁਖਰਜੀ ਘਰ ਦੇ ਅੰਦਕਰ ਗਈ ਅਤੇ ਘਰਵਾਲਿਆਂ ਨਾਲ ਗੱਲ ਕੀਤੀ। ਤਨੀਸ਼ਾ ਨੇ ਸਾਰਿਆਂ ਨੂੰ ਕੰਫੈਸ਼ਨਸ ਕਰਨ ਨੂੰ ਕਿਹਾ ਜਿਸ ਨਾਲ ਸਾਰੇ ਘਰਵਾਲਿਆਂ ਦਾ ਦਿਲ ਕਾਫੀ ਹਲਕਾ ਹੋਇਆ। ਬਾਅਦ 'ਚ ਬਿਗ ਬੌਸ ਦੇ ਮੰਚ 'ਤੇ ਸਲਮਾਨ ਨੇ ਤਨੀਸ਼ਾ ਦਾ ਸਵਾਗਤ ਕੀਤਾ ਅਤੇ ਘਰਵਾਲਿਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੇ ਅਨੁਭਵ ਦੇ ਬਾਰੇ 'ਚ ਗੱਲ ਕੀਤੀ।
ਉਸ ਦੇ ਬਾਅਦ 'ਮੇਰੇ ਮਹਿਬੂਬ ਮੇਰੇ ਸਨਮ' ਗੀਤ ਨਾਲ ਜੂਹੀ ਚਾਵਲਾ ਘਰ ਅੰਦਰ ਦਾਖਲ ਹੋਈ। ਜੂਹੀ ਸ਼ੋਅ 'ਤੇ ਆਪਣੀ ਆਉਣ ਵਾਲੀ ਫ਼ਿਲਮ 'ਚਾਕ ਅਤੇ ਡਸਟਰ' ਨੂੰ ਪ੍ਰਮੋਟ ਕਰਨ ਆਈ ਸੀ, ਕਿਉਂਕਿ ਇਸ ਫ਼ਿਲਮ 'ਚ ਜੂਹੀ ਇਕ ਅਧਿਆਪਕ ਦਾ ਕਿਰਦਾਰ ਨਿਭਾ ਰਹੀ ਹੈ। ਇਸ ਲਈ ਘਰਵਾਲਿਆਂ ਦੇ ਸਾਹਮਣੇ ਵੀ ਉਨ੍ਹਾਂ ਨੇ ਇਕ ਗੇਮ ਖੇਡਿਆ, ਜਿਸ 'ਚ ਉਨ੍ਹਾਂ ਨੇ ਇਕ ਅਧਿਆਪਕ ਦੀ ਤਰ੍ਹਾਂ ਘਰਵਾਲਿਆਂ ਨਾਲ ਕੁਝ ਗਿਆਨ ਦੇ ਸਵਾਲ ਪੁੱਛੇ।
ਅਦਾਕਾਰਾ ਦੀਪਿਕਾ ਪਾਦੁਕੋਣ ਨੇ ਵਧਾਈ ਆਪਣੀ ਫੀਸ
NEXT STORY