ਮੁੰਬਈ (ਏਜੰਸੀ) : ਦੱਖਣੀ ਭਾਰਤੀ ਸਿਨੇਮਾ ਦੇ ਸੁਪਰਸਟਾਰ ਜੂਨੀਅਰ NTR ਇਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'NTRNeel' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਆਪਣੀ ਦਮਦਾਰ ਅਦਾਕਾਰੀ ਅਤੇ ਕੰਮ ਪ੍ਰਤੀ ਸਮਰਪਣ ਲਈ ਜਾਣੇ ਜਾਂਦੇ ਜੂਨੀਅਰ NTR ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਆਪਣੀ ਇੱਕ ਵਰਕਆਊਟ ਫੋਟੋ ਸਾਂਝੀ ਕੀਤੀ ਹੈ, ਜਿਸ ਨੇ ਪ੍ਰਸ਼ੰਸਕਾਂ ਦੇ ਹੋਸ਼ ਉਡਾ ਦਿੱਤੇ ਹਨ।
ਪ੍ਰਸ਼ਾਂਤ ਨੀਲ ਨਾਲ ਪਹਿਲਾ ਵੱਡਾ ਧਮਾਕਾ
ਦੱਸ ਦੇਈਏ ਕਿ ਇਹ ਫਿਲਮ ਦਿੱਗਜ ਫਿਲਮ ਨਿਰਦੇਸ਼ਕ ਪ੍ਰਸ਼ਾਂਤ ਨੀਲ (ਕੇ.ਜੀ.ਐਫ. ਫੇਮ) ਦੇ ਨਾਲ ਜੂਨੀਅਰ NTR ਦਾ ਪਹਿਲਾ ਸਹਿਯੋਗ ਹੈ। ਭਾਰਤੀ ਸਿਨੇਮਾ ਦੀਆਂ ਇਹ ਦੋ ਸਭ ਤੋਂ ਵੱਡੀਆਂ ਤਾਕਤਾਂ ਇੱਕਠੇ ਹੋ ਕੇ ਕੁਝ ਅਜਿਹਾ ਕਰਨ ਜਾ ਰਹੀਆਂ ਹਨ, ਜਿਸ ਦਾ ਇੰਤਜ਼ਾਰ ਪ੍ਰਸ਼ੰਸਕ ਬੇਸਬਰੀ ਨਾਲ ਕਰ ਰਹੇ ਹਨ।

ਫੋਟੋ 'ਚ ਦਿਖਾਈ 'ਪਾਵਰਫੁੱਲ' ਲੁੱਕ
ਸਾਂਝੀ ਕੀਤੀ ਗਈ ਤਸਵੀਰ ਵਿੱਚ ਜੂਨੀਅਰ NTR ਜਿਮ ਵਿੱਚ ਵਰਕਆਊਟ ਕਰਦੇ ਨਜ਼ਰ ਆ ਰਹੇ ਹਨ। ਫੋਟੋ ਵਿੱਚ ਉਹ ਆਪਣੀ ਸ਼ਾਨਦਾਰ ਬੈਕ (ਪਿੱਠ) ਅਤੇ ਬਾਈਸੈਪਸ ਦਿਖਾ ਰਹੇ ਹਨ। ਉਨ੍ਹਾਂ ਦਾ ਇਹ ਟ੍ਰਾਂਸਫਾਰਮੇਸ਼ਨ ਦੇਖ ਕੇ ਸਾਫ ਪਤਾ ਲੱਗ ਰਿਹਾ ਹੈ ਕਿ ਉਨ੍ਹਾਂ ਨੇ ਇਸ ਫਿਲਮ ਲਈ ਕਿੰਨੀ ਸਖਤ ਮਿਹਨਤ ਕੀਤੀ ਹੈ।
"ਜਿੰਨੀ ਜ਼ਿਆਦਾ ਖਾਮੋਸ਼ੀ, ਉਨਾ ਵੱਡਾ ਧਮਾਕਾ"
ਤਸਵੀਰ ਦੇ ਨਾਲ ਦਿੱਤੇ ਕੈਪਸ਼ਨ ਨੇ ਸਭ ਦਾ ਧਿਆਨ ਖਿੱਚਿਆ ਹੈ। ਉਨ੍ਹਾਂ ਨੇ ਲਿਖਿਆ, 'ਜਿੰਨੀ ਜ਼ਿਆਦਾ ਖਾਮੋਸ਼ੀ ਹੋਵੇਗੀ... ਉਨਾ ਹੀ ਜ਼ੋਰਦਾਰ ਧਮਾਕਾ ਹੋਣ ਵਾਲਾ ਹੈ।' ਇਸ ਪੋਸਟ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਦੀ ਐਕਸਾਈਟਮੈਂਟ ਕਈ ਗੁਣਾ ਵਧ ਗਈ ਹੈ ਅਤੇ ਲੋਕ ਫਿਲਮ ਨਾਲ ਜੁੜੇ ਹੋਰ ਅਪਡੇਟਸ ਦਾ ਇੰਤਜ਼ਾਰ ਕਰ ਰਹੇ ਹਨ।
ਕ੍ਰਿਕਟਰ ਯੁਜਵੇਂਦਰ ਚਾਹਲ ਦੀ Naughty ਚੈਟ ਲੀਕ ! ਅਦਾਕਾਰਾ ਨੇ ਖੁਦ ਦਿਖਾਏ ਮੈਸੇਜ
NEXT STORY