ਜਲੰਧਰ (ਖੁਰਾਣਾ)–ਜਲੰਧਰ ਜਿਮਖਾਨਾ ਕਲੱਬ ਦੇ ਚੋਣ ਮਾਹੌਲ 'ਚ ਬੀਤੇ ਦਿਨ ਪ੍ਰੋਗਰੈਸਿਵ ਗਰੁੱਪ ਨੇ ਆਪਣੇ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰ ਦਿੱਤੇ, ਹਾਲਾਂਕਿ ਨਾਮਜ਼ਦਗੀ ਦੌਰਾਨ ਗਰੁੱਪ ਦੇ ਕਈ ਚਰਚਿਤ ਅਤੇ ਪ੍ਰਭਾਵਸ਼ਾਲੀ ਸਮਰਥਕਾਂ ਦੀ ਗੈਰ-ਮੌਜੂਦਗੀ ਚਰਚਾਵਾਂ ਦਾ ਵਿਸ਼ਾ ਬਣੀ ਰਹੀ। ਖ਼ਾਸ ਤੌਰ ’ਤੇ ਚੋਣਾਂ ਵਿਚ ਕਥਿਤ ਤੌਰ ’ਤੇ ਅਹਿਮ ਭੂਮਿਕਾ ਨਿਭਾਉਣ ਵਾਲੇ ਕਈ ਪੁਰਾਣੇ ਚਿਹਰਿਆਂ ਵਿਚੋਂ ਕੋਈ ਵੀ ਮੌਕੇ ’ਤੇ ਨਜ਼ਰ ਨਹੀਂ ਆਇਆ।
ਪ੍ਰੋਗਰੈਸਿਵ ਗਰੁੱਪ ਵੱਲੋਂ ਜੇ. ਵੀ. ਪੀ. ਅਹੁਦੇ ਲਈ ਐਡਵੋਕੇਟ ਦਲਜੀਤ ਸਿੰਘ ਛਾਬੜਾ, ਆਨਰੇਰੀ ਸੈਕਟਰੀ ਅਹੁਦੇ ਲਈ ਰੋਟੇਰੀਅਨ ਵਿਜੇ ਸਹਿਦੇਵ ਅਤੇ ਜੁਆਇੰਟ ਸੈਕਟਰੀ ਅਹੁਦੇ ਲਈ ਅਨੂ ਮਾਟਾ ਨੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ। ਐਗਜ਼ੀਕਿਊਟਿਵ ਪੋਸਟ ਲਈ ਪ੍ਰੋ. ਵਿਪਨ ਝਾਂਜੀ, ਸ਼ਾਲੀਨ ਜੋਸ਼ੀ, ਗਗਨਦੀਪ ਉੱਪਲ, ਜਸਪ੍ਰੀਤ ਸਿੰਘ ਛਾਬੜਾ ਅਤੇ ਕੈਪਟਨ ਰਮਨ ਸਿੰਘ ਨੇ ਵੀ ਆਪਣੇ ਨਾਮਜ਼ਦਗੀ ਕਾਗਜ਼ ਜਮ੍ਹਾ ਕਰਵਾਏ। ਐਡਵੋਕੇਟ ਤਰਨਜੋਤ ਸਿੰਘ ਸਿਦਾਨਾ ਪਹਿਲਾਂ ਹੀ ਪ੍ਰੋਗਰੈਸਿਵ ਗਰੁੱਪ ਵੱਲੋਂ ਐਗਜ਼ੀਕਿਊਟਿਵ ਪੋਸਟ ਲਈ ਨਾਮਜ਼ਦਗੀ ਦਾਖ਼ਲ ਕਰ ਚੁੱਕੇ ਹਨ। ਗਰੁੱਪ ਨਾਲ ਜੁੜੇ ਸੂਤਰਾਂ ਮੁਤਾਬਕ ਮਨਿੰਦਰ ਬੇਦੀ 22 ਅਗਸਤ ਨੂੰ ਨਾਮਜ਼ਦਗੀ ਦਾਖ਼ਲ ਕਰ ਸਕਦੇ ਹਨ, ਜਦਕਿ ਨਿਸ਼ਾ ਬਜਾਜ ਦੇ ਇਸ ਵਾਰ ਚੋਣ ਮੈਦਾਨ ਵਿਚ ਉਤਰਨ ਨੂੰ ਲੈ ਕੇ ਅਜੇ ਸਥਿਤੀ ਸਪੱਸ਼ਟ ਨਹੀਂ ਹੈ।
ਇਹ ਵੀ ਪੜ੍ਹੋ: 100 ਕਰੋੜ ਰੁਪਏ ਦੇ ਸਾਈਬਰ ਘੁਟਾਲੇ ਨੂੰ ਲੈ ਕੇ ED ਦੀ ਨੰਗਲ 'ਚ ਰੇਡ
ਇਸ ਵਿਚਕਾਰ ਕੈਸ਼ੀਅਰ ਅਹੁਦੇ ਲਈ ਪ੍ਰੋਗਰੈਸਿਵ ਗਰੁੱਪ ਵੱਲੋਂ ਐਲਾਨੇ ਗਏ ਮੇਜਰ ਕੋਛੜ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਇਸ ਦੇ ਪਿੱਛੇ ਨਿੱਜੀ ਕਾਰਨ ਦੱਸੇ ਹਨ। ਇਸ ਨਾਲ ਪ੍ਰੋਗਰੈਸਿਵ ਗਰੁੱਪ ਦੀ ਚੋਣ ਰਣਨੀਤੀ ਿਵਚ ਇਕ ਹੋਰ ਬਦਲਾਅ ਦੇਖਣ ਨੂੰ ਮਿਲਿਆ ਹੈ। ਹੁਣ ਦੇਖਣਾ ਹੈ ਕਿ ਪ੍ਰੋਗਰੈਸਿਵ ਵੱਲੋਂ ਕੈਸ਼ੀਅਰ ਪੋਸਟ ਦਾ ਕੋਈ ਉਮੀਦਵਾਰ ਬਣਦਾ ਹੈ ਜਾਂ ਸੌਰਭ ਖੁੱਲਰ ਬਿਨਾਂ ਵਿਰੋਧ ਜਿੱਤ ਪ੍ਰਾਪਤ ਕਰਦੇ ਹਨ। ਨਾਮਜ਼ਦਗੀ ਕਾਗਜ਼ ਦਾਖਲ ਕਰਨ ਤੋਂ ਬਾਅਦ ਪ੍ਰੋਗਰੈਸਿਵ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਇਕੱਠਿਆਂ ਤਸਵੀਰਾਂ ਖਿਚਵਾਈਆਂ ਅਤੇ ਜਿੱਤ ਦਾ ਨਿਸ਼ਾਨ ਬਣਾਉਂਦੇ ਹੋਏ ਚੋਣ ਉਤਸ਼ਾਹ ਦਾ ਪ੍ਰਦਰਸ਼ਨ ਕੀਤਾ। ਉਮੀਦਵਾਰਾਂ ਦੇ ਸਮਰਥਕਾਂ ਦੀ ਚੰਗੀ ਖਾਸੀ ਮੌਜੂਦਗੀ ਵੀ ਨਜ਼ਰ ਆਈ। ਹਾਲਾਂਕਿ ਚੋਣ ਰਾਜਨੀਤੀ ਦੇ ਲਿਹਾਜ਼ ਨਾਲ ਅੱਜ ਦਾ ਸਭ ਤੋਂ ਵੱਧ ਚਰਚਾ ਵਾਲਾ ਪਹਿਲੂ ਇਹ ਰਿਹਾ ਕਿ ਪ੍ਰੋਗਰੈਸਿਵ ਗਰੁੱਪ ਦੀ ਨਾਮਜ਼ਦਗੀ ਦੇ ਸਮੇਂ ਉਸ ਦੇ ਕਈ ਪੁਰਾਣੇ ਅਤੇ ਪ੍ਰਭਾਵਸ਼ਾਲੀ ਸਮਰਥਕ ਮੌਕੇ ’ਤੇ ਦਿਖਾਈ ਨਹੀਂ ਦਿੱਤੇ।
ਇਹ ਵੀ ਪੜ੍ਹੋ: ਥਾਈਲੈਂਡ 'ਚ ਡੌਂਕਰਾਂ ਦੇ ਹਵਾਲੇ ਕੀਤੇ 2 ਪੰਜਾਬੀ! 'ਖਾਨ ਬਾਬਾ ਗਿਰੋਹ' ਨੂੰ 24 ਲੱਖ ਦੇ ਕੇ ਭਾਰਤ ਪੁੱਜਾ ਮਨਪ੍ਰੀਤ

ਨਹੀਂ ਦਿਸੇ ਪ੍ਰੋਗਰੈਸਿਵ ਦੇ ਕਈ ਚਰਚਿਤ ਕਿੰਗ-ਮੇਕਰ
ਜਿਮਖਾਨਾ ਕਲੱਬ ਚੋਣਾਂ ਵਿਚ ਨਾਮਜ਼ਦਗੀ ਕਾਗਜ਼ ਦਾਖਲ ਕਰਨ ਦਾ ਦਿਨ ਅਕਸਰ ਸਿਰਫ ਕਾਗਜ਼ ਜਮ੍ਹਾ ਕਰਵਾਉਣ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਇਸ ਦੌਰਾਨ ਗਰੁੱਪਾਂ ਦੀ ਤਾਕਤ ਅਤੇ ਸਮਰਥਕਾਂ ਦੀ ਮੌਜੂਦਗੀ ਵੀ ਚਰਚਾ ਦਾ ਵਿਸ਼ਾ ਬਣਦੀ ਹੈ। ਪਿਛਲੀਆਂ ਚੋਣਾਂ ਵਿਚ ਵੱਡੇ ਚਿਹਰੇ ਆਪਣੇ ਉਮੀਦਵਾਰਾਂ ਨਾਲ ਖੜ੍ਹੇ ਹੋ ਕੇ ਸ਼ਕਤੀ ਪ੍ਰਦਰਸ਼ਨ ਕਰਦੇ ਨਜ਼ਰ ਆਉਂਦੇ ਰਹੇ ਹਨ ਪਰ ਇਸ ਵਾਰ ਪ੍ਰੋਗਰੈਸਿਵ ਗਰੁੱਪ ਦੀ ਨਾਮਜ਼ਦਗੀ ਦੌਰਾਨ ਕਈ ਅਜਿਹੇ ਚਿਹਰੇ ਨਜ਼ਰ ਨਹੀਂ ਆਏ, ਜਿਨ੍ਹਾਂ ਨੂੰ ਕਲੱਬ ਦੀ ਚੋਣ ਸਿਆਸਤ ਵਿਚ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਰਿਹਾ ਹੈ।
ਪ੍ਰੋਗਰੈਸਿਵ ਦੇ ਮੁੱਖ ਸਮਰਥਕਾਂ ਵਿਚ ਗਿਣੇ ਜਾਣ ਵਾਲੇ ਕੋਕੀ ਸ਼ਰਮਾ ਤੋਂ ਇਲਾਵਾ ਪੱਪੂ ਖੋਸਲਾ, ਨਰੇਸ਼ ਤਿਵਾੜੀ ਅਤੇ ਮਿੱਕੀ ਤਿਵਾੜੀ ਵੀ ਮੌਕੇ ’ਤੇ ਦਿਖਾਈ ਨਹੀਂ ਦਿੱਤੇ। ਵਿੱਕੀ ਪੁਰੀ ਪਹਿਲਾਂ ਤੋਂ ਕੈਨੇਡਾ ਵਿਚ ਹਨ, ਜਦੋਂ ਕਿ ਪੱਪੀ ਅਰੋੜਾ ਵੀ ਦੁਬਈ ਪਹੁੰਚ ਚੁੱਕੇ ਹਨ। ਦੂਜੇ ਪਾਸੇ ਗੋਰਾ ਠਾਕੁਰ ਵੀ ਧੀਰਜ ਸੇਠ ਕਾਰਨ ਇਸ ਵਾਰ ਅਚੀਵਰਜ਼ ਖੇਮੇ ਨਾਲ ਨਜ਼ਰ ਆ ਰਹੇ ਹਨ। ਸਾਬਕਾ ਸਕੱਤਰ ਸੰਦੀਪ ਬਹਿਲ ਕੁੱਕੀ ਵੀ ਨਾਮਜ਼ਦਗੀ ਦੌਰਾਨ ਦਿਖਾਈ ਨਹੀਂ ਦਿੱਤੇ।
ਅਜਿਹੇ ਵਿਚ ਸਵਾਲ ਉੱਠ ਰਿਹਾ ਹੈ ਕਿ ਪ੍ਰੋਗਰੈਸਿਵ ਗਰੁੱਪ ਨੂੰ ਖੜ੍ਹਾ ਕਰਨ ਅਤੇ ਪਿਛਲੀਆਂ ਚੋਣਾਂ ਵਿਚ ਰਣਨੀਤਿਕ ਭੂਮਿਕਾ ਨਿਭਾਉਣ ਵਾਲੇ ਇਹ ਪੁਰਾਣੇ ਚਿਹਰੇ ਇਸ ਵਾਰ ਨਾਮਜ਼ਦਗੀ ਦੇ ਮੌਕੇ ’ਤੇ ਕਿਉਂ ਨਜ਼ਰ ਨਹੀਂ ਆਏ। ਇਨ੍ਹਾਂ ਦੀ ਗੈਰ-ਮੌਜੂਦਗੀ ਨੂੰ ਲੈ ਕੇ ਕਲੱਬ ਦੇ ਅੰਦਰ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਇਸ ਦੇ ਪਿੱਛੇ ਅਸਲ ਕਾਰਨ ਕੀ ਹੈ, ਇਸ ’ਤੇ ਫਿਲਹਾਲ ਪ੍ਰੋਗਰੈਸਿਵ ਖੇਮੇ ਵੱਲੋਂ ਕੋਈ ਸਪੱਸ਼ਟ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਇੰਨਾ ਜ਼ਰੂਰ ਮੰਨਿਆ ਜਾ ਰਿਹਾ ਹੈ ਕਿ ਹੁਣ ਅੱਗੇ ਤੋਂ ਕਲੱਬ ਚੋਣਾਂ ਵਿਚ ਕਿੰਗ-ਮੇਕਰਜ਼ ਦੀ ਭੂਮਿਕਾ ਪ੍ਰਭਾਵਹੀਣ ਹੋ ਸਕਦੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 3 ਦਿਨ ਪਵੇਗਾ ਮੀਂਹ! 25 ਅਗਸਤ ਤੱਕ ਮੌਸਮ ਦੀ ਤਾਜ਼ਾ ਅਪਡੇਟ ਜਾਰੀ, ਇਨ੍ਹਾਂ ਜ਼ਿਲ੍ਹਿਆਂ 'ਚ Alert
ਸਕੱਤਰ ਪੋਸਟ ’ਤੇ ਮੁਕਾਬਲਾ ਤਿਕੋਣਾ, ਮਾਈਕਲ ਓਹਰੀ ਨੇ ਵੀ ਭਰੀ ਨਾਮਜ਼ਦਗੀ
ਜਿਮਖਾਨਾ ਕਲੱਬ ਦੇ ਸਕੱਤਰ ਅਹੁਦੇ ਲਈ ਮੁਕਾਬਲਾ ਹੁਣ ਤਿਕੋਣਾ ਹੁੰਦਾ ਨਜ਼ਰ ਆ ਰਿਹਾ ਹੈ। ਪ੍ਰੋਗਰੈਸਿਵ ਗਰੁੱਪ ਵੱਲੋਂ ਰੋਟੇਰੀਅਨ ਵਿਜੇ ਸਹਿਦੇਵ ਨੇ ਅੱਜ ਨਾਮਜ਼ਦਗੀ ਦਾਖਲ ਕੀਤੀ, ਜਦੋਂ ਕਿ ਅਚੀਵਰਜ਼ ਗਰੁੱਪ ਵੱਲੋਂ ਅਮਿਤ ਕੁਕਰੇਜਾ 22 ਅਗਸਤ ਨੂੰ ਕਾਗਜ਼ ਦਾਖਲ ਕਰਨਗੇ। ਉੱਥੇ ਹੀ, ਮਾਈਕਲ ਓਹਰੀ ਨੇ ਵੀ ਅੱਜ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਭਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਓਹਰੀ ਪਿਛਲੀ ਵਾਰ ਵੀ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿਚ ਉਤਰੇ ਸਨ, ਪਰ ਨਾਮਜ਼ਦਗੀ ਵਾਪਸੀ ਦੇ ਦਿਨ ਉਨ੍ਹਾਂ ਨੇ ਕਾਗਜ਼ ਵਾਪਸ ਲੈ ਲਏ ਸਨ। ਇਸ ਵਾਰ ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਕਿਸੇ ਗਰੁੱਪ ਦੇ ਸਮਰਥਨ ਤੋਂ ਬਿਨਾਂ ਚੋਣ ਲੜਨਗੇ ਅਤੇ ਨਾਮਜ਼ਦਗੀ ਵਾਪਸ ਨਹੀਂ ਲੈਣਗੇ।
ਇਹ ਵੀ ਪੜ੍ਹੋ: ਨਕੋਦਰ ਤੋਂ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ! 3 ਜੀਆਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
100 ਕਰੋੜ ਰੁਪਏ ਦੇ ਸਾਈਬਰ ਘੁਟਾਲੇ ਨੂੰ ਲੈ ਕੇ ED ਦੀ ਨੰਗਲ 'ਚ ਰੇਡ
NEXT STORY