ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਆਪਣੀ ਇੱਕ ਵੀਡੀਓ ਕਾਰਨ ਇਕ ਵਾਰ ਮੁੜ ਸੁਰਖੀਆਂ ਵਿੱਚ ਆ ਗਈ ਹੈ। ਇਸ ਵੀਡੀਓ ਨੂੰ ਵੇਖਣ ਮਗਰੋਂ ਪ੍ਰਸ਼ੰਸਕਾਂ ਵਿੱਚ ਅਦਾਕਾਰਾ ਦੀ ਤੀਜੀ ਪ੍ਰੈਗਨੈਂਸੀ ਨੂੰ ਲੈ ਕੇ ਅਫਵਾਹਾਂ ਤੇਜ਼ ਹੋ ਗਈਆਂ ਹਨ।
ਇਹ ਵੀ ਪੜ੍ਹੋ: ਦੂਜੇ ਵਿਆਹ ਦੀ ਤਿਆਰੀ 'ਚ ਗੋਵਿੰਦਾ ! ਪਤਨੀ ਸੁਨੀਤਾ ਨੇ ਕੀਤਾ ਵੱਡਾ ਦਾਅਵਾ
ਵਾਇਰਲ ਕਲਿੱਪ ਵਿੱਚ ਕਰੀਨਾ ਜਿਮ ਸੈਸ਼ਨ ਤੋਂ ਬਾਅਦ ਆਪਣੀ ਕਾਰ ਵੱਲ ਜਾਂਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਸਭ ਤੋਂ ਜ਼ਿਆਦਾ ਧਿਆਨ ਜਿਸ ਚੀਜ਼ ਨੇ ਪ੍ਰਸ਼ੰਸਕਾਂ ਦਾ ਆਪਣੇ ਵੱਲ ਖਿੱਚਿਆ ਉਹ ਸੀ ਕਰੀਨਾ ਦਾ ਬੇਬੀ ਬੰਪ, ਜਿਸ ਮਗਰੋਂ ਇੰਟਰਨੈੱਟ 'ਤੇ ਉਸ ਦੇ ਗਰਭਵਤੀ ਹੋਣ ਦੀਆਂ ਅਟਕਲਾਂ ਸ਼ੁਰੂ ਹੋ ਗਈਆਂ।
ਇਹ ਵੀ ਪੜ੍ਹੋ: ਦਿੱਗਜ ਅਦਾਕਾਰਾ ਦਾ ਦਿਹਾਂਤ, ਸਦਮੇ 'ਚ ਫਿਲਮ ਇੰਡਸਟਰੀ, ਅੱਜ ਹੋਵੇਗਾ ਸਸਕਾਰ

ਵੀਡੀਓ ਸਾਹਮਣੇ ਆਉਣ ਮਗਰੋਂ ਪ੍ਰਸ਼ੰਸਕਾਂ ਨੇ ਕਮੈਂਟ ਸੈਕਸ਼ਨ ਵਿੱਚ ਸਵਾਲਾਂ ਦੀ ਝੜੀ ਲਗਾ ਦਿੱਤੀ। ਪ੍ਰਸ਼ੰਸਕ ਹੁਣ ਇਹ ਜਾਣਨ ਲਈ ਉਤਸੁਕ ਹਨ ਕਿ ਕੀ ਕਰੀਨਾ ਸਚਮੁੱਚ ਤੀਜੇ ਬੱਚੇ ਦੀ ਮਾਂ ਬਣਨ ਵਾਲੀ ਹੈ? ਇਕ ਯੂਜ਼ਰ ਨੇ ਕਮੈਂਟ ਕਰਦੇ ਲਿਖਿਆ, 'ਉਹ ਸਚਮੁੱਚ ਗਰਭਵਤੀ ਹੈ...? ਜਾਂ ਇਹ ਪੁਰਾਣਾ ਵੀਡੀਓ ਹੈ...? ਇੱਕ ਹੋਰ ਨੇ ਲਿਖਿਆ, "ਧੀ ਲਈ ਸ਼ਾਇਦ ਉਨ੍ਹਾਂ ਨੇ ਦੁਬਾਰਾ ਯੋਜਨਾ ਬਣਾਈ ਹੋਵੇਗੀ। ਉਮੀਦ ਹੈ ਪ੍ਰਮਾਤਮਾ ਉਨ੍ਹਾਂ ਨੂੰ ਇੱਕ ਬੱਚੀ ਦਾ ਅਸ਼ੀਰਵਾਦ ਦੇਵੇ।"
ਇਹ ਵੀ ਪੜ੍ਹੋ: ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ ; ਦਿੱਗਜ ਪਲੇਬੈਕ ਗਾਇਕ ਨੇ ਛੱਡੀ ਦੁਨੀਆ

ਦੱਸ ਦੇਈਏ ਕਿ ਕਰੀਨਾ ਕਪੂਰ ਦਾ ਵਿਆਹ 2012 ਵਿੱਚ ਅਦਾਕਾਰ ਸੈਫ ਅਲੀ ਖਾਨ ਨਾਲ ਹੋਇਆ ਸੀ। ਉਨ੍ਹਾਂ ਦੇ ਪਹਿਲੇ ਪੁੱਤਰ ਤੈਮੂਰ ਅਲੀ ਖਾਨ ਦਾ ਜਨਮ 2016 ਵਿੱਚ ਹੋਇਆ ਸੀ ਅਤੇ ਦੂਜੇ ਪੁੱਤਰ ਜੇਹ ਅਲੀ ਖਾਨ ਦਾ ਜਨਮ 2021 ਵਿੱਚ ਹੋਇਆ ਸੀ।
ਇਹ ਵੀ ਪੜ੍ਹੋ: ਮਸ਼ਹੂਰ ਬਾਲੀਵੁੱਡ ਅਦਾਕਾਰਾ ਦਾ ਵਿਵਾਦਤ ਬਿਆਨ, ਕਿਹਾ- ਯੂਰਪੀਅਨ ਮਰਦ, ਭਾਰਤੀ ਮਰਦਾਂ ਤੋਂ ਬਿਹਤਰ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਰੀਨਾ ਨੂੰ ਗਰਭ ਅਵਸਥਾ ਦੀਆਂ ਅਟਕਲਾਂ ਦਾ ਸਾਹਮਣਾ ਕਰਨਾ ਪਿਆ ਹੋਵੇ। ਜੁਲਾਈ 2022 ਵਿੱਚ, ਜਦੋਂ ਉਹ ਪਤੀ ਸੈਫ ਅਲੀ ਖਾਨ ਅਤੇ ਆਪਣੇ ਪੁੱਤਰਾਂ ਨਾਲ ਯੂਰਪ ਵਿੱਚ ਫੈਮਿਲੀ ਹਾਲੀਡੇ 'ਤੇ ਸੀ, ਉਦੋਂ ਵੀ ਉਨ੍ਹਾਂ ਦੇ ਗਰਭਵਤੀ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਅਤੇ ਉਦੋਂ ਕਰੀਨਾ ਨੇ ਮਜ਼ਾਕੀਆ ਅੰਦਾਜ਼ ਵਿੱਚ ਇਨ੍ਹਾਂ ਅਫਵਾਹਾਂ ਦਾ ਜਵਾਬ ਦਿੰਦੇ ਹੋਏ ਲਿਖਿਆ ਸੀ, 'ਦੋਸਤੋ, ਇਹ ਸਭ ਪਾਸਤਾ ਅਤੇ ਵਾਈਨ ਦਾ ਕਾਰਨ ਹੈ, ਸ਼ਾਂਤ ਹੋ ਜਾਓ, ਮੈਂ ਪ੍ਰੈਗਨੈਂਟ ਨਹੀਂ ਹਾਂ, ਉਫ, ਸੈਫ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੇਸ਼ ਦੀ ਆਬਾਦੀ ਵਿੱਚ ਪਹਿਲਾਂ ਹੀ ਬਹੁਤ ਯੋਗਦਾਨ ਦੇ ਦਿੱਤਾ ਹੈ...ਮਜ਼ਾ ਲਓ...।'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦੂਜੇ ਵਿਆਹ ਦੀ ਤਿਆਰੀ 'ਚ ਗੋਵਿੰਦਾ ! ਪਤਨੀ ਸੁਨੀਤਾ ਨੇ ਕੀਤਾ ਵੱਡਾ ਦਾਅਵਾ
NEXT STORY