ਨਵੀਂ ਦਿੱਲੀ : ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ ਬਾਕਸ ਆਫਿਸ ਨੂੰ 'ਬਜਰੰਗੀ ਭਾਈਜਾਨ' ਅਤੇ 'ਏਕ ਥਾ ਟਾਈਗਰ' ਵਰਗੀਆਂ ਸੁਪਰਹਿੱਟ ਫਿਲਮਾਂ ਦੇਣ ਵਾਲੇ ਮਸ਼ਹੂਰ ਨਿਰਦੇਸ਼ਕ ਕਬੀਰ ਖਾਨ ਦਾ ਕਹਿਣਾ ਹੈ ਕਿ ਸਲਮਾਨ ਖਾਨ ਨਾਲ ਉਨ੍ਹਾਂ ਦੀ ਤੀਜੀ ਫਿਲਮ ਸਿਆਸੀ ਪਿੱਠਭੂਮੀ 'ਤੇ ਆਧਾਰਿਤ ਹੋਵੇਗੀ। ਕਬੀਰ ਇਸ ਫਿਲਮ ਦੀ ਸ਼ੂਟਿੰਗ ਜੁਲਾਈ 'ਚ ਸ਼ੁਰੂ ਕਰਣਗੇ। ਕਬੀਰ ਨੇ ਆਪਣੇ ਇਕ ਬਿਆਨ 'ਚ ਕਿਹਾ, ''ਮੈਂ ਜੁਲਾਈ 'ਚ ਸਲਮਾਨ ਨਾਲ ਫਿਲਮ ਦੀ ਸ਼ੂਟਿੰਗ ਕਰਾਗਾਂ। ਇਹ ਫਿਲਮ ਨੂੰ ਵੱਡੇ ਪੱਧਰ 'ਤੇ ਸਿਆਸੀ ਪਿੱਠਭੂਮੀ ਨਾਲ ਜੁੜੀ ਹੋਵੇਗੀ।''
ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਲੀ ਦੇ 63ਵੇਂ ਰਾਸ਼ਟਰੀ ਪੁਰਸਕਾਰ ਸਮਾਗਮ 'ਚ ਦਿੱਤੀ ਹੈ। ਉਨ੍ਹਾਂ ਦੀ ਫਿਲਮ 'ਬਜਰੰਗੀ ਭਾਈਜਾਨ' ਨੂੰ 'ਬੈਸਟ ਫਿਲਮ' ਦਾ ਐਵਾਰਡ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਫਿਲਮ 'ਚ ਕਬੀਰ ਨੇ ਭਾਰਤ-ਪਾਕਿਸਤਾਨ ਦਾ ਸਫਰ ਕਰਨ ਵਾਲੇ ਉਸ ਵਿਅਕਤੀ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ, ਜੋ ਇਕ ਪਾਕਿਸਤਾਨੀ ਬੱਚੀ ਨੂੰ ਉਸ ਦੇ ਮਾਤਾ-ਪਿਤਾ ਨਾਲ ਮਿਲਾਉਣ ਪਾਕਿਸਤਾਨ ਜਾਂਦਾ ਹੈ।
PICS: ਕੀ ਹੋਇਆ, ਜਦੋਂ ਜੂਹੀ ਦੀ ਗੋਦ 'ਚ ਬੈਠ ਗਈ ਕਾਮੇਡੀਅਨ ਭਾਰਤੀ
NEXT STORY