ਪਰਥ– ਭਾਰਤ ਦਾ ਆਸਟ੍ਰੇਲੀਆ ਵਿਚ ਸਖਤ ਸਵਾਗਤ ਹੋਣ ਵਾਲਾ ਹੈ ਕਿਉਂਕਿ ਦੋਵੇਂ ਟੀਮਾਂ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਦੇ ਪਹਿਲੇ ਟੈਸਟ ਦੀ ਮੇਜ਼ਬਾਨੀ ਕਰਨ ਵਾਲੇ ਆਪਟਸ ਸਟੇਡੀਅਮ ਦੀ ਪਿੱਚ ਤੋਂ ‘ਚੰਗੀ ਉਛਾਲ ਤੇ ਗਤੀ’ ਮਿਲੇਗੀ ਜਿਵੇਂ ਰਿਵਾਇਤੀ ਰੂਪ ਨਾਲ ਪਰਥ ਦੀ ਪਿੱਚ ਹੁੰਦੀ ਹੈ। ਭਾਰਤੀ ਟੀਮ 22 ਨਵੰਬਰ ਤੋਂ ਸ਼ੁਰੂ ਹੋ ਰਹੇ ਪਰਥ ਟੈਸਟ ਵਿਚ ਬਿਨਾਂ ਕਿਸੇ ਅਭਿਆਸ ਮੁਕਾਬਲੇ ਵਿਚ ਖੇਡੇ ਉਤਰੇਗੀ ਕਿਉਂਕਿ ਮਹਿਮਾਨ ਟੀਮ ਨੇ 15 ਤੋਂ 17 ਨਵੰਬਰ ਵਿਚਾਲੇ ਆਪਣੀਆਂ ਹੀ ਦੋ ਟੀਮਾਂ ਬਣਾ ਕੇ ਹੋਣ ਵਾਲੇ ਅਭਿਆਸ ਮੈਚ ਨੂੰ ਰੱਦ ਕਰ ਦਿੱਤਾ ਹੈ।
ਭਾਰਤ ਹੁਣ ਨੇੜਲੇ ਵਾਕਾ ਸਟੇਡੀਅਮ ਵਿਚ ਤਿਆਰੀ ਕਰੇਗਾ, ਜਿੱਥੇ ਆਸਟ੍ਰੇਲੀਆ ਦੀ ਟੀਮ ਵੀ ਆਪਣੀ ਕਲਾ ਨੂੰ ਨਿਖਾਰੇਗੀ। ਵੈਸਟਰਨ ਆਸਟ੍ਰੇਲੀਆ ਕ੍ਰਿਕਟ ਦੇ ਮੁੱਖ ਕਿਊਰੇਟਰ ਇਸਾਕ ਮੈਕਡੋਨਾਲਡ ਨੇ ਕਿਹਾ ਕਿ ਇਹ ਆਸਟ੍ਰੇਲੀਆ ਹੈ, ਇਹ ਪਰਥ ਹੈ। ਮੈਂ ਕਾਫੀ ਚੰਗੀ ਗਤੀ ਤੇ ਕਾਫੀ ਚੰਗੀ ਉਛਾਲ ਦੀ ਤਿਆਰੀ ਕੀਤੀ ਹੈ। ਮੈਕਡੋਨਲਡ ਉਸੇ ਤਰ੍ਹਾਂ ਦੀ ਪਿੱਚ ਤਿਆਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਹੜੀ ਉਸ ਨੇ ਪਿਛਲੇ ਸਾਲ ਦਸੰਬਰ ਵਿਚ ਪਾਕਿਸਤਾਨ ਵਿਰੁੱਧ ਪਹਿਲੇ ਟੈਸਟ ਲਈ ਤਿਆਰ ਕੀਤੀ ਸੀ। ਉਸ ਮੈਚ ਵਿਚ ਪਾਕਿਸਤਾਨ ਦੀ ਟੀਮ ਦੂਜੀ ਪਾਰੀ ਵਿਚ ਸਿਰਫ 89 ਦੌੜਾਂ ’ਤੇ ਸਿਮਟ ਗਈ ਸੀ ਤੇ ਆਸਟ੍ਰੇਲੀਆ ਨੇ 360 ਦੌੜਾਂ ਦੀ ਵੱਡੀ ਜਿੱਤ ਦਰਜ ਕੀਤੀ ਸੀ।
ਮੈਚ ਅੱਗੇ ਵਧਣ ਨਾਲ ਉਸ ਮੈਚ ਵਿਚ ਪਿੱਚ ਟੁੱਟਣ ਲੱਗੀ ਸੀ ਤੇ ਮਾਰਨਸ ਲਾਬੂਸ਼ੇਨ ਵਰਗੇ ਬੱਲੇਬਾਜ਼ਾਂ ਨੂੰ ਗੇਂਦ ਲੱਗੀ ਸੀ। ਆਸਟ੍ਰੇਲੀਆ ਦੇ ਤਿੰਨ ਤੇਜ਼ ਗੇਂਦਬਾਜ਼ਾਂ ਪੈਟ ਕਮਿੰਸ, ਜੋਸ਼ ਹੇਜ਼ਲਵੁਡ ਤੇ ਮਿਸ਼ੇਲ ਸਟਾਰਕ ਨੇ ਪਾਕਿਸਤਾਨ ਦੀਆਂ 20 ਵਿਚੋਂ 12 ਵਿਕਟਾਂ ਲਈਆਂ ਸਨ। ਹਾਲ ਹੀ ਵਿਚ ਇੱਥੇ ਤੀਜੇ ਵਨ ਡੇ ਕੌਮਾਂਤਰੀ ਵਿਚ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ਾਂ ਸ਼ਾਹੀਨ ਸ਼ਾਹ ਅਫਰੀਦੀ, ਨਸੀਮ ਸ਼ਾਹ ਤੇ ਹੈਰਿਸ ਰਾਊਫ ਨੇ ਆਸਟ੍ਰੇਲੀਆ ਨੂੰ 140 ਦੌੜਾਂ ’ਤੇ ਢੇਰ ਕਰ ਦਿੱਤਾ ਸੀ। ਮੈਕਡੋਨਲਡ ਨੇ ਕਿਹਾ ਕਿ ਉਹ ਪਿੱਚ ’ਤੇ ਥੋੜ੍ਹੀ ਘਾਹ ਛੱਡਣ ਦੇ ਬਾਰੇ ਵਿਚ ਸੋਚ ਰਿਹਾ ਹੈ।
ਸਕੀਟ ਨਿਸ਼ਾਨੇਬਾਜ਼ ਭਵਤੇਗ ਨੇ ਵਿਸ਼ਵ ਯੂਨੀਵਰਸਿਟੀ ਨਿਸ਼ਾਨੇਬਾਜ਼ੀ ’ਚ ਜਿੱਤਿਆ ਸੋਨ ਤਮਗਾ
NEXT STORY