ਜਲੰਧਰ (ਬਿਊਰੋ)– ਹਾਲ ਹੀ ’ਚ ਵਿਆਹ ਦੇ ਬੰਧਨ ’ਚ ਬੱਝੀ ਬਾਲੀਵੁੱਡ ਅਦਾਕਾਰਾ ਕਾਜਲ ਅਗਰਵਾਲ ਆਪਣੇ ਪਤੀ ਗੌਤਮ ਕਿਚਲੂ ਨਾਲ ਮਾਲਦੀਵ ’ਚ ਹਨੀਮੂਨ ਮਨਾ ਰਹੀ ਹੈ। ਕਾਜਲ ਅਗਰਵਾਲ ਤੇ ਉਸ ਦੇ ਪਤੀ ਗੌਤਮ ਕਿਚਲੂ ਨੇ ਹਨੀਮੂਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੋਵੇਂ ਇਸ ਸਮੇਂ ਮਾਲਦੀਵ ਦੇ ਮਸ਼ਹੂਰ ਵਾਟਰ ਵਿਲਾ ’ਚ ਰੁਕੇ ਹੋਏ ਹਨ। ਕੋਰੋਨਾ ਦੇ ਚਲਦਿਆਂ ਦੋਵਾਂ ਵਲੋਂ ਸਾਵਧਾਨੀਆਂ ਦੀ ਪਾਲਣਾ ਵੀ ਕੀਤੀ ਜਾ ਰਹੀ ਹੈ।
ਕਾਜਲ ਨੇ ਹਨੀਮੂਨ ਤੋਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸ਼ਨੀਵਾਰ ਨੂੰ ਕਾਜਲ ਨੇ ਆਪਣੇ ਪਾਸਪੋਰਟ ਦੀ ਫੋਟੋ ਸ਼ੇਅਰ ਕੀਤੀ ਸੀ, ਜਿਸ ’ਚ ਗੌਤਮ ਕਿਚਲੂ ਤੇ ਕਾਜਲ ਕਿਚਲੂ ਲਿਖਿਆ ਹੋਇਆ ਸੀ। ਕਾਜਲ ਨੇ ਇਕ ਇੰਟਰਵਿਊ ’ਚ ਕਿਹਾ, ‘ਇਹ ਬਹੁਤ ਖੂਬਸੂਰਤ ਹੈ। ਮੈਨੂੰ ਮਿਸਿਜ਼ ਕਿਚਲੂ ਕਹਾਉਣਾ ਪਸੰਦ ਹੈ ਤੇ ਇਹ ਮੇਰੇ ਜੀਵਨ ਦਾ ਨਵਾਂ ਦੌਰ ਹੈ। ਮੈਂ ਇਸ ਨੂੰ ਸਵੀਕਾਰ ਕਰ ਰਹੀ ਹਾਂ।’
ਇਕ ਤਸਵੀਰ ’ਚ ਕਾਜਲ ਦਾ ਪਤੀ ਵਾਟਰ ਵਿਲਾ ਮਾਲਦੀਵ ਹੋਟਲ ਦੇ ਬਾਹਰ ਨਜ਼ਰ ਆ ਰਿਹਾ ਹੈ। ਤਸਵੀਰ ਸਾਂਝੀ ਕਰਦਿਆਂ ਕਾਜਲ ਦਾ ਪਤੀ ਲਿਖਦਾ ਹੈ, ‘ਦੁਬਾਰਾ ਸਫਰ ਕਰਕੇ ਵਧੀਆ ਲੱਗ ਰਿਹਾ ਹੈ, ਅਸੀਂ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤੀਆਂ ਹਨ। ਹੌਲੀ-ਹੌਲੀ ਅਸੀਂ ਆਮ ਜਿਹੇ ਹੋ ਜਾਵਾਂਗੇ। ਮੇਰੀ ਵਾਤਾਵਰਣ ਪ੍ਰਤੀ ਖੋਜ ਜਾਰੀ ਹੈ।’
ਦੂਜੀ ਪੋਸਟ ’ਚ ਕਾਜਲ ਦਾ ਪਤੀ ਕਿਚਲੂ ਲਿਖਦਾ ਹੈ, ‘ਅਲਟਰਨੇਟਿਵ ਪ੍ਰੋਫੈਸ਼ਨ।’
ਹਨੀਮੂਨ ਮਨਾਉਣ ਗਏ ਨੇਹਾ ਤੇ ਰੋਹਨ ਨੇ ਸਾਂਝੀ ਕੀਤੀ ਖੂਬਸੂਰਤ ਵੀਡੀਓ
NEXT STORY