ਮੁੰਬਈ (ਬਿਊਰੋ) - ਕਮਲ ਆਰ. ਖ਼ਾਨ ਨੂੰ ਮੁੰਬਈ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਕੇ. ਆਰ. ਕੇ. ਆਪਣੇ ਐਕਸ ਅਕਾਊਂਟ ’ਤੇ ਇਕ ਪੋਸਟ ਸ਼ੇਅਰ ਕਰ ਕੇ ਆਪਣੇ ਫਾਲੋਅਰਜ਼ ਨੂੰ ਖੁਦ ਦੀ ਗ੍ਰਿਫ਼ਤਾਰੀ ਦੀ ਜਾਣਕਾਰੀ ਦਿੱਤੀ। ਕਮਾਲ ਆਰ. ਖ਼ਾਨ ਨੇ ਦਾਅਵਾ ਕੀਤਾ ਕਿ ਮੁੰਬਈ ਪੁਲਸ ਨੇ ਉਨ੍ਹਾਂ ਨੂੰ 2016 ਦੇ ਇਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੁਲਸ ਨੇ ਉਸ ਨੂੰ ਮੁੰਬਈ ਹਵਾਈ ਅੱਡੇ ’ਤੇ ਉਸ ਵੇਲੇ ਫੜ ਲਿਆ ਸੀ ਜਦੋਂ ਉਹ ਦੁਬਈ ਜਾ ਰਿਹਾ ਸੀ। ਕੇ. ਆਰ. ਕੇ. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਧਿਕਾਰਤ ਐਕਸ ਅਕਾਉਂਟ ਨੂੰ ਵੀ ਟੈਗ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਸਤਵਿੰਦਰ ਬੁੱਗਾ ਦੇ ਭਰਾ ਨੇ ਕੀਤੀ ਬਗਾਵਤ, ਕਿਹਾ- ਇਨਸਾਫ਼ ਨਾ ਮਿਲਿਆ ਤਾਂ ਨਹੀਂ ਕਰਾਂਗਾ ਪਤਨੀ ਦਾ ਸਸਕਾਰ
ਉਨ੍ਹਾਂ ਅੱਗੇ ਲਿਖਿਆ- ਸਲਮਾਨ ਖ਼ਾਨ ਕਹਿ ਰਹੇ ਹਨ ਕਿ ਉਨ੍ਹਾਂ ਦੀ ਫ਼ਿਲਮ ‘ਟਾਈਗਰ 3’ ਮੇਰੇ ਕਾਰਨ ਫਲਾਪ ਹੋਈ ਹੈ। ਜੇਕਰ ਮੇਰੀ ਕਿਸੇ ਵੀ ਹਾਲਤ ਵਿਚ ਥਾਣੇ ਜਾਂ ਜੇਲ ਵਿਚ ਮੌਤ ਹੋ ਜਾਂਦੀ ਹੈ ਤਾਂ ਤੁਹਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਇਕ ਕਤਲ ਹੈ ਅਤੇ ਤੁਸੀਂ ਸਾਰੇ ਜਾਣਦੇ ਹੋ ਕਿ ਕੌਣ ਜ਼ਿੰਮੇਵਾਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਿੱਧੂ ਦੇ ਪਿਤਾ ਨੇ ਕਾਂਗਰਸ ਨੂੰ ਚੋਣ ਲੜਨ ਤੋਂ ਦਿੱਤਾ ਜਵਾਬ, ਕਿਹਾ- ਮੇਰੇ ਪੁੱਤ ਨੂੰ ਪ੍ਰੋਡਕਟ ਵਾਂਗ ਵਰਤਿਆ ਤੇ ਹੁਣ..
NEXT STORY