ਐਂਟਰਟਨੇਮੈਂਟ ਡੈਸਕ- ਪੰਜਾਬ ਦੇ ਉੱਭਰਦੇ ਸਿਤਾਰੇ ਕੰਧਾਰੀ ਦਾ ਇਕ ਨਵਾਂ ਗੀਤ '9 ਆਊਟਾ 10' ਅੱਜ ਯੂਟਿਊਬ 'ਤੇ ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਦੇ ਬੋਲ ਕੰਧਾਰੀ ਨੇ ਲਿਖੇ ਹਨ ਤੇ ਗੀਤ ਨੂੰ ਆਵਾਜ਼ ਵੀ ਉਸ ਨੇ ਖ਼ੁਦ ਹੀ ਦਿੱਤੀ ਹੈ, ਜਦਕਿ ਗੀਤ ਦਾ ਮਿਊਜ਼ਿਕ ਐਵੀ ਨੇ ਦਿੱਤਾ ਹੈ।
ਕੰਧਾਰੀ ਤੋਂ ਇਲਾਵਾ ਗਾਣੇ ਦੀ ਵੀਡੀਓ 'ਚ ਫੀਮੇਲ ਲੀਡ ਦਾ ਰੋਲ ਮਸ਼ਹੂਰ ਮਾਡਲ ਗੀਤ ਗੋਰਾਇਆ ਨੇ ਨਿਭਾਇਆ ਹੈ, ਜਦਕਿ ਵੀਡੀਓ ਨੂੰ ਜੱਗਾ ਨੇ ਡਾਇਰੈਕਟ ਕੀਤਾ ਹੈ। ਗੀਤ ਦੀ ਵੀਡੀਓ ਬਹੁਤ ਸ਼ਾਨਦਾਰ ਤਰੀਕੇ ਨਾਲ ਬਣਾਈ ਗਈ ਹੈ, ਜਿਸ 'ਚ ਕੰਧਾਰੀ ਤੇ ਗੀਤ ਗੋਰਾਇਆ ਨੇ ਵਧੀਆ ਕੰਮ ਕੀਤਾ ਹੈ।
ਇਹ ਗੀਤ ਕੰਧਾਰੀ ਦੇ ਆਫੀਸ਼ੀਅਲ ਯੂਟਿਊਬ ਅਕਾਊਂਟ 'ਤੇ ਜਾਰੀ ਕੀਤਾ ਗਿਆ ਹੈ, ਜਿਸ ਨੂੰ ਕੁਝ ਘੰਟਿਆਂ 'ਚ ਹੀ ਹਜ਼ਾਰਾਂ ਲੋਕਾਂ ਵੱਲੋਂ ਦੇਖਿਆ ਜਾ ਚੁੱਕਾ ਹੈ ਤੇ ਲੋਕ ਕੁਮੈਂਟਾਂ 'ਚ ਵੀ ਗੀਤ ਬਾਰੇ ਚੰਗੀ ਪ੍ਰਤੀਕਿਰਿਆ ਦੇ ਰਹੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼ਾਹਰੁਖ ਖਾਨ ਨੂੰ ਦੇਖ ਬੇਕਾਬੂ ਹੋਇਆ ਪ੍ਰਸ਼ੰਸਕ, ਪੁਲਸ ਨੇ ਕੀਤਾ ਕਾਬੂ (ਵੀਡੀਓ)
NEXT STORY