ਮੁੰਬਈ: ਗਣਤੰਤਰ ਦਿਵਸ ਦੇ ਮੌਕੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਟਰੈਕਟਰ ਪਰੇਡ ਕੱਢੀ ਗਈ। ਇਸ ਟਰੈਕਟਰ ਪਰੇਡ ਨੂੰ ਰੋਕਣ ਲਈ ਪੁਲਸ ਨੇ ਉਨ੍ਹਾਂ ’ਤੇ ਹੰਝੂ ਗੈਸ ਦੇ ਗੋਲੇ ਦਾਗੇ ਅਤੇ ਕਈ ਥਾਵਾਂ ’ਤੇ ਉਨ੍ਹਾਂ ’ਤੇ ਲਾਠੀ ਚਾਰਜ ਵੀ ਕੀਤਾ ਗਿਆ। ਉੱਧਰ ਕਈ ਥਾਵਾਂ ’ਤੇ ਪ੍ਰਦਰਸ਼ਨਕਾਰੀਆਂ ਨੇ ਪੁਲਸ ਕਰਮਚਾਰੀਆਂ ’ਤੇ ਪੱਥਰਬਾਜੀ ਵੀ ਕੀਤੀ। ਹਰ ਕੋਈ ਇਸ ਘਟਨਾ ’ਤੇ ਆਪਣੇ ਵਿਚਾਰ ਪ੍ਰਗਟ ਕਰ ਰਿਹਾ ਹੈ। ਹਾਲ ਹੀ ’ਚ ਇੰਡਸਟਰੀ ਦੀ ਬੇਬਾਕ ਅਦਾਕਾਰਾ ਕੰਗਨਾ ਰਣੌਤ ਨੇ ਕਿਸਾਨਾਂ ਨੂੰ ਲੈ ਕੇ ਟਵੀਟ ਕੀਤਾ ਹੈ। ਕੰਗਨਾ ਨੇ ਟਵੀਟ ਕਰਕੇ ਬਹੁਤ ਖਰੀਆਂ ਖੋਟੀਆਂ ਸੁਣਾਈਆਂ ਪਰ ਹੁਣ ਇਸ ਟਵੀਟ ਕਾਰਨ ਉਸ ਨੂੰ ਬਹੁਤ ਪ੍ਰੇਸ਼ਾਨੀ ਝੱਲਣੀ ਪਈ ਹੈ।
झंड बनकर रह गए है, अनपढ़ गँवार मोहल्लों में किसी के घर शादी या कोई अच्छा त्योहार आए तो जलने वाले ताऊ/चाचा/चाची कपड़े धोना या बच्चों को आँगन में शौच करवाना या खटिया लगाके बीच आँगन में शराब पीकर नंगे हो कर सो जाना, वही हाल हो गया है इस गँवार देश का। शर्म कर लो आज #RepublicDay https://t.co/vtsjZAF4eK
— Kangana Ranaut (@KanganaTeam) January 26, 2021
ਕੰਗਨਾ ਨੇ ਖ਼ੁਦ ਟਵੀਟ ਕਰਕੇ ਦੱਸਿਆ ਕਿ ਇਸ ਕਾਰਨ ਉਨ੍ਹਾਂ ਦੇ 6 ਵੱਡੇ ਬ੍ਰਾਂਡਾਂ ਨੇ ਉਸ ਨਾਲ ਆਪਣੇ ਸਮਝੌਤਾ ਰੱਦ ਕਰ ਦਿੱਤੇ ਹਨ। ਇਸ ਨੂੰ ਲੈ ਕੇ ਮੈਂ ਕੁਝ ਹਸਤਾਖ਼ਰ ਕੀਤੇ ਸਨ ਅਤੇ ਕੁਝ ਹੋਣ ਵਾਲੇ ਸਨ। ਉਨ੍ਹਾਂ ਨੇ ਕਿਹਾ ਕਿ ਮੈਂ ਕਿਸਾਨਾਂ ਨੂੰ ਅੱਤਵਾਦੀ ਕਿਹਾ ਇਸ ਲਈ ਉਹ ਮੈਨੂੰ ਅੰਬੈਸਡਰ ਨਹੀਂ ਬਣਾ ਸਕਦੇ।
ਕੰਗਨਾ ਨੇ ਕਿਹਾ ਕਿ ਅੱਜ ਮੈਂ ਇਹ ਕਹਿਣਾ ਚਾਹਾਂਗੀ ਕਿ ਹਰ ਭਾਰਤੀ ਜੋ ਇਸ ਤਰ੍ਹਾਂ ਦੇ ਦੰਗਿਆਂ ਦਾ ਸਮਰਥਨ ਕਰ ਰਿਹਾ ਹੈ, ਉਹ ਅੱਤਵਾਦੀ ਹੈ, ਇਸ ’ਚ ਉਹ ਲੋਕ ਵੀ ਸ਼ਾਮਲ ਹਨ ਜੋ ਦੇਸ਼ ਵਿਰੋਧੀ ਬ੍ਰਾਂਡ ਨਾਲ ਸਬੰਧਤ ਹਨ।
Republic Day 2021: ਫ਼ਿਲਮੀ ਪਰਦੇ ‘ਤੇ ਫ਼ੌਜੀ ਦੀ ਵਰਦੀ ਪਾ ਕੇ ਇਨ੍ਹਾਂ ਸਿਤਾਰਿਆਂ ਨੇ ਖ਼ੂਬ ਖੱਟੀ ਵਾਹ-ਵਾਹ
NEXT STORY