ਮੁੰਬਈ- ਅਦਾਕਾਰਾ ਕੰਗਨਾ ਰਣੌਤ ਬਾਲੀਵੁੱਡ ਸਿਤਾਰਿਆਂ 'ਚੋਂ ਸਭ ਤੋਂ ਜ਼ਿਆਦਾ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਇਕ ਵਾਰ ਫਿਰ ਧਾਕੜ ਗਰਲ ਲਾਈਮਲਾਈਟ 'ਚ ਹੈ ਕਿਉਂਕਿ ਅਦਾਕਾਰਾ ਨੇ ਆਪਣੀ ਲਵ ਲਾਈਫ ਨੂੰ ਲੈ ਕੇ ਇਕ ਖੁਲਾਸਾ ਕੀਤਾ ਹੈ। ਹਾਲ ਹੀ 'ਚ ਇਕ ਇੰਟਰਵਿਊ 'ਚ ਕੰਗਨਾ ਨੇ ਆਪਣੇ ਵਿਆਹ ਅਤੇ ਪਰਿਵਾਰ ਬਣਾਉਣ ਨੂੰ ਲੈ ਕੇ ਗੱਲ ਕੀਤੀ ਹੈ।
ਹਾਲ ਹੀ 'ਚ ਇੰਗਲਿਸ਼ ਵੈੱਬਸਾਈਟ ਨਾਲ ਗੱਲ ਕਰਦੇ ਹੋਏ ਕੰਗਨਾ ਰਣੌਤ ਨੇ ਦੱਸਿਆ ਕਿ ਉਹ ਇਸ ਸਮੇਂ ਆਪਣੇ ਜ਼ਿੰਦਗੀ ਦੇ ਬਹੁਤ ਚੰਗੇ ਸਮੇਂ 'ਚੋਂ ਲੰਘ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਨਿਸ਼ਚਿਤ ਰੂਪ ਨਾਲ ਵਿਆਹ ਕਰਨਾ ਚਾਹੁੰਦੀ ਹੈ ਅਤੇ ਬੱਚੇ ਪੈਦਾ ਕਰਨਾ ਚਾਹੁੰਦੀ ਹਾਂ। ਮੈਂ ਖੁਦ ਨੂੰ ਆਉਣ ਵਾਲੇ ਪੰਜ ਸਾਲਾਂ 'ਚ ਇਕ ਮਾਂ ਦੇ ਰੂਪ 'ਚ ਅਤੇ ਇਕ ਪਤਨੀ ਦੇ ਰੂਪ 'ਚ ਦੇਖਣਾ ਚਾਹੁੰਦੀ ਹਾਂ।
ਜਦੋਂ ਕੰਗਨਾ ਤੋਂ ਪੁੱਛਿਆ ਗਿਆ ਕਿ ਕੀ ਉਹ ਪੰਜ ਸਾਲ 'ਚ ਮਾਂ ਅਤੇ ਪਤਨੀ ਬਣਨ ਦੇ ਪ੍ਰਾਜੈਕਟ 'ਤੇ ਕੰਮ ਕਰ ਰਹੀ ਹੈ ਤਾਂ ਉਨ੍ਹਾਂ ਨੇ ਹੱਸਦੇ ਹੋਏ ਜਵਾਬ ਦਿੱਤਾ, ਹਾਂ'। ਪਾਰਟਨਰ ਦੇ ਬਾਰੇ ਪੁੱਛੇ ਜਾਣ 'ਤੇ ਕੰਗਨਾ ਨੇ ਕਿਹਾ ਕਿ 'ਤੁਹਾਨੂੰ ਜਲਦ ਹੀ ਪਤਾ ਚੱਲ ਜਾਵੇਗਾ'। ਦੱਸ ਦੇਈਏ ਕਿ ਹਾਲ ਹੀ 'ਚ ਕੰਗਨਾ ਰਣੌਤ ਨੂੰ ਰਾਸ਼ਟਰੀ ਅਤੇ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੰਗਨਾ ਨੂੰ ਪਦਮਸ਼੍ਰੀ ਨਾਲ ਨਵਾਜਿਆ। ਇਸ ਸਨਮਾਨ ਨੂੰ ਪਾ ਕੇ ਕੰਗਨਾ ਰਣੌਤ ਵੀ ਬਹੁਤ ਖੁਸ਼ ਸੀ।
ਤਾਲਾਬੰਦੀ ਤੋਂ ਬਾਅਦ ਵੱਡੇ ਪਰਦੇ ’ਤੇ ਆਪਣੀ ਫ਼ਿਲਮ ਰਿਲੀਜ਼ ਹੋਣ ਕਾਰਨ ਬੇਹੱਦ ਖ਼ੁਸ਼ ਹੈ ਆਯੂਸ਼ਮਾਨ ਖੁਰਾਣਾ
NEXT STORY