ਬਿਹਾਰ : ਬਿਹਾਰ ਦੇ ਛਪਰਾ ਜ਼ਿਲ੍ਹੇ ਵਿਚ ਇਕ ਅਜਿਹੀ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ, ਜਿਸ ਨੂੰ ਤੁਹਾਡੇ ਹੋਸ਼ ਉੱਡ ਜਾਣਗੇ। ਇਥੇ ਇਕ ਡਿਪਲੋਪਾ ਇੰਜੀਨੀਅਰ ਨੌਜਵਾਨ ਨੇ ਸਿਰਫ 40 ਦਿਨ ਪਹਿਲਾਂ ਵਿਆਹ ਕੇ ਲਿਆਂਦੀ ਲਾੜੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮੁਲਜ਼ਮ ਦੀਪਕ ਨੇ ਆਪਣੀ ਪਤਨੀ ਆਰਾਧਿਆ ਦਾ ਗਲਾ ਦਬਾ ਕੇ ਉਸ ਦਾ ਕਤਲ ਕੀਤਾ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਮੁਲਜ਼ਮ ਨੇ 13 ਸਾਲਾਂ ਦੇ ਅਫੇਅਰ ਤੋਂ ਬਾਅਦ 13 ਮਾਰਚ ਨੂੰ ਹੀ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਵਾਇਆ ਸੀ।
ਇਹ ਵੀ ਪੜ੍ਹੋ - ਸੱਸ ਦੀ ਸੇਵਾ ਨਾ ਕੀਤੀ ਤਾਂ ਜਾਵੇਗੀ ਨੌਕਰੀ, ਹਾਈਕਰੋਟ ਦਾ ਵੱਡਾ ਫੈਸਲਾ
ਜਾਣਕਾਰੀ ਮੁਤਾਬਕ ਦੀਪਕ ਅਤੇ ਅਰਾਧਿਆ ਨੇ ਮੰਦਰ ਵਿਚ ਚੋਰੀ ਵਿਆਹ ਕਰਵਾਇਆ ਸੀ। ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਦੀਪਕ ਨੇ ਆਰਾਧਿਆ ਨੂੰ ਰਸਤੇ ਤੋਂ ਹਟਾਉਣ ਦੀ ਯੋਜਨਾ ਬਣਾਈ। ਪਹਿਲਾਂ ਉਸ ਨੇ ਆਰਾਧਿਆ ਨੂੰ ਰੇਲ ਹਾਦਸੇ ਦਾ ਰੂਪ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਅਸਫਲ ਰਿਹਾ। ਦੀਪਕ ਆਰਾਧਿਆ ਨੂੰ ਆਪਣੇ ਪਿੰਡ ਲੈ ਗਿਆ, ਜਿੱਥੇ ਪਰਿਵਾਰ ਨੇ ਉਸ ਨੂੰ ਅਪਣਾਉਣ ਤੋਂ ਇਨਕਾਰ ਕਰ ਦਿੱਤਾ। ਰਾਤ ਕਰੀਬ 11 ਵਜੇ ਜਦੋਂ ਆਰਾਧਿਆ ਸੌਂ ਰਹੀ ਸੀ, ਦੀਪਕ ਨੇ ਉਸ ਦਾ ਗਲਾ ਘੋਂਟ ਕੇ ਕਤਲ ਕਰ ਦਿੱਤਾ। 21 ਅਪ੍ਰੈਲ ਨੂੰ ਜਦੋਂ ਦੀਪਕ ਦਾ ਦੂਜਾ ਵਿਆਹ ਹੋਣਾ ਸੀ, ਉਦੋਂ ਆਰਾਧਿਆ ਦੇ ਪਿਤਾ ਨੂੰ ਉਸ ਦੇ ਲਾਪਤਾ ਹੋਣ ਦਾ ਸ਼ੱਕ ਹੋਇਆ। 23 ਅਪ੍ਰੈਲ ਨੂੰ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਜਦੋਂ ਤਕਨੀਕੀ ਸਬੂਤਾਂ ਦੇ ਆਧਾਰ 'ਤੇ ਦੀਪਕ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ, ਤਾਂ ਉਸ ਨੇ ਸਾਰਾ ਸੱਚ ਉਗਲ ਦਿੱਤਾ।
ਇਹ ਵੀ ਪੜ੍ਹੋ - DA Hike : ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਦੇ DA 'ਚ 2% ਦਾ ਵਾਧਾ, ਸਰਕਾਰ ਨੇ ਕਰ 'ਤਾ ਐਲਾਨ
ਜਾਣੋ ਕਤਲ ਦੀ ਮੁੱਖ ਵਜ੍ਹਾ
ਪੁਲਸ ਨੇ ਇਸ ਮਾਮਲੇ ਦੇ ਸਬੰਧ ਵਿਚ ਮੁਲਜ਼ਮ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਨੇ ਪੁਲਸ ਦੇ ਸਾਹਮਣੇ ਆਪਣਾ ਗੁਨਾਹ ਕਬੂਲ ਕਰਦੇ ਦੱਸਿਆ ਕਿ ਉਸ ਦੇ ਪਰਿਵਾਰ ਵਾਲੇ ਸਮਾਜ ਦੀ ਦੁਹਾਈ ਦੇ ਕੇ ਉਸ ਦਾ ਵਿਆਹ ਕਿਸੇ ਹੋਰ ਕੁੜੀ ਨਾਲ ਕਰਵਾਉਣਾ ਚਾਹੁੰਦੇ ਸਨ। ਅਰਾਧਿਆ ਦੂਜੇ ਵਿਆਹ ਵਿਚ ਰੁਕਾਵਟ ਬਣ ਰਹੀ ਸੀ। ਰਾਤ ਨੂੰ ਜਦੋਂ ਆਰਾਧਿਆ ਸੌਂ ਰਹੀ ਸੀ, ਦੀਪਕ ਨੇ ਉਸ ਦਾ ਗਲਾ ਘੋਂਟ ਕੇ ਕਤਲ ਕਰ ਦਿੱਤਾ। ਅਗਲੀ ਸਵੇਰ ਮੁਲਜ਼ਮ ਨੇ ਉਸ ਦੀ ਲਾਸ਼ ਨੂੰ ਬੋਰੀ ਵਿੱਚ ਪਾ ਕੇ ਆਪਣੀ ਬਾਈਕ 'ਤੇ 15 ਕਿਲੋਮੀਟਰ ਦੂਰ ਸਾਰਣ ਅਤੇ ਸੀਵਾਨ ਦੀ ਸਰਹੱਦ 'ਤੇ ਸੁੱਟ ਦਿੱਤਾ। ਪੁਲਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਲਾਸ਼ ਬਰਾਮਦ ਕਰ ਲਈ ਹੈ ਅਤੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
ਇਹ ਵੀ ਪੜ੍ਹੋ - ਵੱਡਾ ਪ੍ਰਸ਼ਾਸਨਿਕ ਫੇਰਬਦਲ: ਇਸ ਸੂਬੇ 'ਚ 24 IAS ਅਧਿਕਾਰੀਆਂ ਦੇ ਤਬਾਦਲੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਲਈ ਕਟੜਾ ਪੁੱਜੇ CM ਰੇਖਾ ਗੁਪਤਾ
NEXT STORY