ਮੁੰਬਈ- ਅਦਾਕਾਰਾ ਕੰਗਨਾ ਰਣੌਤ ਸੋਸ਼ਲ ਮੀਡੀਆ 'ਤੇ ਸਰਗਰਮ ਸਿਤਾਰਿਆਂ 'ਚੋਂ ਇਕ ਹੈ। ਅਦਾਕਾਰਾ ਆਪਣੇ ਬੇਬਾਕ ਬਿਆਨ ਲਈ ਜਾਣੀ ਜਾਂਦੀ ਹੈ। ਕੰਗਨਾ ਨੇ ਕਿਸਾਨ ਅੰਦੋਲਨ ਦੌਰਾਨ ਟਵਿਟਰ 'ਤੇ ਕਈ ਤਰ੍ਹਾਂ ਦੇ ਇਤਰਾਜ਼ਯੋਗ ਬਿਆਨ ਦਿੱਤੇ ਸਨ ਜਿਸ ਕਾਰਨ ਟਵਿਟਰ ਨੇ ਉਨ੍ਹਾਂ ਦਾ ਅਕਾਊਂਟ ਬਲਾਕ ਕਰ ਦਿੱਤਾ ਸੀ। ਟਵਿਟਰ ਬਲਾਕ ਹੋਣ ਤੋਂ ਬਾਅਦ ਅਦਾਕਾਰਾ ਨੇ ਕੂ ਐਪ 'ਤੇ ਆਪਣਾ ਅਕਾਊਂਟ ਬਣਾਇਆ ਸੀ। ਕੂ ਐਪ 'ਤੇ ਕੰਗਨਾ ਦੀ ਫੈਨ ਫੋਲੋਇੰਗ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਅਦਾਕਾਰਾ ਦੇ ਕੂ ਐਪ 'ਤੇ ਇਕ ਮਿਲੀਅਨ ਫੋਲੋਅਰਜ਼ ਪੂਰੇ ਹੋ ਗਏ ਹਨ।
ਦੱਸ ਦੇਈਏ ਕਿ ਕੰਗਨਾ ਨੇ ਫਰਵਰੀ 2021 ਨੂੰ ਕੂ ਐਪ 'ਤੇ ਆਪਣਾ ਅਕਾਊਂਟ ਬਣਾਇਆ ਸੀ ਜਿਸ ਤੋਂ ਬਾਅਦ ਹੁਣ ਸਿਰਫ ਨੌ ਮਹੀਨੇ 'ਚ ਉਨ੍ਹਾਂ ਦੇ ਇਕ ਮਿਲੀਅਨ ਭਾਵ 10 ਲੱਖ ਫੋਲੋਅਰਜ਼ ਹੋ ਗਏ ਹਨ। ਇਹ ਖਬਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਨਾਲ ਪ੍ਰਸ਼ੰਸਕ ਅਤੇ ਕੂ ਐਪ ਦੇ ਬੁਲਾਰੇ ਵੀ ਕਾਫੀ ਖੁਸ਼ ਹਨ। ਬੁਲਾਰੇ ਦਾ ਕਹਿਣਾ ਹੈ ਕਿ ਸਾਨੂੰ ਖੁਸ਼ੀ ਹੈ ਕਿ ਸਾਡੇ ਪਲੇਟਫਾਰਮ 'ਤੇ ਕੰਗਨਾ ਦੇ ਫੋਲੋਅਰਜ਼ ਦੀ ਗਿਣਤੀ ਇਕ ਮਿਲੀਅਨ ਪਹੁੰਚ ਗਈ ਹੈ।
ਅਦਾਕਾਰਾ ਨੇ ਇਸ ਐਪ ਨਾਲ ਜੁੜ ਕੇ ਕੂ ਦੇ ਮੈਸੇਜ ਨੂੰ ਆਮ ਭਾਰਤੀਆਂ ਤੱਕ ਪਹੁੰਚਾਉਣ 'ਚ ਮਦਦ ਕੀਤੀ ਹੈ। ਕੂ 'ਤੇ ਆਪਣੀ ਸ਼ਾਨਦਾਰ ਮੌਜੂਦਗੀ ਦਰਜ ਕਰਵਾਉਣ ਵਾਲੀ ਕੰਗਨਾ ਇਕਲੌਤੀ ਅਦਾਕਾਰਾ ਹੈ ਜਿਸ ਨੂੰ ਇਹ ਸਫਲਤਾ ਹਾਸਲ ਹੋਈ ਹੈ। ਕੰਗਨਾ ਨੇ ਕੂ 'ਤੇ ਆਪਣੇ ਬਾਇਓ 'ਚ ਖੁਦ ਨੂੰ 'ਦੇਸ਼ ਭਗਤ' ਅਤੇ 'ਗਰਮ ਖੂਨ' ਵਾਲੀ ਖੱਤਰੀ ਮਹਿਲਾ' ਲਿਖਿਆ ਹੈ।
ਕੰਮ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਕੰਗਨਾ ਦੀ ਫਿਲਮ 'ਥਲਾਇਵੀ' ਰਿਲੀਜ਼ ਹੋਈ ਹੈ ਜਿਸ ਨੂੰ ਪ੍ਰਸ਼ੰਸਕਾਂ ਦਾ ਚੰਗਾ ਰਿਸਪਾਂਸ ਮਿਲਿਆ ਹੈ। ਇਸ ਤੋਂ ਇਲਾਵਾ ਅਦਾਕਾਰਾ 'ਧਾਕੜ' ਅਤੇ 'ਤੇਜਸ' ਵਰਗੀਆਂ ਫਿਲਮਾਂ 'ਚ ਨਜ਼ਰ ਆਵੇਗੀ।
ਨੀਆ ਸ਼ਰਮਾ ਨੇ ਨਵੇਂ ਘਰ 'ਚ ਮਨਾਇਆ ਆਪਣਾ 31ਵਾਂ ਜਨਮਦਿਨ, ਦੇਖੋ ਖ਼ੂਬਸੂਰਤ ਤਸਵੀਰਾਂ
NEXT STORY