ਮੁੰਬਈ : ਅਦਾਕਾਰਾ ਕੰਗਨਾ ਰਣੌਤ ਨੇ ਦੇਸ਼ਧ੍ਰੋਹ ਦੇ ਮਾਮਲੇ ਵਿਚ ਮੁੰਬਈ ਪੁਲਸ ਵੱਲੋਂ ਉਨ੍ਹਾਂ ਖ਼ਿਲਾਫ਼ ਦਰਜ ਕੀਤੀ ਗਈ ਐਫ.ਆਈ.ਆਰ. ਰੱਦ ਕਰਨ ਦੀ ਅਪੀਲ ਕਰਦੇ ਹੋਏ ਸੋਮਵਾਰ ਨੂੰ ਬੰਬਈ ਹਾਈ ਕੋਰਟ ਵਿਚ ਕਿਹਾ ਕਿ ਉਨ੍ਹਾਂ ਦੇ ਕਿਸੇ ਵੀ ਟਵੀਟ ਨਾਲ ਕਦੇ ਕੋਈ ਹਿੰਸਾ ਨਹੀਂ ਭੜਕੀ ਅਤੇ ਨਾ ਹੀ ਉਨ੍ਹਾਂ ਦੀ ਵਜ੍ਹਾ ਨਾਲ ਕੋਈ ਅਪਰਾਧਕ ਕੰਮ ਹੋਇਆ ਹੈ। ਅਦਾਲਤ ਇਸ ਮਾਮਲੇ ਵਿਚ 26 ਫਰਵਰੀ ਨੂੰ ਅੱਗੇ ਦੀ ਸੁਣਵਾਈ ਕਰੇਗੀ ਅਤੇ ਉਦੋਂ ਤੱਕ ਰਣੌਤ ਅਤੇ ਉਨ੍ਹਾਂ ਦੀ ਭੈਣ ਰੰਗੋਲੀ ਨੂੰ ਗ੍ਰਿਫ਼ਤਾਰੀ ਤੋਂ ਦਿੱਤੀ ਗਈ ਅੰਤਰਿਮ ਸੁਰੱਖਿਆ ਬਰਕਰਾਰ ਰਹੇਗੀ।
ਇਹ ਵੀ ਪੜ੍ਹੋ: ਮੇਰੀ ਜਾਇਦਾਦ ਨੂੰ ਲੈ ਕੇ ਕੀਤਾ ਜਾ ਰਿਹੈ ਝੂਠਾ ਪ੍ਰਚਾਰ, ਇਸ ਦਾ ਅੰਦੋਲਨ ਨਾਲ ਕੀ ਮਤਲਬ: ਰਾਕੇਸ਼ ਟਿਕੈਤ
ਰਣੌਤ ਦੇ ਵਕੀਲ ਰਿਜਵਾਨ ਸਿੱਦੀਕੀ ਨੇ ਜਸਟਿਸ ਐਸ.ਐਸ. ਸ਼ਿੰਦੇ ਅਤੇ ਜਸਟਿਸ ਮਨੀਸ਼ ਪਿਟਾਲੇ ਦੀ ਬੈਂਚ ਨੂੰ ਕਿਹਾ ਕਿ ਅਦਾਕਾਰਾ ਨੇ ਕੁੱਝ ਵੀ ਗਲਤ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਉਪਨਗਰ ਬਾਂਦਰਾ ਵਿਚ ਮੈਜਿਸਟ੍ਰੇਟ ਦੀ ਅਦਾਲਤ ਨੇ ਦੇਸ਼ਧ੍ਰੋਹ ਸਮੇਤ ਹੋਰ ਦੋਸ਼ਾਂ ਵਿਚ ਰਣੌਤ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਨ ਦੀ ਇਜਾਜ਼ਤ ਦੇ ਕੇ ਗਲਤੀ ਕੀਤੀ। ਸਿੱਦੀਕੀ ਨੇ ਹਾਈ ਕੋਰਟ ਤੋਂ ਹੇਠਲੀ ਅਦਾਲਤ ਦੇ ਹੁਕਮ ਅਤੇ ਐਫ.ਆਈ.ਆਰ. ਦੋਵਾਂ ਨੂੰ ਰੱਦ ਕੀਤੇ ਜਾਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ: ਵਧ ਸਕਦੇ ਹਨ ਫਲਾਂ ਅਤੇ ਸਬਜ਼ੀਆਂ ਦੇ ਰੇਟ, ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਕਾਰਣ ਟ੍ਰਾਂਸਪੋਰਟਰਾਂ ਦੀ ਹੜਤਾਲ ਸੰਭਵ!
ਸਿੱਦੀਕੀ ਨੇ ਰਣੌਤ ਵੱਲੋਂ ਅਦਾਲਤ ਵਿਚ ਕਿਹਾ, ‘ਅਦਾਲਤ ਦੇ ਹੁਕਮ ਵਿਚ ਦਿਮਾਗ਼ ਦਾ ਇਸਤੇਮਾਲ ਨਹੀਂ ਕੀਤਾ ਗਿਆ।’
ਇਹ ਵੀ ਪੜ੍ਹੋ: ਦਲਿਤ ਭਾਈਚਾਰੇ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ’ਤੇ ਕ੍ਰਿਕਟਰ ਯੁਵਰਾਜ ਸਿੰਘ ’ਤੇ FIR ਦਰਜ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸੁਸ਼ਾਂਤ ਦੀ ਫਿਲਮ MS ਧੋਨੀ ਦੇ ਅਦਾਕਾਰ ਸੰਦੀਪ ਨੇ ਕੀਤਾ ਸੁਸਾਈਡ, ਮੌਤ ਤੋਂ ਪਹਿਲਾਂ ਲਿਖੀ FB ਪੋਸਟ
NEXT STORY